11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਗਰੀਬ ਕਿਸਾਨ ਦੇ ਘਰ ’ਤੇ ਕਬਜ਼ਾ ਕਰਨ ਤੋਂ ਬੈਂਕ ਨੂੰ ਰੋਕਿਆ

ਭਾਈਰੂਪਾ, 10 ਅਗਸਤ (ਵਰਿੰਦਰ ਲੱਕੀ)- ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਫੂਲ ਨੇ ਕਸਬਾ ਭਾਈ ਰੂਪਾ ’ਚ ਗਾਇਕ ਗਰੀਬ ਕਿਸਾਨ ਭੋਲਾ ਸਿੰਘ ਪੁੱਤਰ ਨਾਜ਼ਰ ਸਿੰਘ ਦੇ ਘਰ ਦਾ ਇਕ ਨਿੱਜੀ ਬੈਂਕ ਵਲੋਂ ਕਬਜ਼ਾ ਕਰਨ ਤੋਂ ਰੋਕ ਦਿੱਤਾ। ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੇ ਦੱਸਿਆ ਕਿ ਕਿਸਾਨ ਪਰਿਵਾਰ ਵਲੋਂ ਇਸ ਮਾਮਲੇ ਸੰਬੰਧੀ ਬੀਕੇਯੂ ਡਕੌਂਦਾ ਦੇ ਆਗੂਆਂ ਨਾਲ ਤਾਲਮੇਲ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 11-08-2026
ਭਾਈਰੂਪਾ, 10 ਅਗਸਤ (ਵਰਿੰਦਰ ਲੱਕੀ)- ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਫੂਲ ਨੇ ਕਸਬਾ ਭਾਈ ਰੂਪਾ ’ਚ ਗਾਇਕ ਗਰੀਬ ਕਿਸਾਨ ਭੋਲਾ ਸਿੰਘ ਪੁੱਤਰ ਨਾਜ਼ਰ ਸਿੰਘ ਦੇ ਘਰ ਦਾ ਇਕ ਨਿੱਜੀ ਬੈਂਕ ਵਲੋਂ ਕਬਜ਼ਾ ਕਰਨ ਤੋਂ ਰੋਕ ਦਿੱਤਾ। ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੇ ਦੱਸਿਆ ਕਿ ਕਿਸਾਨ ਪਰਿਵਾਰ ਵਲੋਂ ਇਸ ਮਾਮਲੇ ਸੰਬੰਧੀ ਬੀਕੇਯੂ ਡਕੌਂਦਾ ਦੇ ਆਗੂਆਂ ਨਾਲ ਤਾਲਮੇਲ ਕੀਤਾ ਗਿਆ। ਜਿਸ ਤਹਿਤ ਬੀਕੇਯੂ ਡਕਾਉਂਦਾ ਬਲਾਕ ਫੂਲ ਦੇ ਆਗੂਆਂ ਤੇ ਵਰਕਰਾਂ ਵਲੋਂ ਉਸ ਘਰ ਵਿਚ ਉਸ ਘਰ ਨੂੰ ਬਚਾਉਣ ਲਈ ਧਰਨਾ ਦਿੱਤਾ ਗਿਆ, ਜਿਸ ਵਿਚ ਵੱਡੀ ਗਿਣਤੀ ਕਿਸਾਨ ਆਗੂ ਅਤੇ ਵਰਕਰ ਪਹੁੰਚੇ। ਜਥੇਬੰਦੀ ਦੇ ਵਿਰੋਧ ਨੂੰ ਵੇਖਦੇ ਹੋਏ ਕੋਈ ਵੀ ਅਧਿਕਾਰੀ ਕਬਜ਼ਾ ਕਰਨ ਦੀ ਜੁਰਅਤ ਨਹੀਂ ਕਰ ਸਕਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਇਹੋ ਜਿਹੇ ਲੋਕ ਵਿਰੋਧੀ ਫ਼ੈਸਲੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਅਤੇ ਕਿਸੇ ਵੀ ਕਿਸਾਨ ਅਤੇ ਮਿਹਨਤੀ ਵਰਗ ਦੀ ਕਰਜ਼ੇ ਵਿਚ ਜ਼ਮੀਨ ਘਰ ਮਾਲ ਡੰਗਰ ਦੀ ਕੁਰਕੀ ਨਿਲਾਮੀ ਜਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਦੇ ਇਸ ਧਰਨੇ ਨੂੰ ਜ਼ਿਲ੍ਹਾ ਜਨਰਲ ਸਕੱਤਰ ਕਰਮ ਸਿੰਘ ਭਾਈ ਰੂਪਾ, ਬਲਾਕ ਫੂਲ ਦੇ ਪ੍ਰਧਾਨ ਗੱਗੀ ਦਿਆਲਪੁਰਾ, ਬਲਾਕ ਆਗੂ ਸਬਰਨ ਸਿੰਘ ਅਤੇ ਸੁਖਵਿੰਦਰ ਸਿੰਘ ਭਾਈ ਰੂਪਾ, ਬਲਾਕ ਖ਼ਜ਼ਾਨਚੀ ਮਨਦੀਪ ਸਿੰਘ, ਬਲਾਕ ਸੀਨੀਅਰ ਮੀਤ ਪ੍ਰਧਾਨ ਬਿਕਰ ਸਿੰਘ ਘੰਡਾ ਬੰਨਾ, ਬਲਾਕ ਮੀਤ ਪ੍ਰਧਾਨ ਸੁਖਪਾਲ ਸਿੰਘ ਬੁਰਜ ਗਿੱਲ, ਜਰਨਲ ਸਕੱਤਰ ਹਰਮੇਲ ਸਿੰਘ ਜੱਗੂ, ਇਕਾਈ ਪ੍ਰਧਾਨ ਮਨਜੀਤ ਸਿੰਘ ਮੀਤਾ, ਕਿਰਪਾਲ ਸਿੰਘ ਕੋਠੇ ਸੁਖਾਨੰਦ, ਸਰੈਣ ਸਿੰਘ, ਜੱਗਾ ਸਿੰਘ, ਜੁਗਰਾਜ ਸਿੰਘ ਫੂਲੇਵਾਲਾ, ਪਰਗਟ ਸਿੰਘ, ਗੁਰਜੰਟ ਸਿੰਘ ਢਿਪਾਲੀ, ਚਮਕੌਰ ਸਿੰਘ, ਬੂਟਾ ਸਿੰਘ ਸੇਲਬਰਾਹ, ਗੁਰਚਰਨ ਸਿੰਘ, ਲਵਲੀ ਜਵੰਧਾ, ਸੰਦੀਪ ਸਿੰਘ ਜਵੰਦਾ, ਪੁਸ਼ਪਿੰਦਰ ਸਿੰਘ ਆਦਮਪੁਰਾ, ਜਰਨੈਲ ਸਿੰਘ, ਅਮਰਜੀਤ ਸਿੰਘ ਕਾਂਗੜ, ਛਿੰਦਾ ਸਿੰਘ, ਪਾਲੀ ਸਿੰਘ ਦਿਆਲਪੁਰਾ ਭਾਈਕਾ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਫ਼ੀਸ ‘ਤੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ-ਨੀਲ ਗਰਗ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਚ ਪੇਰੈਂਟਸ ਮੀਟਿੰਗ ਦੌਰਾਨ ਲਗਾਇਆ ਮੈਡੀਕਲ ਕੈਂਪ
Ad Position 24