11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਿਜਲੀ ਮੰਤਰੀ ਦੇ ਘਰ ਮੂਹਰੇ ਪ੍ਰਦਰਸ਼ਨ 18 ਨੂੰ

Ad Position 21
No active advertisement
ਅਜੀਤ ਡੈਸਕ 13-04-2026
ਬਠਿੰਡਾ, 12 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਬਠਿੰਡਾ/ਲਹਿਰਾ ਥਰਮਲ ਦੀ ਮੀਟਿੰਗ ਪੈਨਸ਼ਨ ਭਵਨ ਬਠਿੰਡਾ ਵਿਖੇ ਹੇਠ ਹੋਈ, ਜਿਸ ਦੌਰਾਨ ਸੂਬੇ ਦੇ ਬਿਜਲੀ ਮੰਤਰੀ ਦੇ ਘਰ ਮੂਹਰੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀ ਰੂਪ-ਰੇਖਾ ਉਲੀਕੀ ਗਈ | ਇਸ ਮੌਕੇ ਸੀਤਾ ਰਾਮ ਸੇਵਾਮੁਕਤ ਜੁਆਇੰਟ ਸੈਕਟਰੀ ਲਹਿਰਾ ਮੁਹੱਬਤ ਥਰਮਲ, ਸੁਖਜੀਤ ਸਿੰਘ ਸੇਵਾਮੁਕਤ ਜੇ.ਈ. ਅਤੇ ਜਗਦੀਸ਼ ਰਾਏ ਜਿੰਦਲ ਸੀਨੀਅਰ ਸਹਾਇਕ ਦਾ ਜਥੇਬੰਦੀ 'ਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਬਰਾੜ, ਗੁਰਮੇਲ ਸਿੰਘ, ਸਰੇਸ਼ ਕੁਮਾਰ ਸੇਤੀਆ, ਸੂਬਾ ਸਿੰਘ ਮੱਤਾ, ਕਰਤਾਰ ਸਿੰਘ ਬਰਾੜ, ਠਾਣਾ ਸਿੰਘ ਧਾਲੀਵਾਲ ਕੈਨੇਡਾ, ਲਛਮਣ ਸਿੰਘ ਕਸਬਾ, ਰਣਜੀਤ ਸਿੰਘ ਮੰਨਣ, ਸੰਪੂਰਨ ਸਿੰਘ ਸਾਬਕਾ ਪ੍ਰਧਾਨ ਨੇ ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰ ਰਹੀ ਹੈ, ਜਿਸ ਦੇ ਰੋਸ ਵਜੋਂ 18 ਅਪ੍ਰੈਲ ਨੂੰ ਲੁਧਿਆਣਾ ਵਿਖੇ ਸੂਬੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਘਰ ਮੂਹਰੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਡਿਜੀਟਲ ਅਲਾਈਵ ਸਰਟੀਫਿਕੇਟ ਭਰਵਾਉਣ ਲਈ ਰਕੇਸ਼ ਕੁਮਾਰ ਸੇਵਾਮੁਕਤ ਸੁਪਰਡੈਂਟ ਲਹਿਰਾ ਮੁਹੱਬਤ ਅਤੇ ਸ਼ੇਰ ਸਿੰਘ ਯੂ.ਡੀ.ਸੀ. ਪੈਨਸ਼ਨ ਪੇਅ ਦਫ਼ਤਰ ਪੱਛਮੀ ਜੋਨ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਖੁਸ਼ਬਾਜ ਸਿੰਘ ਜਟਾਣਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਪਿੰਡ ਅਕਬਰਪੁਰ ਖੁਡਾਲ ਤੋਂ ਆਲਮਪੁਰ ਤੱਕ ਸੜਕ ਦੀ ਹਾਲਤ ਖ਼ਸਤਾ
Ad Position 24