24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਮਿਡ-ਡੇ ਮੀਲ ਤਿਆਰ ਕਰਨ ਸਮੇਂ ਫੂਡ ਸੇਫ਼ਟੀ ਅਤੇ ਨਿੱਜੀ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਲਾਜ਼ਮੀ-ਸਿਹਤ ਵਿਭਾਗ ਸਕੂਲਾਂ ਦੇ ਮੁਖੀਆਂ ਅਤੇ ਕੁੱਕ-ਕਮ-ਹੈਲਪਰਾਂ ਨੂੰ ਬੱਚਿਆਂ ਦੀ ਸਿਹਤ ਨਾਲ ਸਮਝੌਤਾ ਨਾ ਕਰਨ ਦੀ ਕੀਤੀ ਅਪੀਲ

ਫ਼ਿਰੋਜ਼ਪੁਰ, 23 ਨਵੰਬਰ (ਕੁਲਬੀਰ ਸਿੰਘ ਸੋਢੀ)-ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਵਿੰਗ, ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਮੂਹ ਸਰਕਾਰੀ ਸਕੂਲਾਂ ਦੇ ਮੁੱਖੀਆਂ, ਮਿਡ-ਡੇ ਮੀਲ ਇੰਚਾਰਜਾਂ ਅਤੇ ਖਾਣਾ ਤਿਆਰ ਕਰਨ ਵਾਲੀਆਂ ਕੁੱਕ-ਕਮ-ਹੈਲਪਰ ਵਰਕਰਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਨੇ ਅਪੀਲ ਕੀਤੀ ਹੈ ਕਿ ਬੱਚਿਆਂ ਲਈ ਖਾਣਾ ਤਿਆਰ ਕਰਨ, ਪਰੋਸਣ ਅਤੇ ਵੰਡਣ ਸਮੇਂ ਫੂਡ ਸੇਫ਼ਟੀ ਅਤੇ ਨਿੱਜੀ ਸਫ਼ਾਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

Ad Position 21
No active advertisement
ਫੂਡ ਸਫੇਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ 24-11-2026
ਫ਼ਿਰੋਜ਼ਪੁਰ, 23 ਨਵੰਬਰ (ਕੁਲਬੀਰ ਸਿੰਘ ਸੋਢੀ)-ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਵਿੰਗ, ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਮੂਹ ਸਰਕਾਰੀ ਸਕੂਲਾਂ ਦੇ ਮੁੱਖੀਆਂ, ਮਿਡ-ਡੇ ਮੀਲ ਇੰਚਾਰਜਾਂ ਅਤੇ ਖਾਣਾ ਤਿਆਰ ਕਰਨ ਵਾਲੀਆਂ ਕੁੱਕ-ਕਮ-ਹੈਲਪਰ ਵਰਕਰਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਨੇ ਅਪੀਲ ਕੀਤੀ ਹੈ ਕਿ ਬੱਚਿਆਂ ਲਈ ਖਾਣਾ ਤਿਆਰ ਕਰਨ, ਪਰੋਸਣ ਅਤੇ ਵੰਡਣ ਸਮੇਂ ਫੂਡ ਸੇਫ਼ਟੀ ਅਤੇ ਨਿੱਜੀ ਸਫ਼ਾਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਖ਼ਾਸ ਤੌਰ ’ਤੇ ਹਦਾਇਤ ਕੀਤੀ ਗਈ ਹੈ ਕਿ ਖਾਣਾ ਬਣਾਉਣ ਵਾਲੀਆਂ ਮਹਿਲਾ ਵਰਕਰਾਂ ਹੱਥਾਂ ਵਿਚ ਕੱਚ ਦੀਆਂ ਚੂੜੀਆਂ, ਕੜੇ, ਅੰਗੂਠੀਆਂ, ਘੜੀਆਂ ਅਤੇ ਹੋਰ ਗਹਿਣੇ ਪਹਿਨ ਕੇ ਖਾਣਾ ਤਿਆਰ ਨਾ ਕਰਨ। ਇਸ ਤੋਂ ਇਲਾਵਾ ਨੇਲ ਪਾਲਿਸ਼ ਅਤੇ ਨਕਲੀ ਨਹੁੰ ਲਗਾਉਣ ਤੋਂ ਵੀ ਗੁਰੇਜ਼ ਕੀਤਾ ਜਾਵੇ। ਵਿਭਾਗ ਅਨੁਸਾਰ ਅਜਿਹੀਆਂ ਵਸਤਾਂ ਖਾਣੇ ਵਿਚ ਡਿਗ ਕੇ ਭੌਤਿਕ ਗੰਦਗੀ ਦਾ ਕਾਰਨ ਬਣ ਸਕਦੀਆਂ ਹਨ ਅਤੇ ਇਨ੍ਹਾਂ ਵਿਚ ਬੈਕਟੀਰੀਆ ਤੇ ਹੋਰ ਹਾਨੀਕਾਰਕ ਤੱਤ ਇਕੱਠੇ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਫੂਡ ਸੇਫ਼ਟੀ ਵਿੰਗ ਦੇ ਅਧਿਕਾਰੀ ਖੋਸਲਾ ਨੇ ਦੱਸਿਆ ਕਿ ਫੂਡ ਸੇਫ਼ਟੀ ਐਂਡ ਸਟੈਂਡਰਡਜ਼ (ਲਾਇਸੈਂਸਿੰਗ ਐਂਡ ਰਜਿਸਟਰੇਸ਼ਨ ਆਫ਼ ਫੂਡ ਬਿਜ਼ਨਸਿਜ਼) ਰੈਗੂਲੇਸ਼ਨਜ਼ 2011 ਦੇ ਸ਼ਡਿਊਲ- 4 ਦੇ ਭਾਗ-5 ਤਹਿਤ ਖਾਣਾ ਤਿਆਰ ਕਰਨ ਅਤੇ ਸੰਭਾਲਣ ਵਾਲੇ ਕਰਮਚਾਰੀਆਂ ਲਈ ਨਿੱਜੀ ਸਫ਼ਾਈ ਸਬੰਧੀ ਸਪਸ਼ਟ ਨਿਯਮ ਬਣਾਏ ਗਏ ਹਨ। ਇਨ੍ਹਾਂ ਅਨੁਸਾਰ ਖਾਣਾ ਬਣਾਉਣ ਵਾਲੇ ਕਰਮਚਾਰੀਆਂ ਨੂੰ ਸਾਫ਼ ਕੱਪੜੇ, ਐਪਰਨ ਅਤੇ ਸਿਰ ਢੱਕਣ ਲਈ ਕਵਰ ਦੀ ਵਰਤੋਂ ਕਰਨੀ ਚਾਹੀਦੀ ਹੈ। (ਬਾਕੀ ਸਫ਼ਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ 11ਵਾਂ ਸਾਲਾਨਾ ਸ਼ੁੱਭ ਦੀਵਾਨ ਅਤੇ ਭੰਡਾਰਾ 26 ਨੂੰ ਅਗਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪਿੰਡ ਬਜੀਦਪੁਰ ਵਿਖੇ ਫ਼ਿਰੋਜ਼ਪੁਰ ਪੁਲਿਸ ਵਲੋਂ ਵਿਸ਼ੇਸ਼ ਕਾਸੋ ਆਪ੍ਰੇਸ਼ਨ ਐਸ.ਐਸ.ਪੀ ਭੁਪਿੰਦਰ...
Ad Position 24