23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

‘ ਜਲਾਲਾਬਾਦ ਦਾ ਪ੍ਰਣਾਮ, ਸਾਲਾਸਰ ਤੇ ਖਾਟੂ ਵਾਲੇ ਦੇ ਨਾਮ’ ਸਿਰਲੇਖ ਹੇਠ ਭਜਨ ਸੰਧਿਆ ਕਰਵਾਈ

ਜਲਾਲਾਬਾਦ, 23 ਨਵੰਬਰ (ਕਰਨ ਚੁਚਰਾ)-ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਖੇ ਬੀਤੀ ਰਾਤ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਆਪਣੇ ਨਿੱਜੀ ਖ਼ਰਚੇ ’ਤੇ ‘ਜਲਾਲਾਬਾਦ ਦਾ ਪ੍ਰਣਾਮ, ਸਾਲਾਸਰ ਤੇ ਖਾਟੂ ਵਾਲੇ ਦੇ ਨਾਮ’ ਸਿਰਲੇਖ ਹੇਠ ਇਕ ਵਿਸ਼ਾਲ ਧਾਰਮਿਕ ਸਮਾਗਮ ਅਤੇ ਭਜਨ ਸੰਧਿਆ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਮੌਕੇ ਵਿਧਾਇਕ ਗੋਲਡੀ ਕੰਬੋਜ ਨੇ ਪੂਰੇ ਵਿਧੀ-ਵਿਧਾਨ ਨਾਲ ਬਾਬਾ ਜੀ ਦੀ ਪੂਜਾ-ਅਰਚਨਾ, ਗਊ ਪੂਜਾ ਅਤੇ ਕੰਜਕ ਪੂਜਣ ਕਰਵਾਇਆ, ਜਿਸ ਉਪਰੰਤ ਭਜਨ ਸਮਰਾਟ ਕਨ੍ਹਈਆ ਮਿੱਤਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਕੀਰਤਨ ਦੀ ਆਰੰਭਤਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 24-11-2026
ਜਲਾਲਾਬਾਦ, 23 ਨਵੰਬਰ (ਕਰਨ ਚੁਚਰਾ)-ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਖੇ ਬੀਤੀ ਰਾਤ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਆਪਣੇ ਨਿੱਜੀ ਖ਼ਰਚੇ ’ਤੇ ‘ਜਲਾਲਾਬਾਦ ਦਾ ਪ੍ਰਣਾਮ, ਸਾਲਾਸਰ ਤੇ ਖਾਟੂ ਵਾਲੇ ਦੇ ਨਾਮ’ ਸਿਰਲੇਖ ਹੇਠ ਇਕ ਵਿਸ਼ਾਲ ਧਾਰਮਿਕ ਸਮਾਗਮ ਅਤੇ ਭਜਨ ਸੰਧਿਆ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਮੌਕੇ ਵਿਧਾਇਕ ਗੋਲਡੀ ਕੰਬੋਜ ਨੇ ਪੂਰੇ ਵਿਧੀ-ਵਿਧਾਨ ਨਾਲ ਬਾਬਾ ਜੀ ਦੀ ਪੂਜਾ-ਅਰਚਨਾ, ਗਊ ਪੂਜਾ ਅਤੇ ਕੰਜਕ ਪੂਜਣ ਕਰਵਾਇਆ, ਜਿਸ ਉਪਰੰਤ ਭਜਨ ਸਮਰਾਟ ਕਨ੍ਹਈਆ ਮਿੱਤਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਕੀਰਤਨ ਦੀ ਆਰੰਭਤਾ ਕੀਤੀ ਗਈ। ਸਮਾਗਮ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਭਜਨ ਸਮਰਾਟ ਕਨ੍ਹਈਆ ਮਿੱਤਲ ਦੀ ਨਿਵੇਕਲੀ ਐਂਟਰੀ ਰਹੀ। ਉਨ੍ਹਾਂ ਦੀ ਐਂਟਰੀ ਇੱਕ ਖ਼ਾਸ ਲਿਫ਼ਟ ਕਰੇਨ ਰਾਹੀਂ ਕਰਵਾਈ ਗਈ, ਜਿਸ ਵਿਚ ਸਵਾਰ ਹੋ ਕੇ ਉਨ੍ਹਾਂ ਨੇ ਉਚਾਈ ਤੋਂ ਪੂਰੇ ਪੰਡਾਲ ਵਿਚ ਮੌਜੂਦ ਹਜ਼ਾਰਾਂ ਸ਼ਰਧਾਲੂਆਂ ਦਾ ਅਭਿਨੰਦਨ ਸਵੀਕਾਰ ਕੀਤਾ । ਇਸ ਉਪਰੰਤ ਕਨ੍ਹਈਆ ਮਿੱਤਲ ਨੇ ਆਪਣੀ ਸੁਰੀਲੀ ਅਤੇ ਮਨਮੋਹਕ ਆਵਾਜ਼ ਵਿਚ ਬਾਬਾ ਸਾਲਾਸਰ ਬਾਲਾਜੀ ਅਤੇ ਬਾਬਾ ਖਾਟੂ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕਰਕੇ ਪੂਰੇ ਮਾਹੌਲ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਉਨ੍ਹਾਂ ਵਲੋਂ ਗਾਏ ਗਏ ਪ੍ਰਸਿੱਧ ਭਜਨਾਂ ’ਤੇ ਪੰਡਾਲ ਵਿਚ ਮੌਜੂਦ ਸੰਗਤ ਮੰਤਰ ਮੁਗਧ ਹੋ ਕੇ ਝੂਮ ਉੱਠੀ ਅਤੇ ਸਾਰਾ ਸਟੇਡੀਅਮ ਬਾਬਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਈ ਹੋਈ ਸਮੂਹ ਸੰਗਤ ਦਾ ਨਿੱਘਾ ਸਵਾਗਤ ਅਤੇ ਅਭਿਨੰਦਨ ਕੀਤਾ। ਉਨ੍ਹਾਂ ਨੇ ਇੰਨੀ ਵੱਡੀ ਗਿਣਤੀ ਵਿਚ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਉਣ ਲਈ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਸੰਗਤ ਲਈ ਲੰਗਰ ਅਤੇ ਬੈਠਣ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਧਾਰਮਿਕ ਸਮਾਗਮ ਵਿਚ ਵਿਧਾਇਕ ਗੋਲਡੀ ਕੰਬੋਜ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਅੰਕੁਸ਼ ਮੁਟਨੇਜਾ, ਅੰਕਿਤ ਕਟਾਰੀਆ, ਸਰਪੰਚ ਸੋਨੂੰ ਲੱਖੋਵਾਲੀ,ਪੀ.ਏ.ਲਾਡੀ ਵਾਰਵਲ ਅਤੇ ਅਨਿਲ ਨੀਲੂ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜਨਗਣਨਾ-2027 ਸਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਜਨਗਣਨਾ-2027 ਤਹਿਤ 30... ਅਗਲੀ ਖ਼ਬਰ ਵਿਧਾਇਕ ਸਵਨਾ ਨੇ ਫ਼ਾਜ਼ਿਲਕਾ ਨੂੰ ਦਿੱਤੀ ਇੱਕ ਹੋਰ ਵੱਡੀ ਸੌਗਾਤ ਕੇਰੀਆਂ ਮਾਈਨਰ, ਕੰਕਰੀਟ ਲਾਈਨਿੰਗ ਨਾਲ ਕਿਸਾਨਾਂ ਨੂੰ ਮਿ...
Ad Position 24