ਭਾਕਿਯੂ ਕਾਦੀਆਂ ਦੀ ਮਹੀਨੇਵਾਰ ਮੀਟਿੰਗ ਵਿਚ ਕਿਸਾਨੀ ਮਸਲਿਆਂ ’ਤੇ ਹੋਈਆਂ ਅਹਿਮ ਵਿਚਾਰਾਂ
ਜ਼ੀਰਾ,17 ਨਵੰਬਰ (ਰਜਨੀਸ਼ ਕਥੂਰੀਆ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨੇਵਾਰ ਮੀਟਿੰਗ ਗੁਰਦੁਆਰਾ ਸਾਹਿਬ ਜਾਹਰਾ ਪੀਰ ਪਿੰਡ ਬੰਡਾਲਾ ਪੁਰਾਣਾ ਵਿਖੇ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿੱਚ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਸਰਪ੍ਰਸਤ ਗੁਲਜਾਰ ਸਿੰਘ ਮੀਹਾਂ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ,ਡਾ.
ਜ਼ੀਰਾ,17 ਨਵੰਬਰ (ਰਜਨੀਸ਼ ਕਥੂਰੀਆ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨੇਵਾਰ ਮੀਟਿੰਗ ਗੁਰਦੁਆਰਾ ਸਾਹਿਬ ਜਾਹਰਾ ਪੀਰ ਪਿੰਡ ਬੰਡਾਲਾ ਪੁਰਾਣਾ ਵਿਖੇ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿੱਚ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਸਰਪ੍ਰਸਤ ਗੁਲਜਾਰ ਸਿੰਘ ਮੀਹਾਂ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ,ਡਾ. ਗੁਰਚਰਨ ਨੂਰਪੁਰ ਤੋਂ ਇਲਾਵਾ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਪੇਂਡੂ ਮੰਡੀਆਂ ਵਿਚ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ। ਜਦੋਂਕਿ ਕਿਸਾਨਾਂ ਦਾ ਕਾਫੀ ਮਾਤਰਾ ਵਿਚ ਵਿਕਣ ਵਾਲਾ ਝੋਨਾ ਪਿਆ ਰੁਲ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਦੁਬਾਰਾ ਸ਼ੁਰੂ ਕਰਵਾਈ ਜਾਵੇ। ਇਸ ਦੌਰਾਨ ਬੁਲਾਰਿਆਂ ਨੇ ਹੋਰ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਜ਼ੀਰਾ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਮਰਥਕ ਨਹੀਂ ਕਰਦੀ ਅਤੇ ਨਾ ਹੀ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਕਿਸੇ ਵਿਸ਼ੇਸ਼ ਰਾਜਨੀਤਿਕ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੀ ਹੈ। ਉਹਨਾਂ ਕਿਹਾ ਕਿ ਹਰੇਕ ਅਹੁਦੇਦਾਰ ਅਤੇ ਮੈਂਬਰ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵੋਟਾਂ ਪਾਉਣ ਲਈ ਆਪਣਾ ਨਿੱਜੀ ਫੈਸਲਾ ਲੈਣ ਲਈ ਅਜ਼ਾਦ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸੋਸਾਇਟੀਆਂ ਨੂੰ ਮਜਬੂਤ ਕਰਨ ਤੇ ਜ਼ੋਰ ਦੇਣ ਦੀ ਮੰਗ ਵੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜ਼ੀਰਾ ਇਲਾਕੇ ਵਿਚ ਯੂਨੀਅਨ ਵਲੋਂ ਫੂਡ ਸੇਫਟੀ ਵਿਭਾਗ ਦੇ ਸਹਿਯੋਗ ਨਾਲ ਮਿਲਾਵਟਖੋਰੀ ਖਿਲਾਫ ਚਲਾਈ ਗਈ ਮੁਹਿੰਮ ਤੋਂ ਬਾਅਦ ਲੋਕਾਂ ਵਿਚ ਵੱਡੀ ਪੱਧਰ ਤੇ ਜਾਗਰੂਕਤਾ ਆਈ ਹੈ। ਜਿਸ ਕਰਕੇ ਤਿਉਹਾਰਾਂ ਦੇ ਸੀਜਨ ਦੇ ਦੌਰਾਨ ਕਾਫੀ ਹੱਦ ਤੱਕ ਲੋਕਾਂ ਨੇ ਮਠਿਆਈ ਖਰੀਦਣ ਤੋਂ ਗੁਰੇਜ਼ ਕੀਤਾ। ਉਹਨਾਂ ਕਿਹਾ ਕਿ ਉਪਰੋਕਤ ਮੁਹਿੰਮ ਤੋਂ ਬਾਅਦ ਹਲਵਾਈਆਂ ਵਲੋਂ ਵੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਅੰਤ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਧਿਰ ਨਾਲ ਸੰਬੰਧਿਤ ਉਮੀਦਵਾਰਾਂ ਦੇ ਪਿੰਡਾਂ ਵਿਚ ਆਉਣ ਤੇ ਉਹਨਾਂ ਵਲੋਂ ਆਪਣੇ ਕਾਰਜਕਾਲ ਦੇ ਦੌਰਾਨ ਕਰਵਾਏ ਗਏ ਵਿਕਾਸ ਦੇ ਕੰਮਾਂ ਨੂੰ ਲੈ ਕੇ ਅਤੇ ਹੋਰ ਭੱਖਦੇ ਮੁੱਦਿਆਂ ਨੂੰ ਲੈ ਕੇ ਸਵਾਲ ਪੁੱਛੇ ਜਾਣ। ਇਸ ਮੀਟਿੰਗ ਵਿਚ ਬਲਜਿੰਦਰ ਸਿੰਘ, ਗੁਲਾਬ ਸਿੰਘ, ਪਰਮਜੀਤ ਸਿੰਘ ਕੂਕਾ ਤਲਵੰਡੀ ਜੱਲੇ ਖਾਂ, ਹਰਪ੍ਰੀਤ ਸਿੰਘ ਲੌਂਗੋਦੇਵਾ, ਪਰਮਜੀਤ ਵਿਦਿਆਰਥੀ,ਪਾਲ ਸਿੰਘ ਸਨੇਰ,ਗੁਰਪ੍ਰੀਤ ਸਿੰਘ ਵਲਟੋਹਾ,ਗੁਰਚਰਨ ਸਿੰਘ ਬਾਜਵਾ,ਭਗਵੰਤ ਸਿੰਘ ਬੋਤੀਆਂਵਾਲਾ, ਸੁੱਚਾ ਸਿੰਘ ਨੂਰਪੁਰ,ਜਸਵੀਰ ਸਿੰਘ ਬੋਤੀਆਂ ਵਾਲਾ,ਕੈਪਟਨ ਠਾਣਾ ਸਿੰਘ ਛਜਾਂ ਵਾਲੀ, ਗੁਰਜੰਟ ਸਿੰਘ ਮਹੀਆਂ ਵਾਲਾ ਕਲਾਂ,ਜਗਤਾਰ ਸਿੰਘ ਸ਼ਾਹਵਾਲਾ,ਬੂਟਾ ਸਿੰਘ ਸ਼ਾਹਵਾਲਾ,ਸ਼ਾਂਤੀ ਸਰੂਪ,ਪਾਲ ਸਿੰਘ,ਅਮਰ ਸਿੰਘ,ਸੰਤਾ ਸਿੰਘ ਬੰਡਾਲਾ ਪੁਰਾਣਾ, ਜਰਨੈਲ ਸਿੰਘ ਫੇਰੋਕੇ,ਪ੍ਰੇਮ ਸਿੰਘ,ਬਲਕਾਰ ਸਿੰਘ, ਸੁਖਦੇਵ ਸਿੰਘ,ਸਰਬਨ ਸਿੰਘ,ਜਗਸੀਰ ਸਿੰਘ,ਜੁਗਰਾਜ ਸਿੰਘ,ਗੁਰਸਾਹਿਬ ਸਿੰਘ , ਪਰਮਿੰਦਰ ਸਿੰਘ,ਬਲਜਿੰਦਰ ਸਿੰਘ,ਜੱਜ ਸਿੰਘ,ਪਰਮਜੀਤ ਸਿੰਘ ਸੇਖਵਾਂ,ਅਮਰੀਕ ਸਿੰਘ ਸੇਖਵਾਂ, ਸਤਨਾਮ ਸਿੰਘ,ਰਾਮ ਸਿੰਘ,ਗੁਰਅਵਤਾਰ ਸਿੰਘ,ਆਸਾ ਸਿੰਘ,ਮਹਿੰਦਰ ਸਿੰਘ,ਜਸਪਾਲ ਸਿੰਘ, ਸੁਖਦਿਆਲ ਸਿੰਘ,ਪਰਮਜੀਤ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਬੋੜਾਂਵਾਲੀ,ਮਨਦੀਪ ਸਿੰਘ ਅਲੀਪੁਰ, ਜਸਵੰਤ ਸਿੰਘ ਨਾਮਦੇਵ,ਗੁਰਦੀਪ ਸਿੰਘ ਪਟਵਾਰੀ, ਹਰਭਜਨ ਸਿੰਘ ਫੇਰੋਕੇ,ਮਨਪ੍ਰੀਤ ਸਿੰਘ ਫੇਰੋਕੇ ਅਤੇ ਸਰਦੂਲ ਸਿੰਘ ਫੇਰੋਕੇ ਆਦਿ ਹਾਜ਼ਰ ਸਨ।