16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦੁਕਾਨਦਾਰਾਂ ਦੇ ਛਾਣ ਦੇ ਮਾਲ ਦੀ ਭਰਤੀ ਕਰਕੇ ਚੰਦ ਕੁ ਆੜਤੀਏ ਸ਼ੈਲਰ ਮਾਲਕਾਂ ’ਤੇ ਖਰੀਦਣ ਲਈ ਦਬਾਅ ਬਣਾਉਣ ਲੱਗੇ

ਜ਼ੀਰਾ,16 ਨਵੰਬਰ (ਰਜਨੀਸ਼ ਕਥੂਰੀਆ)- ਮੰਡੀਆਂ ਵਿਚ ਝੋਨੇ ਦੇ ਚੱਲ ਰਹੇ ਸੀਜ਼ਨ ਦੇ ਦੌਰਾਨ ਅਨਾਜ ਮੰਡੀ ਜ਼ੀਰਾ ਦੇ ਚੰਦ ਕੁ ਆੜਤੀਏ ਦੁਕਾਨਦਾਰਾਂ ਦੇ ਛਾਣ ਦੇ ਖਰੀਦੇ ਹੋਏ ਮਾਲ ਦੀ ਭਰਤੀ ਕਰਕੇ ਸ਼ੈਲਰ ਮਾਲਕਾਂ ਨੂੰ ਬਲੈਕਮੇਲ ਕਰਨ ਲੱਗੇ ਹੋਏ ਹਨ। ਇਹ ਜਾਣਕਾਰੀ ਦਿੰਦਿਆਂ ਰਾਈਸ ਮਿਲਰਜ ਐਸੋਸੀਏਸ਼ਨ ਜ਼ੀਰਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਅਨਾਜ ਮੰਡੀ ਜ਼ੀਰਾ ਵਿਖੇ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਦੇ ਮੁਤਾਬਿਕ ਝੋਨੇ ਦੀ ਖਰੀਦਦਾਰੀ ਬਿਲਕੁਲ ਸਾਫ ਸੁਥਰੇ ਅਤੇ ਪਾਰਦਰਸ਼ੀ ਢੰਗ ਨਾਲ ਚੱਲ ਰਹੀ ਹੈ।

Ad Position 21
No active advertisement
ਅਜੀਤ ਡੈਸਕ 17-11-2026
ਜ਼ੀਰਾ,16 ਨਵੰਬਰ (ਰਜਨੀਸ਼ ਕਥੂਰੀਆ)- ਮੰਡੀਆਂ ਵਿਚ ਝੋਨੇ ਦੇ ਚੱਲ ਰਹੇ ਸੀਜ਼ਨ ਦੇ ਦੌਰਾਨ ਅਨਾਜ ਮੰਡੀ ਜ਼ੀਰਾ ਦੇ ਚੰਦ ਕੁ ਆੜਤੀਏ ਦੁਕਾਨਦਾਰਾਂ ਦੇ ਛਾਣ ਦੇ ਖਰੀਦੇ ਹੋਏ ਮਾਲ ਦੀ ਭਰਤੀ ਕਰਕੇ ਸ਼ੈਲਰ ਮਾਲਕਾਂ ਨੂੰ ਬਲੈਕਮੇਲ ਕਰਨ ਲੱਗੇ ਹੋਏ ਹਨ। ਇਹ ਜਾਣਕਾਰੀ ਦਿੰਦਿਆਂ ਰਾਈਸ ਮਿਲਰਜ ਐਸੋਸੀਏਸ਼ਨ ਜ਼ੀਰਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਅਨਾਜ ਮੰਡੀ ਜ਼ੀਰਾ ਵਿਖੇ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਦੇ ਮੁਤਾਬਿਕ ਝੋਨੇ ਦੀ ਖਰੀਦਦਾਰੀ ਬਿਲਕੁਲ ਸਾਫ ਸੁਥਰੇ ਅਤੇ ਪਾਰਦਰਸ਼ੀ ਢੰਗ ਨਾਲ ਚੱਲ ਰਹੀ ਹੈ। ਉਹਨਾਂ ਕਿਹਾ ਕਿ ਅਨਾਜ ਮੰਡੀ ਜ਼ੀਰਾ ਵਿੱਚੋਂ ਝੋਨੇ ਦੀ ਖਰੀਦ ਭਾਵੇਂ ਲਗਭਗ ਮੁਕੰਮਲ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਸ਼ੈਲਰ ਮਾਲਕ ਅਜੇ ਵੀ ਮੰਡੀਆਂ ਵਿਚੋਂ ਖਰੀਦ ਏਜੰਸੀਆਂ ਦੇ ਰਾਹੀਂ ਆੜਤੀਆਂ ਪਾਸੋਂ ਝੋਨੇ ਦੀ ਖਰੀਦ ਕਰ ਰਹੇ ਹਨ। ਉਹਨਾਂ ਕਿਹਾ ਕਿ ਅਨਾਜ ਮੰਡੀ ਜ਼ੀਰਾ ਵਿਚ ਇੱਕਾ- ਦੁੱਕਾ ਆੜਤੀਏ ਸ਼ੈਲਰ ਮਾਲਕਾਂ ਨੂੰ ਕਥਿਤ ਤੌਰ ’ਤੇ ਬਦਨਾਮ ਕਰਨ ਦੇ ਮੰਤਵ ਨਾਲ ਦੁਕਾਨਦਾਰਾਂ ਵਲੋਂ ਖਰੀਦੇ ਗਏ ਛਾਣ ਦੇ ਮਾਲ ਦੀ ਘੱਟ ਭਰਤੀ ਕਰਕੇ ਸ਼ੈਲਰ ਮਾਲਕਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਦੋਂ ਸ਼ੈਲਰ ਮਾਲਕਾਂ ਇਹ ਝੋਨਾ ਖਰੀਦਣ ਤੋਂ ਇਨਕਾਰ ਕਰ ਦਿੱਤਾ ਤਾਂ ਅਤੇ ਇਹ ਝੋਨਾ ਖਰੀਦਣ ਲਈ ਦਬਾਅ ਬਣਾਉਣ ਵਾਸਤੇ ਉਕਤ ਆੜਤੀਏ ਸ਼ੈਲਰ ਮਾਲਕਾਂ ਨੂੰ ਨਜਾਇਜ ਤੌਰ ’ਤੇ ਬਦਨਾਮ ਕਰਕੇ ਬਲੈਕਮੇਲ ਕਰਨ ’ਤੇ ਉੱਤਰ ਆਏ ਹਨ। ਰਾਈਸ ਮਿਲਰਜ਼ ਐਸੋਸੀਏਸ਼ਨ ਜ਼ੀਰਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਕਿਸੇ ਵੀ ਆੜਤੀਏ ਦਾ ਨਜਾਇਜ਼ ਦਬਾਅ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਦੇ ਮੁਤਾਬਿਕ ਕਿਸੇ ਵੀ ਆੜਤੀਏ ਦਾ ਝੋਨਾ ਖਰੀਦਣ ਤੋਂ ਕੋਈ ਵੀ ਇਨਕਾਰ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਐਨ.ਜੀ.ਟੀ. ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਕਬਾੜ ਨੂੰ ਲਗਾਈ ਜਾ ਰਹੀ ਅੱਗ ਹਨੇਰੇ-ਸਵੇਰੇ ਕਬਾੜੀਆਂ ਵਲੋਂ ਸਾੜੀ ਜਾ ਰਹੀ... ਅਗਲੀ ਖ਼ਬਰ ਭਾਰਤ ਨਗਰ ਵਿਖੇ ਬਿਨਾਂ ਲਾਇਸੈਂਸ ਚੱਲ ਰਹੇ ਮੈਡੀਕਲ ਸਟੋਰ ’ਤੇ ਡੀ.ਸੀ.ਓ. ਸੋਨੀਆ ਗੁਪਤਾ ਦੀ ਪੁਲਿਸ ਟੀਮ ਸਮੇਤ ਛਾਪੇਮਾਰੀ
Ad Position 24