ਫ਼ਿਰੋਜ਼ਪੁਰ ’ਚ ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਆਗਾਜ਼
ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਪਹੁੰਚੇ 35 ਤੋਂ 104 ਸਾਲ ਤੱਕ ਦੇ ਖਿਡਾਰੀ
ਫ਼ਿਰੋਜ਼ਪੁਰ, 14 ਨਵੰਬਰ(ਗੁਰਿੰਦਰ ਸਿੰਘ)-ਮਾਸਟਰ ਅਥਲੈਟਿਕ ਫੈਡਰੇਸ਼ਨ ਆਫ਼ ਪੰਜਾਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈ। ਦੋ ਰੋਜ਼ਾ ਇਸ ਸੂਬਾ ਪੱਧਰੀ ਅਥਲੈਟਿਕਸ ਮੀਟ ਦਾ ਉਦਘਾਟਨ ਹਲਕਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਵਲੋਂ ਕੀਤਾ ਗਿਆ ਅਤੇ ਹਲਕਾ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਕੁਲਦੀਪ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਫ਼ਿਰੋਜ਼ਪੁਰ, 14 ਨਵੰਬਰ(ਗੁਰਿੰਦਰ ਸਿੰਘ)-ਮਾਸਟਰ ਅਥਲੈਟਿਕ ਫੈਡਰੇਸ਼ਨ ਆਫ਼ ਪੰਜਾਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈ। ਦੋ ਰੋਜ਼ਾ ਇਸ ਸੂਬਾ ਪੱਧਰੀ ਅਥਲੈਟਿਕਸ ਮੀਟ ਦਾ ਉਦਘਾਟਨ ਹਲਕਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਵਲੋਂ ਕੀਤਾ ਗਿਆ ਅਤੇ ਹਲਕਾ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਕੁਲਦੀਪ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਖੇਡਾਂ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਮਿਲਵਰਤਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮਾਸਟਰਜ਼ ਖੇਡਾਂ ਦਾ ਆਯੋਜਨ ਇਸ ਗੱਲ ਦਾ ਪ੍ਰਮਾਣ ਹੈ ਕਿ ਖੇਡਾਂ ਲਈ ਉਮਰ ਕੋਈ ਰੁਕਾਵਟ ਨਹੀਂ ਹੁੰਦੀ ਅਤੇ ਖੇਡਾਂ ਨਾਲ ਜੁੜ ਕੇ ਹਰ ਉਮਰ ਵਿੱਚ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਫੈਡਰੇਸ਼ਨ ਦੇ ਸਕੱਤਰ ਪ੍ਰਗਟ ਸਿੰਘ ਗਿੱਲ ਅਤੇ ਚੇਅਰਮੈਨ ਰਜਵੰਤ ਸਿੰਘ ਘੁੱਲੀ (ਆਫ਼ਿਸ ਇੰਚਾਰਜ, ਮੁੱਖ ਮੰਤਰੀ ਪੰਜਾਬ), ਮਾਸਟਰ ਅਥਲੈਟਿਕ ਫੈਡਰੇਸ਼ਨ ਆਫ਼ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧਵਾਂ, ਜ਼ਿਲ੍ਹਾ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਈਸ਼ਵਰ ਸ਼ਰਮਾ ਨੇ ਦੱਸਿਆ ਕਿ ਇਸ ਪਹਿਲੀ ਸਟੇਟ ਮੀਟ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 35 ਤੋਂ ਲੈ ਕੇ 104 ਸਾਲ ਉਮਰ ਦੇ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਉਮਰ ਵਿਚ ਵੀ ਖਿਡਾਰੀਆਂ ਦਾ ਖੇਡ ਮੈਦਾਨ ਵਿਚ ਪੂਰੇ ਜੋਸ਼ ਅਤੇ ਜਜ਼ਬੇ ਨਾਲ ਉੱਤਰਨਾ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਹੈ। ਪਹਿਲੇ ਦਿਨ ਦੇ ਮੁਕਾਬਲਿਆਂ ਅਤੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਭਾਵੜਾ ਨੇ ਦੱਸਿਆ ਕਿ 3 ਕਿੱਲੋਮੀਟਰ ਪੁਰਸ਼ ਦੌੜ ਦੇ 35 ਸਾਲ ਉਮਰ ਵਰਗ ਵਿਚ ਫ਼ਾਜ਼ਿਲਕਾ ਦੇ ਅਮਨਦੀਪ ਸਿੰਘ, 40 ਸਾਲ ਵਰਗ ਵਿਚ ਫ਼ਿਰੋਜ਼ਪੁਰ ਦੇ ਕੁਲਦੀਪ ਸਿੰਘ, 45 ਸਾਲ ਵਰਗ ਵਿਚ ਬਠਿੰਡਾ ਦੇ ਕੁਲਦੀਪ ਸਿੰਘ, 50 ਸਾਲ ਵਰਗ ਵਿਚ ਫ਼ਿਰੋਜ਼ਪੁਰ ਦੇ ਕੁਲਵੰਤ ਸਿੰਘ, 55 ਸਾਲ ਵਰਗ ਵਿਚ ਅੰਮ੍ਰਿਤਸਰ ਦੇ ਮੇਜਰ ਸਿੰਘ, 60 ਸਾਲ ਵਰਗ ਵਿਚ ਬਠਿੰਡਾ ਦੇ ਸੰਤੋਸ਼ ਕੁਮਾਰ, 65 ਸਾਲ ਵਰਗ ਵਿਚ ਲੁਧਿਆਣਾ ਦੇ ਜੋਗਿੰਦਰ ਸਿੰਘ, 70 ਸਾਲ ਵਰਗ ਵਿਚ ਹੁਸ਼ਿਆਰਪੁਰ ਦੇ ਜੋਗਿੰਦਰ ਪਾਲ ਸਰੋਆ, 75 ਸਾਲ ਵਰਗ ਵਿਚ ਸ਼ਹੀਦ ਭਗਤ ਸਿੰਘ ਨਗਰ ਦੇ ਰਬਿੰਦਰ ਸਿੰਘ ਅਤੇ 80 ਸਾਲ ਵਰਗ ਵਿਚ ਲੁਧਿਆਣਾ ਦੇ ਮਹਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 3 ਕਿਲੋਮੀਟਰ ਵਾਕ ਦੇ 30 ਸਾਲ ਉਮਰ ਵਰਗ ਵਿਚ ਫ਼ਿਰੋਜ਼ਪੁਰ ਦੇ ਮਨੀ ਰਾਣਾ, 35 ਸਾਲ ਵਰਗ ਵਿਚ ਫ਼ਿਰੋਜ਼ਪੁਰ ਦੀ ਮਨਿੰਦਰ ਕੌਰ, 40 ਸਾਲ ਵਰਗ ਵਿਚ ਮਲੇਰਕੋਟਲਾ ਦੀ ਰਣਜੀਤ ਕੌਰ, 50 ਸਾਲ ਵਰਗ ਵਿਚ ਹੁਸ਼ਿਆਰਪੁਰ ਦੀ ਗੁਰਪ੍ਰੀਤਪਾਲ ਕੌਰ, 55 ਸਾਲ ਵਰਗ ਵਿਚ ਸੰਗਰੂਰ ਦੀ ਸਰੋਜ ਰਾਣੀ, 60 ਸਾਲ ਵਰਗ ਵਿਚ ਲੁਧਿਆਣਾ ਦੀ ਸਰਬਜੀਤ ਕੌਰ ਅਤੇ 65 ਸਾਲ ਵਰਗ ਵਿਚ ਫ਼ਿਰੋਜ਼ਪੁਰ ਦੀ ਦਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਦੇ 35 ਤੋਂ 40 ਸਾਲ ਉਮਰ ਵਰਗ ਵਿਚ ਬਠਿੰਡਾ ਦੇ ਗੁਰਵਿੰਦਰ ਸਿੰਘ, 40 ਤੋਂ 45 ਸਾਲ ਵਰਗ ਵਿਚ ਲੁਧਿਆਣਾ ਦੇ ਗੁਰਇਕਬਾਲ ਸਿੰਘ ਅਤੇ 45 ਤੋਂ 50 ਸਾਲ ਵਰਗ ਵਿਚ ਬਠਿੰਡਾ ਦੇ ਕੁਲਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਦੇ 35 ਸਾਲ ਵਰਗ ਵਿਚ ਫ਼ਰੀਦਕੋਟ ਦੇ ਧਰਮਿੰਦਰ ਸਿੰਘ, 40 ਸਾਲ ਵਰਗ ਵਿਚ ਮੋਗਾ ਦੇ ਗੁਰਪ੍ਰੀਤ ਸਿੰਘ, 45 ਸਾਲ ਵਰਗ ਵਿਚ ਫ਼ਰੀਦਕੋਟ ਦੇ ਸੁਖਜਿੰਦਰ ਸਿੰਘ, 50 ਸਾਲ ਵਰਗ ਵਿਚ ਗੁਰਦਾਸਪੁਰ ਦੇ ਮਨੋਹਰ ਸਿੰਘ, 55 ਸਾਲ ਵਰਗ ਵਿਚ ਅਬੋਹਰ ਦੇ ਕੁਲਬੀਰ ਸਿੰਘ, 60 ਸਾਲ ਵਰਗ ਵਿਚ ਜਲੰਧਰ ਦੇ ਸੁਰਜੀਤ ਸਿੰਘ ਛੀਨਾ ਅਤੇ 65 ਸਾਲ ਵਰਗ ਵਿਚ ਕਪੂਰਥਲਾ ਦੇ ਕੁਲਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਗੁਰਦਿਆਲ ਸਿੰਘ ਵਿਰਕ, ਪ੍ਰਗਟ ਸਿੰਘ ਗਿੱਲ, ਕੈਸ਼ੀਅਰ ਦਲੀਪ ਸਿੰਘ ਸੰਧੂ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਭਾਵੜਾ, ਬਾਪੂ ਜਗਤਾਰ ਸਿੰਘ, ਬਲਦੇਵ ਰਾਜ ਸ਼ਰਮਾ, ਗੁਰਵਿੰਦਰ ਸਿੰਘ ਮਠਾੜੂ, ਜਸਪ੍ਰੀਤ ਸਿੰਘ, ਡਾ. ਸੁਰਜੀਤ ਸਿੰਘ, ਮਨਜੀਤ ਸਿੰਘ, ਜਸਬੀਰ ਕੌਰ ਲੈਕਚਰਾਰ, ਜਗੀਰ ਸਿੰਘ, ਕੇਵਲ ਕ੍ਰਿਸ਼ਨ, ਹਰਬਰਿੰਦਰ ਸਿੰਘ, ਸਤਿੰਦਰ ਸਿੰਘ ਬਾਠ, ਨੇਹਾ ਖ਼ਾਨ, ਵਰਿੰਦਰਪਾਲ ਸਿੰਘ ਖ਼ਾਲਸਾ, ਅਵਿਨਾਸ਼ ਕੁਮਾਰ ਸੂਰਤ, ਰਾਕੇਸ਼ ਕੁਮਾਰ ਨੈਸ਼ਨਲ ਅਵਾਰਡੀ, ਦਰਬਾਰਾ ਸਿੰਘ ਸੰਧੂ, ਦਰਸ਼ਨ ਸਿੰਘ ਗਿੱਲ, ਅਮਰਜੀਤ ਸਿੰਘ, ਸਰਬਜੀਤ ਸਿੰਘ ਸਾਬਾ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਪਤਵੰਤੇ ਹਾਜ਼ਰ ਸਨ।