ਮੋਗਾ ਤੋਂ ਅਸਾਮ ਦੇ ਮਿਰਜ਼ਾ ਸਟੇਸ਼ਨ ਤੱਕ ਇੰਡੈਂਟਡ-ਪਾਰਸਲ-ਟਰੇਨ ਦਾ ਪਰਿਵਹਨ
ਫ਼ਿਰੋਜ਼ਪੁਰ, 12 ਨਵੰਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਵਪਾਰੀਆਂ ਨੂੰ ਬਿਹਤਰ ਮਾਲ ਪਰਿਵਹਨ ਸੁਵਿਧਾ ਉਪਲਬੱਧ ਕਰਵਾਉਣ ਦੀ ਦਿਸ਼ਾ ਵਿਚ ਫ਼ਿਰੋਜ਼ਪੁਰ ਮੰਡਲ ਨਿਰੰਤਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ਮੋਗਾ (ਪੰਜਾਬ ) ਤੋਂ ਮਿਰਜ਼ਾ ਰੇਲਵੇ ਸਟੇਸ਼ਨ (ਅਸਾਮ) ਤੱਕ ਇਕ ਇੰਡੈਂਟਡ-ਪਾਰਸਲ-ਕਾਰਗੋ ਟਰੇਨ ਦਾ ਸਫਲ ਸੰਚਾਲਨ ਕੀਤਾ ਗਿਆ।
ਫ਼ਿਰੋਜ਼ਪੁਰ, 12 ਨਵੰਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਵਪਾਰੀਆਂ ਨੂੰ ਬਿਹਤਰ ਮਾਲ ਪਰਿਵਹਨ ਸੁਵਿਧਾ ਉਪਲਬੱਧ ਕਰਵਾਉਣ ਦੀ ਦਿਸ਼ਾ ਵਿਚ ਫ਼ਿਰੋਜ਼ਪੁਰ ਮੰਡਲ ਨਿਰੰਤਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ਮੋਗਾ (ਪੰਜਾਬ ) ਤੋਂ ਮਿਰਜ਼ਾ ਰੇਲਵੇ ਸਟੇਸ਼ਨ (ਅਸਾਮ) ਤੱਕ ਇਕ ਇੰਡੈਂਟਡ-ਪਾਰਸਲ-ਕਾਰਗੋ ਟਰੇਨ ਦਾ ਸਫਲ ਸੰਚਾਲਨ ਕੀਤਾ ਗਿਆ। ਇਸ ਇੰਡੈਂਟਡ-ਪਾਰਸਲ-ਟਰੇਨ ਦੇ ਮਾਧਿਅਮ ਨਾਲ ਨੂਡਲਜ਼, ਸਾਸ ਸਮੇਤ ਵੱਖ-ਵੱਖ ਪੈਕੇਜਡ ਖਾਧ ਪਦਾਰਥਾਂ ਦਾ ਪਰਿਵਹਨ ਕੀਤਾ ਗਿਆ ਹੈ। ਇਸ ਮਾਲ ਪਰਿਵਹਨ ਤੋਂ ਫ਼ਿਰੋਜ਼ਪੁਰ ਮੰਡਲ ਨੂੰ 26.51 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਸੀਨੀਅਰ ਮੰਡਲ ਵਣਜ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਅਤੇ ਸਮਾਂਬੱਧ ਮਾਲ ਪਰਿਵਹਨ ਵਿਵਸਥਾ ਵਪਾਰੀਆਂ ਲਈ ਸੁਵਿਧਾਜਨਕ ਅਤੇ ਲਾਭਕਾਰੀ ਸਾਬਤ ਹੋ ਰਹੀ ਹੈ। ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਨਿਰੰਤਰ ਯਤਨਾਂ ਨਾਲ ਰਵਾਇਤੀ ਵਸਤੂਆਂ ਦੇ ਨਾਲ-ਨਾਲ ਵੱਖ-ਵੱਖ ਨਵੀਆਂ ਵਸਤੂਆਂ ਦਾ ਵੀ ਰੇਲ ਮਾਰਗ ਰਾਹੀਂ ਪਰਿਵਹਨ ਕੀਤਾ ਜਾ ਰਿਹਾ ਹੈ।