11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਮਹੀਨੇਵਾਰ ਮੀਟਿੰਗ

ਜ਼ੀਰਾ,11 ਨਵੰਬਰ (ਰਜਨੀਸ਼ ਕਥੂਰੀਆ)- ਮੈਡੀਕਲ ਪ੍ਰੈਕਟੀਰਸ਼ਨਜ ਐਸੋਸੀਏਸ਼ਨ ਪੰਜਾਬ (ਰਜਿ. ਨੰ.

Ad Position 21
No active advertisement
ਅਜੀਤ ਡੈਸਕ 12-11-2026
ਜ਼ੀਰਾ,11 ਨਵੰਬਰ (ਰਜਨੀਸ਼ ਕਥੂਰੀਆ)- ਮੈਡੀਕਲ ਪ੍ਰੈਕਟੀਰਸ਼ਨਜ ਐਸੋਸੀਏਸ਼ਨ ਪੰਜਾਬ (ਰਜਿ. ਨੰ. 295) ਬਲਾਕ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਮੀਤ ਪ੍ਰਧਾਨ ਭੁਪਿੰਦਰ ਸਿੰਘ, ਚੇਅਰਮੈਨ ਰਣਜੀਤ ਸਿੰਘ ਜ਼ੀਰਾ, ਸਰਪ੍ਰਸਤ ਰਾਮ ਸਿੰਘ, ਖਜਾਨਚੀ ਹਰਬੇਲ ਸਿੰਘ, ਸਟੇਜ ਸਕੱਤਰ ਰਮਨਦੀਪ ਸਿੰਘ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਖ- ਵੱਖ ਪਿੰਡਾਂ ਦੇ 35 ਦੇ ਕਰੀਬ ਪ੍ਰੈਕਟੀਸ਼ਨਰਜ਼ ਸ਼ਾਮਲ ਹੋਏ। ਇਸ ਦੌਰਾਨ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਸਮੂਹ ਸਾਥੀਆਂ ਨੂੰ ਹਰੇਕ ਮਹੀਨੇਵਾਰ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਦੌਰਾਨ ਉਹਨਾਂ ਨੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ਅਤੇ ਆਪਣੇ ਕਿੱਤੇ ਦੇ ਪ੍ਰਤੀ ਵਫਾਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚ ਪ੍ਰੈਕਟਿਸ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਜੋ ਸਰਕਾਰ ਨੇ ਸਰਟੀਫਿਕੇਟ ਦੇਣ ਦਾ ਕੀਤਾ ਵਾਅਦਾ ਪੂਰਾ ਕਰੇ। ਜਸਵੰਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਰਾਮ ਸਿੰਘ ਸਰਪੰਚ ਨੇ ਸਰਕਾਰ ਨੂੰ ਬੰਦ ਪਈਆਂ ਰਜਿਸਟਰੇਸ਼ਨਾ ਮੁੜ ਤੋਂ ਖੋਲ ਕੇ ਸਾਥੀਆਂ ਨੂੰ ਪ੍ਰੈਕਟਿਸ ਕਰਨ ਦੀ ਖੁਲ ਦੇਣ ਦੀ ਮੰਗ ਕੀਤੀ। ਇਸ ਦੌਰਾਨ ਹਰਬੇਲ ਸਿੰਘ ਵੱਲੋਂ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੀਟਿੰਗ ਵਿਚ ਗੁਰਜੰਟ ਸਿੰਘ ਠੱਠਾ, ਗੁਰਵਿੰਦਰ ਸਿੰਘ,ਜਸਵੰਤ ਸਿੰਘ ਸੰਧੂ, ਗੁਰਵਿੰਦਰ ਸਿੰਘ ਧਰਮ ਸਿੰਘ ਵਾਲਾ,ਗੁਰਚਰਨ ਸਿੰਘ ਬੂਟੇਵਾਲਾ, ਰਾਜਵਿੰਦਰ ਸਿੰਘ ਮਨਸੂਰਵਾਲ ਕਲਾਂ, ਕਰਨਜੀਤ ਜ਼ੀਰਾ, ਪੰਜਾਬ ਸਿੰਘ ਸੀਨੀਅਰ ਆਗੂ,ਜਰਨਲ ਸਕੱਤਰ ਵਿਜੇਪਾਲ ਸਿੰਘ, ਸਟੇਜ ਸਕੱਤਰ ਰਮਨਦੀਪ ਸਿੰਘ ਸੰਧੂ, ਸੀਨੀਅਰ ਆਗੂ ਰਾਜਦੇਸ ਕੁਮਾਰ, ਜੋਰਾ ਸਿੰਘ, ਗੁਰਜੰਟ ਸਿੰਘ, ਭੁਪਿੰਦਰ ਸਿੰਘ, ਗੁਰਦੇਵ ਸਿੰਘ, ਸਤਿੰਦਰਪਾਲ ਸਿੰਘ, ਪੰਜਾਬ ਸਿੰਘ, ਰਾਜਵੀਰ ਸਿੰਘ ਜ਼ੀਰਾ, ਜੋਰਾ ਸਿੰਘ, ਸਿਮਰਨਜੀਤ ਸਿੰਘ ਚਾਂਬਾ ਤੋਂ ਇਲਾਵਾ ਪਬਲਿਕ ਰਿਲੇਸ਼ਨ ਅਫਸਰ ਗਗਨ ਸ਼ਰਮਾ ਹੇਮ ਰਾਜ ਅਤੇ ਗੁਰਭੇਜ ਸਿੰਘ ਆਦਿ ਮੈਡੀਕਲ ਮੈਡੀਕਲ ਪ੍ਰੈਕਟੀਸ਼ਨਰਜ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਰੋਹਿਤ ਵੋਹਰਾ ਮੌਂਟੂ ਨੇ ਹਲਕਾ ਗੁਰੂਹਰਸਹਾਏ ਦੇ ਲੋਕਾਂ ਨਾਲ ਕੀਤਾ ਰਾਬਤਾ, ਬਜ਼ੁਰਗਾਂ ਤੋਂ ਲਿਆ ਆਸ਼ੀਰਵਾਦ ਅਗਲੀ ਖ਼ਬਰ ਰਿਟਾਇਰਮੈਂਟ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਮੰਗਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
Ad Position 24