ਪਤਾਸੇ ਇਕ-ਦੂਜੇ ਨਾਲ ਨਾ ਚਿਪਕਣ ਲਈ ਪਾਊਡਰ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਆਇਆ ਸਾਹਮਣੇ, ਲੈਬਾਰਟਰੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ ਅਸਲੀਅਤ
ਫ਼ਿਰੋਜ਼ਪੁਰ,11 ਨਵੰਬਰ (ਕੁਲਬੀਰ ਸਿੰਘ ਸੋਢੀ)-ਪਤਾਸੇ ਬਣਾਉਣ ਦੀ ਪ੍ਰਕਿਰਿਆ ਵਿਚ ਵਰਤੇ ਜਾ ਰਹੇ ‘ਸਟੋਨ ਪਾਊਡਰ’ ਨੂੰ ਲੈ ਕੇ ਫੂਡ ਸੇਫ਼ਟੀ ਵਿਭਾਗ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਵਿਭਾਗ ਦੀ ਕਾਰਵਾਈ ਦੌਰਾਨ ਮੌਕੇ ਤੋਂ ਮਿਲੀ ਇਕ ਬੋਰੀ ਉੱਪਰ ‘ਟੈਲਕ’ ਅਤੇ ‘ਉਦੈਪੁਰ ਮਿਨਰਲ ਡਿਵੈਲਪਮੈਂਟ ਸਿੰਡੀਕੇਟ ਪ੍ਰਾਈਵੇਟ ਲਿਮਟਿਡ’ ਲਿਖਿਆ ਹੋਇਆ ਪਾਇਆ ਗਿਆ ਹੈ।
ਫ
ਫੂਡ ਸਫੇਟੀ ਵਿਭਾਗ ਦੇ ਇੰਸਪੈਕਟਰ ਅਭਿਨਵ ਖੋਸਲਾ
12-11-2026
ਫ਼ਿਰੋਜ਼ਪੁਰ,11 ਨਵੰਬਰ (ਕੁਲਬੀਰ ਸਿੰਘ ਸੋਢੀ)-ਪਤਾਸੇ ਬਣਾਉਣ ਦੀ ਪ੍ਰਕਿਰਿਆ ਵਿਚ ਵਰਤੇ ਜਾ ਰਹੇ ‘ਸਟੋਨ ਪਾਊਡਰ’ ਨੂੰ ਲੈ ਕੇ ਫੂਡ ਸੇਫ਼ਟੀ ਵਿਭਾਗ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਵਿਭਾਗ ਦੀ ਕਾਰਵਾਈ ਦੌਰਾਨ ਮੌਕੇ ਤੋਂ ਮਿਲੀ ਇਕ ਬੋਰੀ ਉੱਪਰ ‘ਟੈਲਕ’ ਅਤੇ ‘ਉਦੈਪੁਰ ਮਿਨਰਲ ਡਿਵੈਲਪਮੈਂਟ ਸਿੰਡੀਕੇਟ ਪ੍ਰਾਈਵੇਟ ਲਿਮਟਿਡ’ ਲਿਖਿਆ ਹੋਇਆ ਪਾਇਆ ਗਿਆ ਹੈ। ਇਸ ਮਾਮਲੇ ਨੂੰ ਲੋਕਾਂ ਦੀ ਸਿਹਤ ਅਤੇ ਖ਼ੁਰਾਕ ਸੁਰੱਖਿਆ ਨਾਲ ਜੁੜਿਆ ਹੋਣ ਕਾਰਨ ਵਿਭਾਗ ਵਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਖਣਿਜ ਪਾਊਡਰ ਦੀ ਵਰਤੋਂ ਪਤਾਸੇ ਤਿਆਰ ਕਰਨ ਸਮੇਂ ਕੀਤੀ ਜਾਂਦੀ ਹੈ, ਤਾਂ ਜੋ ਤਿਆਰ ਹੋਣ ਤੋਂ ਬਾਅਦ ਪਤਾਸੇ ਇਕ-ਦੂਜੇ ਨਾਲ ਨਾ ਚਿਪਕਣ। ਵਿਭਾਗ ਵਲੋਂ ਇਸ ਪਦਾਰਥ ਦੀ ਗੁਣਵੱਤਾ, ਰਸਾਇਣਕ ਬਣਤਰ, ਸ਼ੁੱਧਤਾ ਅਤੇ ਖ਼ੁਰਾਕ ਵਿਚ ਵਰਤੋਂ ਲਈ ਫੂਡ ਗ੍ਰੇਡ ਹੋਣ ਸਬੰਧੀ ਜਾਂਚ ਦੀ ਲੋੜ ਮਹਿਸੂਸ ਕੀਤੀ ਗਈ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਦੀ ਖ਼ੁਰਾਕ ਵਿਚ ਵਰਤੋਂ ਦੀ ਸੁਰੱਖਿਆ ਬਾਰੇ ਅੰਤਿਮ ਨਤੀਜਾ ਕੱਢਿਆ ਜਾ ਸਕੇਗਾ। ਫੂਡ ਸਫੇਟੀ ਵਿਭਾਗ ਦੇ ਇੰਸਪੈਕਟਰ ਅਭਿਨਵ ਖੋਸਲਾ ਨੇ ਦੱਸਿਆ ਕਿ ਪਤਾਸਿਆਂ ਦਾ ਸਾਡੇ ਸਮਾਜਿਕ ਅਤੇ ਧਾਰਮਿਕ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ ਕਿਉਂਕਿ ਮੰਦਰਾਂ, ਗੁਰਦੁਆਰਿਆਂ ਅਤੇ ਮਸਜਿਦਾਂ ਵਿਚ ਪਤਾਸੇ ਪ੍ਰਸ਼ਾਦ ਵਜੋਂ ਵੰਡੇ ਜਾਂਦੇ ਹਨ । ਅਜਿਹੇ ਵਿਚ ਪਤਾਸੇ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਹਰੇਕ ਪਦਾਰਥ ਦਾ ਖ਼ੁਰਾਕ ਸੁਰੱਖਿਆ ਦੇ ਮਾਪਦੰਡਾਂ ਅਨੁਸਾਰ ਹੋਣਾ ਬੇਹੱਦ ਜ਼ਰੂਰੀ ਹੈ। ਵਿਭਾਗ ਦੇ ਧਿਆਨ ਵਿਚ ਇਹ ਗੱਲ ਵੀ ਆਈ ਹੈ ਕਿ ਇਸ ਤਰ੍ਹਾਂ ਦੇ ਖਣਿਜ ਪਾਊਡਰ ਦੀ ਵਰਤੋਂ ਕੈਰਮ ਬੋਰਡ ਦੇ ਸਟਰਾਈਕਰ ਨੂੰ ਆਸਾਨੀ ਨਾਲ ਚਲਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨਾਈ ਦੀਆਂ ਦੁਕਾਨਾਂ ਵਿਚ ਵਾਲ ਕੱਟਣ ਤੋਂ ਬਾਅਦ ਗਰਦਨ ਉੱਪਰ ਲਗਾਏ ਜਾਣ ਵਾਲੇ ਪਾਊਡਰ ਦੀ ਕਿਸਮ ਅਤੇ ਗੁਣਵੱਤਾ ਦੀ ਜਾਂਚ ਕਰਨ ਦੀ ਵੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਾਊਡਰ 40 ਕਿਲੋਗ੍ਰਾਮ ਦੀਆਂ ਬੋਰੀਆਂ ਵਿਚ ਵੇਚਿਆ ਜਾ ਰਿਹਾ ਹੈ। ਵਿਭਾਗ ਵਲੋਂ ਇਸ ਦੀ ਸਪਲਾਈ, ਵਿਕਰੀ ਅਤੇ ਵੱਖ-ਵੱਖ ਖੇਤਰਾਂ ਵਿਚ ਹੋ ਰਹੀ ਵਰਤੋਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਫੂਡ ਸੇਫ਼ਟੀ ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਤਾਸੇ ਅਤੇ ਹੋਰ ਮਿਠਾਈਆਂ ਹਮੇਸ਼ਾ ਭਰੋਸੇਯੋਗ ਅਤੇ ਲਾਇਸੈਂਸਸ਼ੁਦਾ ਦੁਕਾਨਾਂ ਤੋਂ ਹੀ ਖ਼ਰੀਦਣ। (ਬਾਕੀ ਸਫ਼ਾ 6 ’ਤੇ)