ਪਤੀ ਨੂੰ ਸਾੜ੍ਹੀ ਬੰਨ੍ਹਣੀ ਅਤੇ ਤਿੰਨ ਟੰਗੀ ਦੌੜ ਦੇ ਮੁਕਾਬਲੇ ਰਹੇ ਖਿੱਚ ਦਾ ਕੇਂਦਰ
ਫ਼ਿਰੋਜ਼ਪੁਰ, 2 ਨਵੰਬਰ (ਕੁਲਬੀਰ ਸਿੰਘ ਸੋਢੀ)-ਸੀਨੀਅਰ ਸਿਟੀਜ਼ਨ ਕੌਂਸਲ ਫ਼ਿਰੋਜ਼ਪੁਰ ਵਲੋਂ ਬਜ਼ੁਰਗਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਅਤੇ ਉਨ੍ਹਾਂ ਦੇ ਜੀਵਨ ਵਿਚ ਖੁਸ਼ੀਆਂ ਦੇ ਰੰਗ ਭਰਨ ਦੇ ਮਕਸਦ ਨਾਲ ਖੇਡ ਮੇਲਾ ਅਤੇ ਜਨਮਦਿਨ ਉਤਸਵ ਪ੍ਰਧਾਨ ਪੀ. ਡੀ ਸ਼ਰਮਾ ਦੀ ਅਗਵਾਈ ਵਿਚ ਕਰਵਾਇਆ ਗਿਆ।
ਸ
ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਕਰਵਾਏ ਗਏ ਖੇਡ ਮੇਲੇ ਦੀਆਂ ਵੱਖ-ਵੱਖ ਤਸਵੀਰਾਂ। ਅਜੀਤ ਤਸਵੀਰ
03-11-2026
ਫ਼ਿਰੋਜ਼ਪੁਰ, 2 ਨਵੰਬਰ (ਕੁਲਬੀਰ ਸਿੰਘ ਸੋਢੀ)-ਸੀਨੀਅਰ ਸਿਟੀਜ਼ਨ ਕੌਂਸਲ ਫ਼ਿਰੋਜ਼ਪੁਰ ਵਲੋਂ ਬਜ਼ੁਰਗਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਅਤੇ ਉਨ੍ਹਾਂ ਦੇ ਜੀਵਨ ਵਿਚ ਖੁਸ਼ੀਆਂ ਦੇ ਰੰਗ ਭਰਨ ਦੇ ਮਕਸਦ ਨਾਲ ਖੇਡ ਮੇਲਾ ਅਤੇ ਜਨਮਦਿਨ ਉਤਸਵ ਪ੍ਰਧਾਨ ਪੀ.ਡੀ ਸ਼ਰਮਾ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੀ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ ਅਤੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਡਾ.ਕਮਲ ਬਾਗੀ, ਐੱਮ.ਡੀ. ਬਾਗੀ ਹਸਪਤਾਲ ਅਤੇ ਵਿਸ਼ੇਸ਼ ਮਹਿਮਾਨ ਸਮਾਜ ਸੇਵੀ ਵਿਪੁਲ ਨਾਰੰਗ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਕੀਤਾ। ਕੌਂਸਲ ਦੇ ਪ੍ਰਧਾਨ ਪੀ.ਡੀ. ਸ਼ਰਮਾ ਨੇ ਦੱਸਿਆ ਕਿ ਬਜ਼ੁਰਗਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਅਜਿਹੀਆਂ ਖੇਡਾਂ ਚੁਣੀਆਂ ਗਈਆਂ ਸਨ, ਜਿਨ੍ਹਾਂ ਵਿਚ ਸੱਟ-ਫੇਟ ਦਾ ਕੋਈ ਖ਼ਤਰਾ ਨਾ ਹੋਵੇ। ਮੇਲੇ ਦੌਰਾਨ ਪੰਜਾ ਲੜਾਉਣ, ਤਿੰਨ ਟੰਗੀ ਦੌੜ, ਕੁਰਸੀ ’ਤੇ ਬੈਠ ਕੇ ਗੁਬਾਰਾ ਫੋੜਨ ਅਤੇ ਪਤਨੀ ਵਲੋਂ ਪਤੀ ਨੂੰ ਸਾੜ੍ਹੀ ਬੰਨ੍ਹ ਕੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਖ਼ਾਸ ਤੌਰ ’ਤੇ ਸਾੜ੍ਹੀ ਬੰਨ੍ਹਣ ਵਾਲੇ ਮੁਕਾਬਲੇ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਖੇਡਾਂ ਦੇ ਪ੍ਰਬੰਧਾਂ ਵਿਚ ਅਵਤਾਰ ਸਿੰਘ, ਪ੍ਰਦੀਪ ਕੁਮਾਰ, ਸ਼ਸ਼ੀ ਚੁੱਘ, ਕਿਰਨ ਸ਼ਰਮਾ ਅਤੇ ਸੁਭਾਸ਼ ਨੇ ਅਹਿਮ ਭੂਮਿਕਾ ਨਿਭਾਈ, ਜਦਕਿ ਐਡਵੋਕੇਟ ਸੁਭਾਸ਼ ਕਾਲੀਆ ਨੇ ਵਿਸ਼ੇਸ਼ ਜੱਜ ਵਜੋਂ ਨਿਰਪੱਖ ਫ਼ੈਸਲੇ ਕੀਤੇ। ਸਮਾਗਮ ਵਿਚ ਡੀ.ਸੀ.ਬੀ. ਬੈਂਕ ਦੇ ਮੈਨੇਜਰ ਮਨੀਸ਼ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੇਮ ਕੁਮਾਰ ਰਸੀਆ ਅਤੇ ਸ਼੍ਰੀਮਤੀ ਭਾਗਵੰਤੀ ਦੇਵੀ ਦੀ ਵਿਆਹ ਦੀ ਗੋਲਡਨ ਜੁਬਲੀ ਵੀ ਮਨਾਈ ਗਈ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿਚ ਜਨਮਦਿਨ ਮਨਾਉਣ ਵਾਲੇ ਕੌਂਸਲ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡਾ. ਕਮਲ ਬਾਗੀ ਨੇ ਕੌਂਸਲ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ 11 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ, ਜਦਕਿ ਵਿਸ਼ੇਸ਼ ਮਹਿਮਾਨ ਵਿਪੁਲ ਨਾਰੰਗ ਨੇ 5100 ਰੁਪਏ ਦਾ ਯੋਗਦਾਨ ਪਾਇਆ। ਸਮਾਗਮ ਦੌਰਾਨ ਸਵਰਨ ਸਿੰਘ ਸੁਹਾਨਾ, ਵਿਨੋਦ ਕੁਮਾਰ ਗਰੋਵਰ, ਮੱਖਣ ਲਾਲ, ਅਵਤਾਰ ਸਿੰਘ, ਪ੍ਰਦੀਪ ਕੁਮਾਰ, ਸੂਰਿਆ ਪ੍ਰਕਾਸ਼, ਦੀਪ ਚੰਦ, ਜੋਗਿੰਦਰ ਸਿੰਘ, ਅੰਮ੍ਰਿਤ ਸੋਢੀ, ਡਾ. ਐੱਸ.ਪੀ. ਕਟਾਰੀਆ, ਰਾਧੇ ਮੋਹਨ, ਪ੍ਰੇਮ ਕੁਮਾਰ ਰਸੀਆ, ਦਾਸ ਕੁਮਾਰ ਗੁਲਾਟੀ ਅਤੇ ਜਤਿੰਦਰ ਨਿਸ਼ਚਲ ਸਮੇਤ ਕੌਂਸਲ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਅੰਤ ਵਿਚ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ। ਪ੍ਰਧਾਨ ਪੀ.ਡੀ. ਸ਼ਰਮਾ ਨੇ ਸਮੂਹ ਮਹਿਮਾਨਾਂ, ਸਹਿਯੋਗੀਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ।