ਚੱਲਦੀ ਬੱਸ ’ਚੋਂ ਉਤਰਣ ਸਮੇਂ ਡਿਗਣ ਨਾਲ ਲੜਕੀ ਹੋਈ ਗੰਭੀਰ ਜ਼ਖ਼ਮੀ
ਬਠਿੰਡਾ, 2 ਨਵੰਬਰ (ਅਵਤਾਰ ਸਿੰਘ ਕੈਂਥ)-ਬਠਿੰਡਾ-ਗੋਨਿਆਣਾ ਰੋਡ ’ਤੇ ਮਾਲਵਾ ਕਾਲਜ ਨੇੜੇ ਚੱਲਦੀ ਨਿੱਜੀ ਬੱਸ ਤੋਂ ਉਤਰ ਰਹੀ ਇੱਕ ਲੜਕੀ ਡਿਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਮੈਂਬਰ ਰਾਜਿੰਦਰ ਕੁਮਾਰ ਹਾਦਸੇ ਵਾਲੀ ਥਾਂ ’ਤੇ ਪਹੁੰਚੇ।
ਬਠਿੰਡਾ, 2 ਨਵੰਬਰ (ਅਵਤਾਰ ਸਿੰਘ ਕੈਂਥ)-ਬਠਿੰਡਾ-ਗੋਨਿਆਣਾ ਰੋਡ ’ਤੇ ਮਾਲਵਾ ਕਾਲਜ ਨੇੜੇ ਚੱਲਦੀ ਨਿੱਜੀ ਬੱਸ ਤੋਂ ਉਤਰ ਰਹੀ ਇੱਕ ਲੜਕੀ ਡਿਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਮੈਂਬਰ ਰਾਜਿੰਦਰ ਕੁਮਾਰ ਹਾਦਸੇ ਵਾਲੀ ਥਾਂ ’ਤੇ ਪਹੁੰਚੇ। ਜ਼ਖ਼ਮੀ ਲੜਕੀ ਨੂੰ ਸਹਾਰਾ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ। ਜ਼ਖ਼ਮੀ ਲੜਕੀ ਦੀ ਪਹਿਚਾਣ ਸੋਨੀਆ ਸ਼ਰਮਾ (21) ਵਜੋਂ ਹੋਈ ਹੈ, ਜੋ ਗੋਨਿਆਣਾ ਮੰਡੀ ਦੀ ਰਹਿਣ ਵਾਲੀ ਹੈ।