ਭਟਕੀਆਂ ਨਾਬਾਲਗ ਲੜਕੀਆਂ ਨੂੰ ਕੀਤਾ ਮਾਪਿਆਂ ਹਵਾਲੇ
ਕੁੱਲਗੜ੍ਹੀ, 1 ਨਵੰਬਰ ( ਸੁਖਜਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਭਟਕੀਆਂ ਨਾਬਾਲਗ ਲੜਕੀਆਂ ਨੂੰ ਮਾਪਿਆਂ ਹਵਾਲੇ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਜੀਤ ਸਿੰਘ ਕੋਹਾਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਪੁਲਿਸ ਥਾਣਾ ਕੁੱਲਗੜ੍ਹੀ ’ਚ ਡਿਊਟੀ ਅਫ਼ਸਰ ਸਨ, ਤਾਂ ਉਹਨਾਂ ਨੂੰ ਦੋ ਸਹਿਮੀਆਂ ਹੋਈਆਂ ਲੜਕੀਆਂ ਦਿਖਾਈ ਦਿੱਤੀਆਂ।
ਕੁੱਲਗੜ੍ਹੀ, 1 ਨਵੰਬਰ ( ਸੁਖਜਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਭਟਕੀਆਂ ਨਾਬਾਲਗ ਲੜਕੀਆਂ ਨੂੰ ਮਾਪਿਆਂ ਹਵਾਲੇ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਜੀਤ ਸਿੰਘ ਕੋਹਾਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਪੁਲਿਸ ਥਾਣਾ ਕੁੱਲਗੜ੍ਹੀ ’ਚ ਡਿਊਟੀ ਅਫ਼ਸਰ ਸਨ, ਤਾਂ ਉਹਨਾਂ ਨੂੰ ਦੋ ਸਹਿਮੀਆਂ ਹੋਈਆਂ ਲੜਕੀਆਂ ਦਿਖਾਈ ਦਿੱਤੀਆਂ। ਉਹਨਾਂ ਮਹਿਲਾ ਪੁਲਿਸ ਮੁਲਾਜ਼ਮ ਨੂੰ ਨਾਲ ਲੈ ਕੇ ਉਕਤ ਲੜਕੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਵੱਡੇ ਸ਼ਹਿਰ ’ਚ ਕੰਮ ਕਰਨ ਦੇ ਇਰਾਦੇ ਨਾਲ ਘਰ ਦੱਸੇ ਬਿਨਾਂ ਹੀ ਆਈਆਂ ਹਨ। ਇਹ ਪਤਾ ਲੱਗਣ ‘ਤੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਉਹਨਾਂ ਨੂੰ ਸਮਝਾ ਕੇ ਪਿੰਡ ਅਤੇ ਮਾਪਿਆਂ ਬਾਰੇ ਪਤਾ ਕਰਕੇ ਸਬੰਧਤ ਥਾਣੇ ਨਾਲ ਸੰਪਰਕ ਕੀਤਾ। ਉੱਥੇ ਇਹਨਾਂ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਬਾਰੇ ਦਰਖ਼ਾਸਤ ਆਈ ਹੋਈ ਸੀ। ਉਸ ਥਾਣੇ ਦੇ ਮੁਲਾਜ਼ਮਾਂ ਨੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਲੜਕੀਆਂ ਨੂੰ ਸਹੀ-ਸਲਾਮਤ ਪਰਿਵਾਰ ਹਵਾਲੇ ਕਰ ਦਿੱਤਾ। ਸਹਾਇਕ ਥਾਣੇਦਾਰ ਬਲਜੀਤ ਸਿੰਘ ਦੀ ਸੂਝ-ਬੂਝ ਨਾਲ ਲੜਕੀਆਂ ਪਰਿਵਾਰ ਕੋਲ ਪਹੁੰਚ ਗਈਆਂ।