01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜਨ ਸੇਵਾ ਸੁਸਾਇਟੀ ਦਾ 60ਵਾਂ ਰਾਸ਼ਨ ਵੰਡ ਸਮਾਗਮ

ਫ਼ਾਜ਼ਿਲਕਾ, 1 ਨਵੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਕਾਰਜਾਂ ’ਚ ਮੋਹਰੀ ਸੰਸਥਾ ਜਨ ਸੇਵਾ ਸੁਸਾਇਟੀ ਵਲੋਂ ਜ਼ਰੂਰਤਮੰਦਾਂ ਦੀ ਮਦਦ ਲਈ ਚਲਾਏ ਜਾ ਰਹੇ ਪ੍ਰੋਜੈਕਟਾਂ ਤਹਿਤ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਸੁਸਾਇਟੀ ਦੇ ਸਰਪ੍ਰਸਤ ਰਤਨ ਗਰੋਵਰ, ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ ਅਤੇ ਪ੍ਰੋਜੈਕਟ ਇੰਚਾਰਜ ਪਵਨ ਬੱਬਰ ਅਤੇ ਰਮੇਸ਼ ਕੁਮਾਰ ਦੀ ਅਗਵਾਈ ਹੇਠ 19 ਜ਼ਰੂਰਤਮੰਦ ਪਰਿਵਾਰਾਂ ਨੂੰ ਨਵੰਬਰ ਮਹੀਨੇ ਦਾ ਰਾਸ਼ਨ ਵੰਡਿਆ ਗਿਆ।

Ad Position 21
No active advertisement
ਅਜੀਤ ਡੈਸਕ 02-11-2026
ਫ਼ਾਜ਼ਿਲਕਾ, 1 ਨਵੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਕਾਰਜਾਂ ’ਚ ਮੋਹਰੀ ਸੰਸਥਾ ਜਨ ਸੇਵਾ ਸੁਸਾਇਟੀ ਵਲੋਂ ਜ਼ਰੂਰਤਮੰਦਾਂ ਦੀ ਮਦਦ ਲਈ ਚਲਾਏ ਜਾ ਰਹੇ ਪ੍ਰੋਜੈਕਟਾਂ ਤਹਿਤ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਸੁਸਾਇਟੀ ਦੇ ਸਰਪ੍ਰਸਤ ਰਤਨ ਗਰੋਵਰ, ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ ਅਤੇ ਪ੍ਰੋਜੈਕਟ ਇੰਚਾਰਜ ਪਵਨ ਬੱਬਰ ਅਤੇ ਰਮੇਸ਼ ਕੁਮਾਰ ਦੀ ਅਗਵਾਈ ਹੇਠ 19 ਜ਼ਰੂਰਤਮੰਦ ਪਰਿਵਾਰਾਂ ਨੂੰ ਨਵੰਬਰ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਤੋਂ ਇਲਾਵਾ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀ.ਬੀ.ਅਫ਼ਸਰ ਡਾ.ਨੀਲੂ ਚੁੱਘ ਦੀ ਅਗਵਾਈ ਹੇਠ 16 ਟੀ.ਬੀ.ਮਰੀਜ਼ਾਂ ਨੂੰ ਪ੍ਰੋਟੀਨ ਯੁਕਤ ਰਾਸ਼ਨ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ। ਸਮਾਗਮ ਦੌਰਾਨ ਮੰਚ ਸੰਚਾਲਨ ਕਰਦਿਆਂ ਸਕੱਤਰ ਆਕਾਸ਼ ਡੋਡਾ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਮਾਜ ਸੇਵੀ ਡਾ.ਵਿਵੇਕ ਮੁੰਜਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਸੁਸਾਇਟੀ ਵਲੋਂ ਇਹ 60ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਹੈ। ਦਸੰਬਰ 2021 ਤੋਂ ਸ਼ੁਰੂ ਕੀਤੇ ਇਸ ਪ੍ਰੋਜੈਕਟ ਤਹਿਤ ਬਹੁਤ ਘੱਟ ਮਹੀਨਾਵਾਰ ਆਮਦਨ ਵਾਲੇ ਬਜ਼ੁਰਗ ਜੋੜਿਆਂ ਅਤੇ ਵਿਧਵਾ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ 2 ਪਰਿਵਾਰਾਂ ਤੋਂ ਸ਼ੁਰੂ ਹੋਇਆ ਇਹ ਕਾਰਜ ਹੁਣ 19 ਪਰਿਵਾਰਾਂ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਮਰੀਜ਼ਾਂ ਦੀ ਮਦਦ ਲਈ ਚਲਾਏ ਪ੍ਰੋਜੈਕਟ ਦੇ 7ਵੇਂ ਚਰਨ ਤਹਿਤ ਚੌਥੇ ਮਹੀਨੇ ਦੀਆਂ ਪ੍ਰੋਟੀਨ ਯੁਕਤ ਕਿੱਟਾਂ 16 ਮਰੀਜ਼ਾਂ ਨੂੰ ਵੰਡੀਆਂ ਗਈਆਂ ਹਨ। ਇਸ ਕਾਰਜ ਵਿਚ ਅਜੇ ਢੀਂਗੜਾ, ਜਗਦੀਸ਼ ਕਟਾਰੀਆ, ਅਰੁਣ ਕਥਪਾਲ, ਜਗਦੀਸ਼ ਸ਼ਰਮਾ, ਆਸ਼ਾ ਸੈਣੀ, ਲੋਕੇਸ਼ ਧਾਮੂ, ਅਮਨ ਸ਼ਰਮਾ, ਰਾਕੇਸ਼ ਐਡਵੋਕੇਟ ਅਤੇ ਸਤੀਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੁੱਖ ਮਹਿਮਾਨ ਡਾ.ਵਿਵੇਕ ਮੁੰਜਾਲ ਨੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਜ਼ਿਲ੍ਹਾ ਟੀ.ਬੀ.ਅਫ਼ਸਰ ਡਾ.ਨੀਲੂ ਚੁੱਘ ਨੇ ਦੱਸਿਆ ਕਿ ਟੀ.ਬੀ.ਦੇ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ-ਨਾਲ ਚੰਗੀ ਖ਼ੁਰਾਕ ਦੀ ਲੋੜ ਹੁੰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ 2 ਹਫ਼ਤਿਆਂ ਤੋਂ ਵੱਧ ਖੰਘ ਰਹਿੰਦੀ ਹੈ ਤਾਂ ਉਹ ਨੇੜਲੇ ਸਿਵਲ ਹਸਪਤਾਲ ਵਿਚ ਜਾਂਚ ਜ਼ਰੂਰ ਕਰਵਾਏ। ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ ਡਾ.ਵਿਵੇਕ ਮੁੰਜਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖ਼ਜ਼ਾਨਚੀ ਸੁਨੀਲ ਡੇ, ਸੰਦੀਪ ਸਚਦੇਵਾ, ਰਾਕੇਸ਼ ਗਿਲਹੋਤਰਾ, ਅਸ਼ੋਕ ਕਟਾਰੀਆ, ਪ੍ਰਦੀਪ ਗੁਪਤਾ, ਅਸ਼ੋਕ ਜਾਂਗਿੜ, ਸੰਦੀਪ ਕਟਾਰੀਆ, ਲੋਕੇਸ਼ ਧਾਮੂ, ਜਗਦੀਸ਼ ਕਟਾਰੀਆ, ਅਸ਼ਵਨੀ ਗਰੋਵਰ, ਨੀਲਮ ਸਚਦੇਵਾ ਅਤੇ ਜੋਤੀ ਮੱਕੜ ਸਮੇਤ ਹੋਰ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਵਿੱਢੀਆਂ ਤਿਆਰੀਆਂ, ਪਿੰਡ ਕਾਂਵਾਂ ਵਾਲੀ ਵਿਖੇ ਹੋਈ ਅਹਿਮ ਮੀਟਿੰਗ ਅਗਲੀ ਖ਼ਬਰ ਸਰਕਾਰੀ ਕਾਲਜ ਜ਼ੀਰਾ ਦੇ ਪ੍ਰਿੰਸੀਪਲ ਸਚਿਨ ਕਾਲੜਾ ਦੀ ਸੇਵਾਮੁਕਤੀ ਮੌਕੇ ਸਟਾਫ਼ ਵਲੋਂ ਨਿੱਘੀ ਵਿਦਾਇਗੀ
Ad Position 24