01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਹਲਕੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉੱਤਰਨ ਦੀ ਹਮੇਸ਼ਾ ਰਹੀ ਹੈ ਕੋਸ਼ਿਸ਼-ਵਿਧਾਇਕ ਸਵਨਾ

ਫ਼ਾਜ਼ਿਲਕਾ, 1 ਨਵੰਬਰ (ਦਵਿੰਦਰ ਪਾਲ ਸਿੰਘ)-ਇਹ ਖੇਤਰ ਦੇ ਨੌਜਵਾਨ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦਾ ਫ਼ਾਜ਼ਿਲਕਾ ਪ੍ਰਤੀ ਸਮਰਪਣ ਹੀ ਹੈ ਕਿ ਪਾਰਟੀ ਨੇ ਕਿਸੇ ਹੋਰ ਨਾਂ ’ਤੇ ਵਿਚਾਰ ਕਰਨ ਦੀ ਬਜਾਏ ਇਕ ਵਾਰ ਫਿਰ ਤੋਂ ਉਨ੍ਹਾਂ ਨੂੰ ਹੀ ਫ਼ਾਜ਼ਿਲਕਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਆਮ ਆਦਮੀ ਪਾਰਟੀ ਵਲੋਂ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਸਮੂਹ ਜ਼ਿਲ੍ਹਾ ਅਹੁਦੇਦਾਰਾਂ, ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ, ਬਲਾਕ ਪ੍ਰਧਾਨਾਂ, ਸਰਪੰਚਾਂ, ਪੰਚਾਂ, ਚੇਅਰਮੈਨਾਂ ਅਤੇ ਬਲਾਕ ਸੰਮਤੀ ਮੈਂਬਰਾਂ ਨਾਲ ਇਕ ਭਰਵੀਂ ਮੀਟਿੰਗ ਕੀਤੀ।

Ad Position 21
No active advertisement
ਅਜੀਤ ਡੈਸਕ 02-11-2026
ਫ਼ਾਜ਼ਿਲਕਾ, 1 ਨਵੰਬਰ (ਦਵਿੰਦਰ ਪਾਲ ਸਿੰਘ)-ਇਹ ਖੇਤਰ ਦੇ ਨੌਜਵਾਨ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦਾ ਫ਼ਾਜ਼ਿਲਕਾ ਪ੍ਰਤੀ ਸਮਰਪਣ ਹੀ ਹੈ ਕਿ ਪਾਰਟੀ ਨੇ ਕਿਸੇ ਹੋਰ ਨਾਂ ’ਤੇ ਵਿਚਾਰ ਕਰਨ ਦੀ ਬਜਾਏ ਇਕ ਵਾਰ ਫਿਰ ਤੋਂ ਉਨ੍ਹਾਂ ਨੂੰ ਹੀ ਫ਼ਾਜ਼ਿਲਕਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਆਮ ਆਦਮੀ ਪਾਰਟੀ ਵਲੋਂ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਸਮੂਹ ਜ਼ਿਲ੍ਹਾ ਅਹੁਦੇਦਾਰਾਂ, ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ, ਬਲਾਕ ਪ੍ਰਧਾਨਾਂ, ਸਰਪੰਚਾਂ, ਪੰਚਾਂ, ਚੇਅਰਮੈਨਾਂ ਅਤੇ ਬਲਾਕ ਸੰਮਤੀ ਮੈਂਬਰਾਂ ਨਾਲ ਇਕ ਭਰਵੀਂ ਮੀਟਿੰਗ ਕੀਤੀ। ਮੀਟਿੰਗ ਦੀ ਸ਼ੁਰੂਆਤ ’ਚ ਇਨਕਲਾਬ ਜ਼ਿੰਦਾਬਾਦ ਅਤੇ ਪਾਰਟੀ ਲੀਡਰਸ਼ਿਪ ਦੇ ਨਾਅਰਿਆਂ ਨਾਲ ਮਾਹੌਲ ਜੋਸ਼ ਨਾਲ ਭਰ ਗਿਆ। ਵਿਧਾਇਕ ਸਵਨਾ ਨੇ ਸਭ ਦਾ ਸਿਰ ਝੁਕਾ ਕੇ ਸਵਾਗਤ ਕੀਤਾ ਅਤੇ ਕਿਹਾ ਕਿ ਟਿਕਟ ਦੇ ਐਲਾਨ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਝੋਨੇ ਦੀ ਕਟਾਈ ਅਤੇ ਮੰਡੀਆਂ ਦੇ ਕੰਮ ਛੱਡ ਕੇ ਵੱਡੀ ਗਿਣਤੀ ’ਚ ਵਰਕਰਾਂ ਦਾ ਪਹੁੰਚਣਾ ਉਨ੍ਹਾਂ ਪ੍ਰਤੀ ਪਿਆਰ ਅਤੇ ਸਮਰਥਨ ਦਾ ਵੱਡਾ ਸਬੂਤ ਹੈ। ਵਿਧਾਇਕ ਸਵਨਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪਿਛਲੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਗਿਆ ਹੈ। ਪਾਰਟੀ ਦੇ ਸਰਵੇ ’ਚ ਵੀ ਫ਼ਾਜ਼ਿਲਕਾ ਦੀ ਜਨਤਾ ਨੇ ਆਪਣੇ ਛੋਟੇ ਭਰਾ ਅਤੇ ਪੁੱਤ ਨਰਿੰਦਰ ਸਵਨਾ ’ਤੇ ਹੀ ਭਰੋਸਾ ਜਤਾਇਆ ਹੈ । ਉਨ੍ਹਾਂ ਹੜ੍ਹਾਂ ਦੇ ਔਖੇ ਸਮੇਂ (2023 ਅਤੇ 2025) ਦੌਰਾਨ ਕਿਸ਼ਤੀਆਂ ਰਾਹੀਂ ਪਾਣੀ ਦੇ ਵਿਚਕਾਰ ਜਾ ਕੇ ਲੋਕਾਂ ਤੱਕ ਰਾਸ਼ਨ, ਦਵਾਈਆਂ, ਲੰਗਰ ਅਤੇ ਪੀਣ ਵਾਲਾ ਪਾਣੀ ਪਹੁੰਚਾਉਣ ਦੇ ਆਪਣੇ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਵਿਰੋਧੀ ਧਿਰ ਦਾ ਕੋਈ ਵੀ ਆਗੂ ਲੋਕਾਂ ਦਾ ਹਾਲ ਪੁੱਛਣ ਨਹੀਂ ਆਇਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਪੌਣੇ ਪੰਜ ਸਾਲਾਂ ਦੌਰਾਨ ਕਿਸੇ ਵੀ ਵਪਾਰੀ, ਦੁਕਾਨਦਾਰ ਜਾਂ ਆਮ ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸਰਕਾਰ ਦੀਆਂ ਗਰੰਟੀਆਂ ਜਿਵੇਂ ਮੁਫ਼ਤ ਬਿਜਲੀ, 10 ਲੱਖ ਤੱਕ ਦਾ ਇਲਾਜ, ਸਰਕਾਰੀ ਨੌਕਰੀਆਂ ਅਤੇ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਸਮੇਤ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ। ਇਸ ਮੌਕੇ ਟਿਕਟ ਦੀ ਮੰਗ ਕਰ ਰਹੇ ਹੋਰ ਸਾਥੀਆਂ ਦੇ ਸਬੰਧ ’ਚ ਵਿਧਾਇਕ ਨੇ ਕਿਹਾ ਕਿ ਲੋਕਤੰਤਰ ’ਚ ਹਰ ਕਿਸੇ ਨੂੰ ਟਿਕਟ ਮੰਗਣ ਦਾ ਹੱਕ ਹੈ ਅਤੇ ਜਿਨ੍ਹਾਂ ਸਾਥੀਆਂ ਨੇ ਟਿਕਟ ਦੀ ਮੰਗ ਕੀਤੀ ਹੈ, ਉਹ ਵੀ ਪਾਰਟੀ ਦੇ ਆਪਣੇ ਭਰਾ ਅਤੇ ਸਾਥੀ ਹਨ। ਉਨ੍ਹਾਂ ਸਭ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਵਾਰ ਫ਼ਾਜ਼ਿਲਕਾ ਤੋਂ ਪਿਛਲੀ ਚੋਣ ਨਾਲੋਂ ਵੀ ਵੱਡੀ ਲੀਡ ਦਰਜ ਕਰਕੇ ਇਹ ਸੀਟ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਨੀਸ਼ ਸਿਸੋਦੀਆ ਦੀ ਝੋਲੀ ’ਚ ਪਾਈ ਜਾਵੇਗੀ। ਉਨ੍ਹਾਂ ਅੱਜ ਤੋਂ ਹੀ ਘਰ-ਘਰ ਪ੍ਰਚਾਰ ਸ਼ੁਰੂ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਜਥੇਦਾਰ ਸੂਬਾ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਨਵੰਬਰ 1984 ਸਿੱਖ ਨਸਲਕੁਸ਼ੀ ਲਈ ਕਾਂਗਰਸ ਨੇ ਅੱਜ ਤੱਕ ਨਹੀਂ ਮੰਗੀ ਸਿੱਖਾਂ ਤੋਂ ਮੁਆਫੀ- ਹਰਸਿਮਰਤ ਕੌਰ ਬਾਦਲ
Ad Position 24