01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਡੀ.ਆਰ.ਐੱਮ. ਨੂੰ ਰੇਲ ਯਾਤਰੀਆਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ

ਮੰਡੀ ਲਾਧੂਕਾ, 31 ਅਕਤੂਬਰ (ਰਾਕੇਸ਼ ਛਾਬੜਾ)- ਮੰਡੀ ਦੀ ਨਾਰਦਨ ਰੇਲਵੇ ਯਾਤਰੀ ਸੰਮਤੀ ਨੇ ਫ਼ਿਰੋਜ਼ਪੁਰ ਡਵੀਜ਼ਨ ਦੇ ਰੇਲ ਵਿਭਾਗ ਦੇ ਡੀ. ਆਰ.

Ad Position 21
No active advertisement
ਨਾਰਦਨ ਰੇਲਵੇ ਯਾਤਰੀ ਸੰਮਤੀ ਦੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਇਟਕਾਨ ਤੇ ਬਲਾਕ ਪ੍ਰਧਾਨ ਨਾਨਕ ਚੰਦ, ਰੇਲਵੇ ਵਿਭਾਗ ਦੇ ਡਵੀਜ਼ਨ ਡੀ.ਆਰ.ਐੱਮ. ਸੰਜੀਵ ਕੁਮਾਰ ਨੂੰ ਯਾਤਰੀਆਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਉਂਦੇ ਹੋਏ। ਤਸਵੀਰ-ਰਾਕੇਸ਼ ਛਾਬੜਾ 01-11-2026
ਮੰਡੀ ਲਾਧੂਕਾ, 31 ਅਕਤੂਬਰ (ਰਾਕੇਸ਼ ਛਾਬੜਾ)- ਮੰਡੀ ਦੀ ਨਾਰਦਨ ਰੇਲਵੇ ਯਾਤਰੀ ਸੰਮਤੀ ਨੇ ਫ਼ਿਰੋਜ਼ਪੁਰ ਡਵੀਜ਼ਨ ਦੇ ਰੇਲ ਵਿਭਾਗ ਦੇ ਡੀ.ਆਰ.ਐੱਮ. ਨੂੰ ਮਿਲ ਕੇ ਇਸ ਇਲਾਕੇ ਦੇ ਯਾਤਰੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਗਿਆ। ਸੰਮਤੀ ਦੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਇਟਕਾਨ ਤੇ ਬਲਾਕ ਪ੍ਰਧਾਨ ਨਾਨਕ ਚੰਦ ਨੇ ਕਿਹਾ ਹੈ ਕਿ ਆਜ਼ਾਦੀ ਤੋਂ ਪਹਿਲਾਂ 1939 ਵਿਚ ਅੰਗਰੇਜ਼ਾਂ ਦੀ ਹਕੂਮਤ ਸਮੇਂ ਮੰਡੀ ਲਾਧੂਕਾ ਵਿਚ ਰੇਲਵੇ ਸਟੇਸ਼ਨ ਸਥਾਪਤ ਕੀਤਾ ਗਿਆ ਸੀ। ਇਸ ਸਟੇਸ਼ਨ ’ਤੇ ਯਾਤਰੀਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਅੱਜ ਰੇਲ ਵਿਭਾਗ ਦੇ ਡੀ.ਆਰ.ਐੱਮ. ਸੰਜੀਵ ਕੁਮਾਰ ਨੂੰ ਇਸ ਸਟੇਸ਼ਨ ਤੇ ਪਿੰਡ ਫ਼ਤਿਹਗੜ੍ਹ ਵਾਲੇ ਪਾਸੇ ਪਲੇਟ ਫਾਰਮ ਨਾ ਹੋਣ ਕਾਰਨ ਯਾਤਰੀਆਂ ਨੂੰ ਗੱਡੀ ਤੇ ਚੜ੍ਹਨ ਤੇ ਉੱਤਰਨ ਸਮੇਂ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਮੰਡੀ ਦੇ ਰੇਲਵੇ ਸਟੇਸ਼ਨ ’ਤੇ ਇਕ ਪਾਸੇ ਪਲੇਟ ਫਾਰਮ ਦੀ ਲੰਬਾਈ 170 ਮੀਟਰ ਹੈ ਜਦੋਂ ਕਿ ਨਿਯਮਾਂ ਮੁਤਾਬਿਕ ਇਸ ਦੀ ਲੰਬਾਈ 190 ਮੀਟਰ ਹੋਣੀ ਚਾਹੀਦੀ ਹੈ ਤੇ ਬੀਕਾਨੇਰ ਸ਼੍ਰੀ ਅੰਮ੍ਰਿਤਸਰ ਰੇਲ ਗੱਡੀ ਨੂੰ ਮੰਡੀ ਦੇ ਸਥਾਨਕ ਰੇਲਵੇ ਸਟੇਸ਼ਨ ’ਤੇ ਰੋਕਣ ਦੀ ਮੰਗ ਸਬੰਧੀ ਜਾਣੂੰ ਕਰਵਾਇਆ ਗਿਆ ਹੈ ਤੇ ਉਨ੍ਹਾਂ ਵਲੋਂ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵਰਿੰਦਰ ਸ਼ਰਮਾ, ਮਦਨ ਲਾਲ ਡੋਡਾ ਅਤੇ ਅਮਨ ਆਰ.ਓ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਪੀਂਦੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਆਤਮ ਵੱਲਭ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ੍ਰੀ ਗੰਗਾਨਗਰ ਦਾ ਵਿੱਦਿਅਕ ਦੌਰਾ
Ad Position 24