ਅਭਿਸ਼ੇਕ ਧਵਨ ਨੇ ਭਰਤ ਮਿਲਾਪ ਯਾਤਰਾ ਦਾ ਕੀਤਾ ਨਿੱਘਾ ਸਵਾਗਤ
ਫ਼ਿਰੋਜ਼ਪੁਰ, 26 ਅਕਤੂਬਰ (ਸੁਖਵਿੰਦਰ ਸਿੰਘ)- ਧਾਰਮਿਕ ਆਸਥਾ, ਭਗਤੀ ਅਤੇ ਉਤਸ਼ਾਹ ਦੇ ਮਾਹੌਲ ਵਿਚ ਪ੍ਰਾਚੀਨ ਸ੍ਰੀ ਰਾਧਾ ਕ੍ਰਿਸ਼ਨ ਮੰਦਰ, ਰਾਮਬਾਗ ਰੋਡ ਵਿਖੇ ਭਰਤ ਮਿਲਾਪ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਜਪਾ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅਭਿਸ਼ੇਕ ਧਵਨ ਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਸ੍ਰੀ ਸਨਾਤਨ ਧਰਮ ਸਭਾ ਦੀ ਭਰਤ ਮਿਲਾਪ ਯਾਤਰਾ ਦੇ ਮੰਦਰ ਪਹੁੰਚਣ ’ਤੇ ਭਗਵਾਨ ਸ੍ਰੀ ਰਾਮ ਦਰਬਾਰ ਦੇ ਸਾਰੇ ਸਵਰੂਪਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਪ
ਪ੍ਰਾਚੀਨ ਸ੍ਰੀ ਰਾਧਾ ਮੰਦਰ ਵਿਖੇ ਪਹੁੰਚੇ ਸਵਰੂਪਾਂ ਦਾ ਮਾਲਾਵਾਂ ਤੇ ਤਿਲਕ ਲਗਾ ਕੇ ਸਨਮਾਨ ਕਰਦੇ ਹੋਏ ਹੋਏ ਅਭਿਸ਼ੇਕ ਧਵਨ। ਤਸਵੀਰ-ਸੁਖਵਿੰਦਰ ਸਿੰਘ
27-10-2026
ਫ਼ਿਰੋਜ਼ਪੁਰ, 26 ਅਕਤੂਬਰ (ਸੁਖਵਿੰਦਰ ਸਿੰਘ)- ਧਾਰਮਿਕ ਆਸਥਾ, ਭਗਤੀ ਅਤੇ ਉਤਸ਼ਾਹ ਦੇ ਮਾਹੌਲ ਵਿਚ ਪ੍ਰਾਚੀਨ ਸ੍ਰੀ ਰਾਧਾ ਕ੍ਰਿਸ਼ਨ ਮੰਦਰ, ਰਾਮਬਾਗ ਰੋਡ ਵਿਖੇ ਭਰਤ ਮਿਲਾਪ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਜਪਾ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅਭਿਸ਼ੇਕ ਧਵਨ ਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਸ੍ਰੀ ਸਨਾਤਨ ਧਰਮ ਸਭਾ ਦੀ ਭਰਤ ਮਿਲਾਪ ਯਾਤਰਾ ਦੇ ਮੰਦਰ ਪਹੁੰਚਣ ’ਤੇ ਭਗਵਾਨ ਸ੍ਰੀ ਰਾਮ ਦਰਬਾਰ ਦੇ ਸਾਰੇ ਸਵਰੂਪਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਏਕਾਦਸ਼ੀ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਭਜਨ ਸੰਧਿਆ ਵੀ ਕਰਵਾਈ ਗਈ ਜਿਸ ਵਿਚ ਭਜਨ ਗਾਇਕ ਨਕੁਲ ਗੁਪਤਾ ਤੇ ਦੀਪਕ ਸ਼ਰਮਾ ਨੇ ਭਗਵਾਨ ਦੇ ਭਜਨਾਂ ਨਾਲ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ। ਅਭਿਸ਼ੇਕ ਧਵਨ ਨੇ ਤਿਲਕ ਲਗਾ ਕੇ ਸਵਰੂਪਾਂ ਦਾ ਸਨਮਾਨ ਕੀਤਾ ਅਤੇ ਸ਼ਗਨ ਭੇਟ ਕਰਨ ਦੇ ਨਾਲ-ਨਾਲ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਵੀ ਕੀਤਾ। ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਬਾਲ ਕ੍ਰਿਸ਼ਨ ਮਿੱਤਲ ਨੇ ਇਸ ਸਮਾਗਮ ਵਿਚ ਸਹਿਯੋਗ ਦੇਣ ਲਈ ਅਭਿਸ਼ੇਕ ਧਵਨ ਤੇ ਮੰਦਰ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਆਮਨਾ ਗੁਪਤਾ, ਸੁਸ਼ੀਲ ਗੁਪਤਾ, ਦੀਪਕ ਅਗਰਵਾਲ, ਸੁਨੀਲ ਜੈਨ, ਵਿਕਾਸ ਗੋਇਲ, ਨਿਪੁਣ, ਆਸ਼ੀਸ਼ ਸਿੰਗਲ, ਹੇਮੰਤ ਤੇ ਰਤਨ ਸਿੰਘ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।