26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪਿੰਡ ਰੱਜੀ ਵਾਲਾ ਦੇ ਸਰਪੰਚ ਦੀ ਅਗਵਾਈ ’ਚ ਹੋਈ ਸਕੂਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ

ਫ਼ਿਰੋਜ਼ਪੁਰ, 26 ਅਕਤੂਬਰ (ਕੁਲਬੀਰ ਸਿੰਘ ਸੋਢੀ)- ਹਲਕਾ ਸ਼ਹਿਰੀ ਅਧੀਨ ਆਉਂਦੇ ਪਿੰਡ ਰੱਜੀ ਵਾਲਾ ਦੇ ਸਰਪੰਚ ਵਲੋਂ ਜਿੱਥੇ ਪਿੰਡ ਦਾ ਵਿਕਾਸ ਵੱਡੇ ਪੱਧਰ ’ਤੇ ਕਰਵਾਇਆ ਗਿਆ ਹੈ ਉੱਥੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਕਾਸ ਕਾਰਜ ਤੇ ਬੱਚਿਆਂ ਨੂੰ ਮੁਢਲੀਆਂ ਸੁਵਿਧਾਵਾਂ ਦੇਣ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਦੇ ਚੱਲਦੇ ਸਰਪੰਚ ਨਿਰਮਲਜੀਤ ਸਿੰਘ ਦੀ ਅਗਵਾਈ ’ਚ ਸਕੂਲ ਮੈਨੇਜਮੈਂਟ ਕਮੇਟੀ ਦੀ ਅਹਿਮ ਮੀਟਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 27-10-2026
ਫ਼ਿਰੋਜ਼ਪੁਰ, 26 ਅਕਤੂਬਰ (ਕੁਲਬੀਰ ਸਿੰਘ ਸੋਢੀ)- ਹਲਕਾ ਸ਼ਹਿਰੀ ਅਧੀਨ ਆਉਂਦੇ ਪਿੰਡ ਰੱਜੀ ਵਾਲਾ ਦੇ ਸਰਪੰਚ ਵਲੋਂ ਜਿੱਥੇ ਪਿੰਡ ਦਾ ਵਿਕਾਸ ਵੱਡੇ ਪੱਧਰ ’ਤੇ ਕਰਵਾਇਆ ਗਿਆ ਹੈ ਉੱਥੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਕਾਸ ਕਾਰਜ ਤੇ ਬੱਚਿਆਂ ਨੂੰ ਮੁਢਲੀਆਂ ਸੁਵਿਧਾਵਾਂ ਦੇਣ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਦੇ ਚੱਲਦੇ ਸਰਪੰਚ ਨਿਰਮਲਜੀਤ ਸਿੰਘ ਦੀ ਅਗਵਾਈ ’ਚ ਸਕੂਲ ਮੈਨੇਜਮੈਂਟ ਕਮੇਟੀ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਐੱਸ.ਐੱਮ.ਸੀ. ਦੇ ਚੇਅਰਮੈਨ ਨਰਿੰਦਰ ਸਿੰਘ ਨੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਸਕੂਲ ਦੇ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਹਾਜ਼ਰ ਮੈਂਬਰਾਂ ਦੀ ਮੌਜੂਦਗੀ ਵਿਚ ਮੁੱਖ ਫ਼ੈਸਲੇ ਲਏ ਗਏ ਜਿਸ ਅਨੁਸਾਰ ਸਕੂਲ ਦੀ ਚਾਰਦੀਵਾਰੀ ਤੇ ਕਮਰਿਆਂ ਦੀ ਰੰਗ-ਰੋਗਨ ਦਾ ਕੰਮ ਜਲਦ ਕਰਵਾਉਣਾ, ਬੱਚਿਆਂ ਲਈ ਪੀਣ ਵਾਲੇ ਸਾਫ਼ ਪਾਣੀ ਤੇ ਪਖਾਨਿਆਂ ਦੀ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ, ਮਿਡ-ਡੇ ਮੀਲ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣਾ, ਸਕੂਲ ਵਿਚੋਂ ਡਰਾਪ-ਆਊਟ ਬੱਚਿਆਂ ਨੂੰ ਵਾਪਸ ਲਿਆਉਣ ਲਈ ਮੁਹਿੰਮ ਚਲਾਉਣੀ, ਬੱਚਿਆਂ ਦੀ 100 ਪ੍ਰਤੀਸ਼ਤ ਹਾਜ਼ਰੀ ਯਕੀਨੀ ਬਣਾਉਣ ਲਈ ਮਾਪਿਆਂ ਨਾਲ ਰਾਬਤਾ ਕਾਇਮ ਕਰਨਾ ਰਹੇ। ਚੇਅਰਮੈਨ ਨਰਿੰਦਰ ਸਿੰਘ ਨੇ ਕਿਹਾ ਕਿ ਐੱਸ.ਐੱਮ.ਸੀ. ਦੀ ਮੀਟਿੰਗ ਹਰ ਮਹੀਨੇ ਕੀਤੀ ਜਾਵੇਗੀ। ਅੰਤ ਵਿਚ ਹੈੱਡ ਟੀਚਰ ਮੈਡਮ ਮਮਤਾ ਨੇ ਸਰਪੰਚ, ਚੇਅਰਮੈਨ ਤੇ ਸਾਰੇ ਮੈਂਬਰਾਂ ਦਾ ਸਕੂਲ ਵਿਚ ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਅਧਿਆਪਕ ਮੈਡਮ ਸ਼ਮ੍ਹਾ, ਮੈਡਮ ਨੀਤੂ, ਗੁਰਮੀਤ ਸਿੰਘ ਸਮੇਤ ਸਮੂਹ ਅਧਿਆਪਕ ਤੇ ਸੀ.ਐੱਮ.ਸੀ. ਮੈਂਬਰ ਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੰਗੜਾ ਮੁਕਾਬਲਿਆਂ ਵਿਚ ਕਮਲ ਕੰਬੋਜ ਨੇ ਹਾਸਿਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਭਾਸ਼ਾ ਵਿਭਾਗ ਨੇ ਕਰਵਾਏ ਵਿਦਿਆਰਥੀਆਂ ਦੇ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ
Ad Position 24