14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅਕਾਲੀ ਦਲ (ਅੰਮ੍ਰਿਤਸਰ) ਵਲੋਂ ਫ਼ਿਰੋਜ਼ਪੁਰ ’ਚ ਸੈਮੀਨਾਰ ਦੌਰਾਨ ਦਸ ਸਾਲਾ ਨਸ਼ਾ ਵਿਰੋਧੀ ਨੀਤੀ ਦਾ ਪ੍ਰਸਤਾਵ ਤਸਕਰਾਂ ਤੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਫ਼ਿਰੋਜ਼ਪੁਰ, 14 ਅਕਤੂਬਰ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਪੰਜਾਬ ਨੂੰ ਨਸ਼ਿਆਂ ਦੀ ਅਲਾਮਤ ਤੋਂ ਮੁਕਤ ਕਰਵਾਉਣ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਫ਼ਿਰੋਜ਼ਪੁਰ ਵਿਚ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪਾਰਟੀ ਵਲੋਂ ਨਸ਼ਿਆਂ ਦੀ ਸਮੱਸਿਆ ਦੇ ਹੱਲ ਲਈ ਦਸ ਸਾਲਾ ਵਿਆਪਕ ਨੀਤੀ ਦਾ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਗਿਆ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਪੁਲਿਸ ਕਾਰਵਾਈਆਂ, ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਵਿਚ ਰੋਕਥਾਮ, ਡਾਕਟਰੀ ਇਲਾਜ, ਮਾਨਸਿਕ ਸਿਹਤ, ਪਰਿਵਾਰਕ ਸਹਾਇਤਾ ਤੇ ਮੁੜ ਵਸੇਬੇ ਨੂੰ ਵੀ ਤਰਜੀਹ ਦਿੱਤੀ ਜਾਵੇ।

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਨਸ਼ਿਆਂ ਵਿਰੁੱਧ ਕਰਵਾਏ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਬੁਲਾਰੇ। 15-10-2026
ਫ਼ਿਰੋਜ਼ਪੁਰ, 14 ਅਕਤੂਬਰ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਪੰਜਾਬ ਨੂੰ ਨਸ਼ਿਆਂ ਦੀ ਅਲਾਮਤ ਤੋਂ ਮੁਕਤ ਕਰਵਾਉਣ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਫ਼ਿਰੋਜ਼ਪੁਰ ਵਿਚ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪਾਰਟੀ ਵਲੋਂ ਨਸ਼ਿਆਂ ਦੀ ਸਮੱਸਿਆ ਦੇ ਹੱਲ ਲਈ ਦਸ ਸਾਲਾ ਵਿਆਪਕ ਨੀਤੀ ਦਾ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਗਿਆ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਪੁਲਿਸ ਕਾਰਵਾਈਆਂ, ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਵਿਚ ਰੋਕਥਾਮ, ਡਾਕਟਰੀ ਇਲਾਜ, ਮਾਨਸਿਕ ਸਿਹਤ, ਪਰਿਵਾਰਕ ਸਹਾਇਤਾ ਤੇ ਮੁੜ ਵਸੇਬੇ ਨੂੰ ਵੀ ਤਰਜੀਹ ਦਿੱਤੀ ਜਾਵੇ। ਪ੍ਰਸਤਾਵ ਵਿਚ ਨਸ਼ਿਆਂ ਦੀ ਰੋਕਥਾਮ, ਇਲਾਜ, ਨੁਕਸਾਨ ਘਟਾਉਣ, ਸੰਗਠਿਤ ਨਸ਼ਾ ਤਸਕਰੀ ਵਿਰੁੱਧ ਕਾਰਵਾਈ, ਜੇਲ੍ਹ ਸੁਧਾਰ ਤੇ ਭਾਈਚਾਰਕ ਭਾਗੀਦਾਰੀ ਨੂੰ ਨੀਤੀ ਦੇ ਅਹਿਮ ਅੰਗ ਦੱਸਿਆ ਗਿਆ। ਪਾਰਟੀ ਆਗੂਆਂ ਨੇ ਕਿਹਾ ਕਿ ਨਸ਼ੇ ਦੀ ਲਤ ਤੋਂ ਪੀੜਤ ਵਿਅਕਤੀਆਂ ਨੂੰ ਸਿਰਫ਼ ਅਪਰਾਧੀ ਸਮਝਣ ਦੀ ਬਜਾਏ ਇਲਾਜ ਤੇ ਮੁੜ ਵਸੇਬੇ ਦੀ ਲੋੜ ਵਾਲੇ ਮਨੁੱਖ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਜਦਕਿ ਨਸ਼ਾ ਤਸਕਰਾਂ, ਭ੍ਰਿਸ਼ਟ ਅਧਿਕਾਰੀਆਂ ਤੇ ਸੰਗਠਿਤ ਅਪਰਾਧੀ ਗਰੋਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਲਾਜ਼ਮੀ ਹੈ। ਸੈਮੀਨਾਰ ਵਿਚ ਸਕੂਲਾਂ, ਕਾਲਜਾਂ, ਪਰਿਵਾਰਾਂ, ਪੰਚਾਇਤਾਂ, ਧਾਰਮਿਕ ਸੰਸਥਾਵਾਂ ਤੇ ਸਮਾਜਿਕ ਜਥੇਬੰਦੀਆਂ ਨੂੰ ਨਸ਼ਾ ਰੋਕਥਾਮ ਮੁਹਿੰਮ ਦਾ ਹਿੱਸਾ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਨਸ਼ਾ ਛੁਡਾਊ ਕੇਂਦਰਾਂ ਵਿਚ ਵਿਗਿਆਨਕ ਇਲਾਜ, ਮਨੋਵਿਗਿਆਨਕ ਸਹਾਇਤਾ, ਰੁਜ਼ਗਾਰ ਸਿਖਲਾਈ ਤੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਯਕੀਨੀ ਬਣਾਉਣ ਦੀ ਲੋੜ ਉਭਾਰੀ ਗਈ। ਪਾਰਟੀ ਵਲੋਂ 2027 ਤੋਂ 2036 ਤੱਕ ਪੜਾਅਵਾਰ ਨੀਤੀ ਲਾਗੂ ਕਰਨ, ਸੁਤੰਤਰ ਨਿਗਰਾਨੀ ਤੇ ਸਰਕਾਰੀ ਖ਼ਰਚਿਆਂ ਦੀ ਪਾਰਦਰਸ਼ਤਾ ਦਾ ਪ੍ਰਸਤਾਵ ਵੀ ਰੱਖਿਆ ਗਿਆ। ਇਸ ਮੌਕੇ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹਰਜਿੰਦਰ ਸਿੰਘ ਜੱਖੂ ਜਰਨਲ ਸਕੱਤਰ, ਡਾਕਟਰ ਦਮਨਪ੍ਰੀਤ ਸਿੰਘ ਸਾਹਨੀ, ਡਾਕਟਰ ਗੀਤ ਬਾਗੜੀ, ਡਾਕਟਰ ਰਮੇਸ਼ਵਰ ਸਿੰਘ, ਬਾਬਾ ਸਤਨਾਮ ਸਿੰਘ ਵਲੀਆਂ, ਮਹਿੰਦਰ ਸਿੰਘ ਵਧਾਵਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ, ਹਰਜੀਤ ਸਿੰਘ ਮੀਆਂਪੁਰ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਦਲਜੀਤ ਸਿੰਘ ਬਾਜਵਾ ਦਫ਼ਤਰ ਸਕੱਤਰ ਤਰਨਤਾਰਨ, ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਜਗਜੀਤ ਸਿੰਘ ਸ਼ੂਸ਼ਕ ਤਾਲਮੇਲ ਸਕੱਤਰ ਯੂਥ ਵਿੰਗ ਪੰਜਾਬ, ਅਮਰਿੰਦਰ ਸਿੰਘ ਲਾਡੀ ਮੀਡੀਆ ਇੰਚਾਰਜ ਯੂਥ ਵਿੰਗ, ਪ੍ਰਗਟ ਸਿੰਘ ਵਾਹਕਾ ਮੁੱਖ ਬੁਲਾਰਾ ਫ਼ਿਰੋਜ਼ਪੁਰ, ਗੁਰਵਿੰਦਰ ਸਿੰਘ ਮਹਾਲਮ ਜ਼ਿਲ੍ਹਾ ਯੂਥ ਪ੍ਰਧਾਨ ਫ਼ਿਰੋਜ਼ਪੁਰ, ਕੁਲਵੀਰ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਹੁਸ਼ਿਆਰਪੁਰ, ਲਖਵਿੰਦਰ ਸਿੰਘ ਸੁਪਰ ਹਲਕਾ ਇੰਚਾਰਜ ਜ਼ੀਰਾ, ਜੋਗਿੰਦਰ ਸਿੰਘ ਮਲੇਵਾਲਾ ਜਰਨਲ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ, ਦਵਿੰਦਰ ਸਿੰਘ ਚੂਰੀਆਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਬਲਕਾਰ ਸਿੰਘ ਜੋਗੇਵਾਲਾ ਪ੍ਰਧਾਨ ਕਿਸਾਨ ਵਿੰਗ ਫ਼ਿਰੋਜ਼ਪੁਰ, ਇਕਬਾਲ ਸਿੰਘ ਗੁਰੂਹਰਸਹਾਏ, ਸੁਖਜੀਤ ਸਿੰਘ ਮੱਖੂ, ਜਸਵੰਤ ਸਿੰਘ ਮਮਦੋਟ, ਸਰਬਜੀਤ ਸਿੰਘ ਤਲਵੰਡੀ, ਜਸਬੀਰ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਹਜ਼ਾਰਾ ਸਿੰਘ ਆਰਿਫਕੇ, ਸੁੱਚਾ ਸਿੰਘ ਭਾਣੇ ਵਾਲੀ, ਬਲਦੇਵ ਸਿੰਘ ਤਲਵੰਡੀ ਭਾਈ, ਕੰਵਰਸ਼ਮਸ਼ੇਰ ਸਿੰਘ ਯੂਥ ਵਿੰਗ, ਸੁਖਮੰਦਰ ਸਿੰਘ ਅਤੇ ਜਗਜੀਤ ਸਿੰਘ ਖ਼ਾਲਸਾ ਜ਼ੀਰਾ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਦੀ ਵਿਗੜੀ ਕਾਨੂੰਨ-ਵਿਵਸਥਾ ਦਾ ਸਬੂਤ-ਜਿੰਦੂ, ਬੱਬੂ ਅਗਲੀ ਖ਼ਬਰ ਨਸ਼ਾ ਤਸਕਰਾਂ ਵਿਰੁੱਧ ਇਕਜੁੱਟ ਹੋ ਕੇ ਵੱਡੀ ਸਮਾਜਿਕ ਲੜਾਈ ਲੜਨ ਦੀ ਲੋੜ- ਬੱਬੀ ਫ਼ਿਰੋਜ਼ਸ਼ਾਹ
Ad Position 24