14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੁਰਾਣਾ ਸਾਮਾਨ ਖਰੀਦਣ ਜਾਂ ਵੇਚਣ ਵਾਲੇ ਦੁਕਾਨਦਾਰ ਆਪਣੀਆਂ ਦੁਕਾਨਾਂ ਵਿਚ ਸੀ.ਸੀ.ਟੀ.ਵੀ ਕੈਮਰੇ ਲਗਵਾਉਣ -ਏ.ਡੀ.ਸੀ.

ਫ਼ਿਰੋਜ਼ਪੁਰ, 14 ਅਕਤੂਬਰ (ਸੁਖਵਿੰਦਰ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਅਮਨਦੀਪ ਕੌਰ ਪੀ.

Ad Position 21
No active advertisement
ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ 15-10-2026
ਫ਼ਿਰੋਜ਼ਪੁਰ, 14 ਅਕਤੂਬਰ (ਸੁਖਵਿੰਦਰ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਅਮਨਦੀਪ ਕੌਰ ਪੀ.ਸੀ.ਐਸ. ਨੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ 2 ਮਹੀਨੇ ਤੱਕ ਲਾਗੂ ਰਹਿਣਗੇ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸੀਮਾਵਾਂ ਅੰਦਰ ਆਉਂਦੀਆਂ ਵਪਾਰ ਮੰਡਲ ਸਵਰਨਕਾਰ, ਕਬਾੜ ਯੂਨੀਅਨ ਆਦਿ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦੁਕਾਨਦਾਰ ਸਾਥੀਆਂ ਨੂੰ ਪ੍ਰੇਰਿਤ ਕਰਨ ਕਿ ਕੋਈ ਵੀ ਵਿਅਕਤੀ ਉਨ੍ਹਾਂ ਪਾਸ ਪੁਰਾਣਾ ਸਾਮਾਨ ਜਿਵੇਂ ਕਿ ਮੋਬਾਈਲ ਫੋਨ, ਸੋਨਾ, ਚਾਂਦੀ ਦੇ ਗਹਿਣੇ ਤੇ ਬਿਜਲੀ ਦੀਆਂ ਤਾਰਾਂ ਜਾਂ ਕੋਈ ਹੋਰ ਉਪਕਰਣ ਆਦਿ ਵੇਚਣ ਆਉਂਦਾ ਹੈ ਤਾਂ ਉਸ ਵਲੋਂ ਇਹ ਸਾਮਾਨ ਕਿਥੋਂ ਪ੍ਰਾਪਤ ਕੀਤਾ ਗਿਆ ਹੈ, ਸਬੰਧੀ ਪੂਰੀ ਜਾਣਕਾਰੀ ਲੈਣ ਉਪਰੰਤ ਹੀ ਖਰੀਦ ਕੀਤਾ ਜਾਵੇ। ਸਾਮਾਨ ਵੇਚਣ ਵਾਲੇ ਦਾ ਆਧਾਰ ਕਾਰਡ ਚੈੱਕ ਕੀਤਾ ਜਾਵੇ ਤੇ ਨਾਲ ਹੀ ਉਸ ਦਾ ਨਾਮ, ਪਤਾ ਤੇ ਮੋਬਾਈਲ ਨੰਬਰ ਰਜਿਸਟਰ ਵਿਚ ਦਰਜ ਕਰਕੇ ਰਿਕਾਰਡ ਆਪਣੇ ਕੋਲ ਰੱਖਿਆ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਉਹ ਦੁਕਾਨਦਾਰ ਜੋ ਕਿਸੇ ਵੀ ਕਿਸਮ ‘ਦਾ ਪੁਰਾਣਾ ਸਾਮਾਨ ਖਰੀਦ ਜਾਂ ਵੇਚਣ ਦਾ ਕੰਮ ਕਰਦੇ ਹਨ ਨੂੰ ਹਦਾਇਤ ਕੀਤੀ ਕਿ ਆਪਣੀਆਂ ਦੁਕਾਨਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜੇਲ੍ਹ ਖੇਤਰ ਦੇ ਆਲੇ-ਦੁਆਲੇ 500 ਮੀਟਰ ਦੇ ਦਾਇਰੇ ਅੰਦਰ ਸੁਰੱਖਿਆ ਦੇ ਮੱਦੇਨਜ਼ਰ ਡਰੋਨ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ ਨਾਲ ਲੱਗਦੇ ਬੀ.ਓ.ਪੀਜ਼ ਦੇ ਨੇੜਲੇ ਪਿੰਡਾਂ ਵਿਚ ਸ਼ਾਮ 5 ਵਜੇ ਤੋਂ ਬਾਅਦ ਡੀ.ਜੇ. ਪਟਾਖੇ ਚਲਾਉਣ ਤੇ ਲੇਜਰ ਲਾਈਟਾਂ ਦਾ ਇਸਤੇਮਾਲ ਕਰਨ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਹੈ। ਇਕ ਹੋਰ ਮਨਾਹੀ ਦੇ ਹੁਕਮ ਰਾਹੀਂ ਫ਼ਿਰੋਜ਼ਪੁਰ ਵਿਚ ਬਾਰਡਰ ਏਰੀਏ ਵਿਚ ਪੈਂਦੇ ਦਰਿਆ ’ਚ ਪ੍ਰਾਈਵੇਟ ਵਿਅਕਤੀਆਂ ਵਲੋਂ ਰਾਤ 7 ਤੋਂ ਸਵੇਰ 7 ਵਜੇ ਤੱਕ ਕਿਸ਼ਤੀਆਂ ਚਲਾਉਣ ’ਤੇ ਪੂਰਣ ਤੌਰ ’ਤੇ ਪਾਬੰਦੀ ਲਗਾਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਕ ਹੋਰ ਹੁਕਮ ਰਾਹੀਂ ਲੋਕ ਹਿੱਤ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹਦੂਰ ਅੰਦਰ ਕਿਸੇ ਵੀ ਵਿਅਕਤੀ ਵਲੋਂ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਦੇ ’ਤੇ ਜਨਤਕ ਥਾਵਾਂ ਤੇ ਛੱਡਣ ’ਤੇ ਪਾਬੰਦੀ ਲਗਾਈ ਹੈ।ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਕੂੜਾ-ਕਰਕਟ ਆਦਿ ਨੂੰ ਖੁੱਲ੍ਹੇ ਵਿਚ ਅੱਗ ਲਗਾਉਣ ’ਤੇ ਪਾਬੰਦੀ ਲਗਾਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਫ਼ਿਰੋਜ਼ਪੁਰ ਦੇ ਇੰਟਰਨੈਸ਼ਨਲ ਬਾਰਡਰ ਦੇ 25 ਕਿਲੋਮੀਟਰ ਦੇ ਘੇਰੇ ਵਿਚ ਵੱਖ-ਵੱਖ ਸਥਾਨਾਂ ’ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਡਰੋਨ ਦੀ ਵਰਤੋਂ ’ਤੇ ਰੋਕ ਲਗਾਈ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮਹੀਨਾਵਾਰ ਮੀਟਿੰਗ ਜਸਵੰਤ ਸਿੰਘ ਵਾਰਸ ਵਾਲਾ ਜ਼ੀਰਾ ਤਹਿਸੀਲ ਦੇ ਸਕੱਤਰ ਨ... ਅਗਲੀ ਖ਼ਬਰ ‘ਆਪ’ ਸਰਕਾਰ ਕਾਨੂੰਨ-ਵਿਵਸਥਾ ਬਣਾਏ ਰੱਖਣ ਤੇ ਨਸ਼ਾ ਖ਼ਤਮ ਕਰਨ ਦੇ ਮਾਮਲੇ ’ਚ ਅਸਫ਼ਲ ਸਾਬਤ ਹੋਈ - ਰਾਣਾ ਗੁਰਮੀਤ ਸਿੰਘ ਸੋ...
Ad Position 24