13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਖ਼ੂਨਦਾਨ ਤੇ ਮੈਡੀਕਲ ਕੈਂਪ ਲਗਾਇਆ

ਫ਼ਿਰੋਜ਼ਪੁਰ, 12 ਅਕਤੂਬਰ (ਗੁਰਿੰਦਰ ਸਿੰਘ)- ਡੀ. ਸੀ.

Ad Position 21
No active advertisement
ਮਰੀਜ਼ਾਂ ਦੀ ਜਾਂਚ ਕਰਦੇ ਮਾਹਿਰ ਡਾਕਟਰ। 13-10-2026
ਫ਼ਿਰੋਜ਼ਪੁਰ, 12 ਅਕਤੂਬਰ (ਗੁਰਿੰਦਰ ਸਿੰਘ)- ਡੀ.ਸੀ.ਐੱਮ. ਸੀਨੀਅਰ ਸੈਕੰਡਰੀ ਸਕੂਲ, ਫ਼ਿਰੋਜ਼ਪੁਰ ਦੇ 80ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਸਮਾਜ ਸੇਵਾ ਨੂੰ ਸਮਰਪਿਤ ਖ਼ੂਨਦਾਨ ਤੇ ਮੈਡੀਕਲ ਕੈਂਪ ਨਾਲ ਕੀਤੀ ਗਈ। ਇਸ ਦੌਰਾਨ ਖ਼ੂਨਦਾਨੀਆਂ ਨੇ 65 ਤੋਂ ਵੱਧ ਯੂਨਿਟ ਖ਼ੂਨਦਾਨ ਕੀਤਾ। ਕੈਂਪ ਦਾ ਉਦਘਾਟਨ ਡੀ.ਸੀ.ਐੱਮ. ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾ.ਅਨਿਰੁੱਧ ਗੁਪਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਡੀ.ਸੀ.ਐੱਮ. ਗਰੁੱਪ ਪਿਛਲੇ ਅੱਠ ਦਹਾਕਿਆਂ ਤੋਂ ਸਿੱਖਿਆ ਦੇ ਪ੍ਰਸਾਰ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜਾਂ ਵਿਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਸਕੂਲ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਹੱਡੀਆਂ, ਦੰਦਾਂ, ਅੱਖਾਂ ਸਮੇਤ ਵੱਖ-ਵੱਖ ਸਿਹਤ ਸਮੱਸਿਆਵਾਂ ਦੀ ਜਾਂਚ ਕੀਤੀ ਗਈ। ਮਾਹਿਰ ਡਾਕਟਰਾਂ ਦੀ ਟੀਮ ਨੇ ਲੋਕਾਂ ਦੀ ਸਿਹਤ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਸਲਾਹ ਵੀ ਦਿੱਤੀ। ਕੈਂਪ ਵਿਚ ਡਾ.ਸ਼ੀਲ ਸੇਠੀ, ਡਾ . ਹਿਮਾਂਸ਼ੀ ਸ਼ਰਮਾ (ਬਾਲ ਰੋਗ ਮਾਹਿਰ), ਡਾ. ਤੁਸ਼ਟੀ (ਜਨਰਲ ਮੈਡੀਸਨ), ਡਾ.ਰੋਹਿਤ ਸਿੰਘਲ (ਕੰਨ, ਨੱਕ ਤੇ ਗਲੇ ਦੇ ਮਾਹਿਰ), ਡਾ.ਅੰਚਲ (ਔਰਤਾਂ ਦੇ ਰੋਗਾਂ ਦੀ ਮਾਹਿਰ), ਡਾ.ਮੁਨੀਸ਼ ਧਵਨ (ਅੱਖਾਂ ਦੇ ਮਾਹਿਰ), ਡਾ.ਮੁਨੀਸ਼ ਚੋਪੜਾ ਤੇ ਡਾ.ਕ੍ਰਿਸ਼ਨਾ ਅਰੋੜਾ (ਦੰਦਾਂ ਦੇ ਮਾਹਿਰ), ਡਾ.ਸਾਹਿਲ ਆਹੂਜਾ (ਰੇਡੀਓਲੋਜਿਸਟ) ਤੇ ਡਾ.ਦਮਨਪ੍ਰੀਤ ਸਿੰਘ ਸਾਵਨੇ (ਜਨਰਲ ਮੈਡੀਸਨ) ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਹੈੱਡ ਮਿਸਟ੍ਰਰੈੱਸ ਰਿਤਿਕਾ ਸੋਨੀ, ਸੇਵਾ-ਮੁਕਤ ਕਰਨਲ ਪੀਯੂਸ਼ ਬੇਰੀ (ਸੀਨੀਅਰ ਜਨਰਲ ਮੈਨੇਜਰ), ਡੀ.ਜੀ.ਐੱਮ. ਅਨੁ ਸ਼ਰਮਾ, ਸਰਗਰਮੀ ਕੋਆਰਡੀਨੇਟਰ ਹੀਨਾ ਅਰੋੜਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਬਜ਼ੀਆਂ ਬੀਜਣ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਕਾਰਵਾਈ ਨਿੰਦਣਯੋਗ: ਬੀ.ਕੇ.ਯੂ. ਲੱਖੋਵਾਲ ਅਗਲੀ ਖ਼ਬਰ ਸ਼ਹਿਰ ਦੇ ਮੱਖੂ ਗੇਟ ਚੌਕ ’ਚ ਲਾਈਟਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋਈਆਂ ਬੰਦ
Ad Position 24