ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਨੇ ਲਗਾਇਆ ਖ਼ੂਨਦਾਨ ਕੈਂਪ
ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)- ਅਗਰਵਾਲ ਸਭਾ ਫ਼ਾਜ਼ਿਲਕਾ ਅਤੇ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਅਗਰਵਾਲ ਕਮਿਊਨਿਟੀ ਹਾਲ ਵਿਖੇ ਲਗਾਇਆ ਗਿਆ। ਰਾਤ ਭਰ ਹੋਈ ਭਾਰੀ ਬਾਰਸ਼ ਤੇ ਸ਼ਹਿਰ ’ਚ ਜਲ ਭਰਾਅ ਦੇ ਬਾਵਜੂਦ ਖ਼ੂਨਦਾਨੀਆਂ ਦੇ ਉਤਸ਼ਾਹ ’ਚ ਕੋਈ ਕਮੀ ਨਹੀਂ ਆਈ ਤੇ ਕੁੱਲ 136 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।
ਕ
ਕੈਂਪ ਦੌਰਾਨ ਖ਼ੂਨਦਾਨ ਕਰਦੇ ਹੋਏ ਖ਼ੂਨਦਾਨੀ। ਅਜੀਤ ਤਸਵੀਰ
12-10-2026
ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)- ਅਗਰਵਾਲ ਸਭਾ ਫ਼ਾਜ਼ਿਲਕਾ ਅਤੇ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਅਗਰਵਾਲ ਕਮਿਊਨਿਟੀ ਹਾਲ ਵਿਖੇ ਲਗਾਇਆ ਗਿਆ। ਰਾਤ ਭਰ ਹੋਈ ਭਾਰੀ ਬਾਰਸ਼ ਤੇ ਸ਼ਹਿਰ ’ਚ ਜਲ ਭਰਾਅ ਦੇ ਬਾਵਜੂਦ ਖ਼ੂਨਦਾਨੀਆਂ ਦੇ ਉਤਸ਼ਾਹ ’ਚ ਕੋਈ ਕਮੀ ਨਹੀਂ ਆਈ ਤੇ ਕੁੱਲ 136 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਫ਼ਾਜ਼ਿਲਕਾ ਦੇ ਵਿਧਾਇਕ ਸਰਦਾਰ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਆਪ ਖ਼ੂਨਦਾਨ ਕਰ ਕੇ ਸਭ ਲਈ ਪ੍ਰੇਰਨਾ ਸਰੋਤ ਬਣੇ। ਇਸ ਮੌਕੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਖ਼ੁਸ਼ਬੂ ਸਵਨਾ ਵੀ ਮੌਜੂਦ ਸਨ। ਖ਼ੂਨ ਸੰਭਾਲ ਦੀ ਸੇਵਾ ਬਲੱਡ ਬੈਂਕ ਅਬੋਹਰ ਦੀ ਡਾਕਟਰੀ ਟੀਮ ਵਲੋਂ ਨਿਭਾਈ ਗਈ। ਅਗਰਵਾਲ ਸਭਾ ਤੇ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਨ ਲਈ ਉਪਹਾਰ, ਮੈਡਲ ਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ। ਅਗਰਵਾਲ ਸਭਾ ਦੇ ਪ੍ਰਧਾਨ ਨਰਿੰਦਰ ਅਗਰਵਾਲ ਤੇ ਹੋਰਨਾਂ ਆਗੂਆਂ ਨੇ ਖ਼ਰਾਬ ਮੌਸਮ ਵਿਚ ਵੀ ਪਹੁੰਚੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਅਗਲਾ ਖ਼ੂਨਦਾਨ ਕੈਂਪ 25 ਅਕਤੂਬਰ 2026 ਨੂੰ ਮੰਡੀ ਲਾਧੂਕਾ ਵਿਖੇ ਲਗਾਇਆ ਜਾਵੇਗਾ।