ਰੇਲਵੇ ਨੇ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ
ਫ਼ਿਰੋਜ਼ਪੁਰ, 12 ਅਕਤੂਬਰ (ਰਾਕੇਸ਼ ਚਾਵਲਾ): ਫ਼ਿਰੋਜ਼ਪੁਰ ਮੰਡਲ ਵਲੋਂ ਬਿਨਾਂ ਟਿਕਟ ਅਤੇ ਅਨਿਯਮਿਤ ਟਿਕਟ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਵਿਰੁੱਧ ਲਗਾਤਾਰ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਦੇ ਨਿਰਦੇਸ਼ਾਂ ’ਤੇ ਫ਼ਿਰੋਜ਼ਪੁਰ ਕੈਂਟ ਤੇ ਜਲੰਧਰ ਸਿਟੀ ਰੇਲਵੇ ਖੰਡ ’ਤੇ ਬੱਸ ਰੇਡ ਰਾਹੀਂ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ।
ਫ਼ਿਰੋਜ਼ਪੁਰ, 12 ਅਕਤੂਬਰ (ਰਾਕੇਸ਼ ਚਾਵਲਾ): ਫ਼ਿਰੋਜ਼ਪੁਰ ਮੰਡਲ ਵਲੋਂ ਬਿਨਾਂ ਟਿਕਟ ਅਤੇ ਅਨਿਯਮਿਤ ਟਿਕਟ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਵਿਰੁੱਧ ਲਗਾਤਾਰ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਦੇ ਨਿਰਦੇਸ਼ਾਂ ’ਤੇ ਫ਼ਿਰੋਜ਼ਪੁਰ ਕੈਂਟ ਤੇ ਜਲੰਧਰ ਸਿਟੀ ਰੇਲਵੇ ਖੰਡ ’ਤੇ ਬੱਸ ਰੇਡ ਰਾਹੀਂ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਟਿਕਟ ਚੈਕਿੰਗ ਕਰਮਚਾਰੀਆਂ ਅਤੇ ਰੇਲਵੇ ਸੁਰੱਖਿਆ ਬਲ ਦੀ ਸੰਯੁਕਤ ਟੀਮ ਨੇ ਵੱਖ-ਵੱਖ ਸਟੇਸ਼ਨਾਂ ਤੇ ਟਰੇਨਾਂ ਵਿਚ ਅਚਨਚੇਤ ਟਿਕਟ ਚੈਕਿੰਗ ਕੀਤੀ। ਚੈਕਿੰਗ ਦੌਰਾਨ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰ ਰਹੇ 328 ਯਾਤਰੀਆਂ ਨੂੰ ਫੜਿਆ ਗਿਆ ਤੇ ਉਨ੍ਹਾਂ ਤੋਂ 2,78,835 ਦਾ ਰੇਲਵੇ ਮਾਲੀਆ ਵਸੂਲ ਕੀਤਾ ਗਿਆ। ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ ਰੇਲਵੇ ਖੰਡ ’ਤੇ ਬਿਨਾਂ ਟਿਕਟ ਤੇ ਅਨਿਯਮਿਤ ਯਾਤਰਾ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਦੇ ਉਦੇਸ਼ ਨਾਲ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ। ਬਸ ਰੇਡ ਤਹਿਤ ਟਿਕਟ ਚੈਕਿੰਗ ਦਲ ਬੱਸ ਰਾਹੀਂ ਇਸ ਰੇਲਵੇ ਖੰਡ ’ਤੇ ਸਥਿਤ ਵੱਖ-ਵੱਖ ਸਟੇਸ਼ਨਾਂ ’ਤੇ ਪਹਿਲਾਂ ਹੀ ਪਹੁੰਚ ਗਏ ਅਤੇ ਉੱਥੋਂ ਲੰਘਣ ਵਾਲੀਆਂ ਟਰੇਨਾਂ ਤੇ ਸਟੇਸ਼ਨ ਪਰਿਸਰ ਵਿਚ ਅਚਨਚੇਤ ਟਿਕਟ ਚੈਕਿੰਗ ਕੀਤੀ ਗਈ। ਫ਼ਿਰੋਜ਼ਪੁਰ ਮੰਡਲ ਯਾਤਰੀਆਂ ਨੂੰ ਅਪੀਲ ਕਰਦਾ ਹੈ ਕਿ ਹਮੇਸ਼ਾ ਉੱਚਿਤ ਤੇ ਵੈਧ ਟਿਕਟ ਲੈ ਕੇ ਹੀ ਯਾਤਰਾ ਕਰੋ।