30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਮਾਜ ਸੇਵਾ ਤੋਂ ਸਿਆਸੀ ਮੈਦਾਨ ’ਚ ਕੁੱਦੇ ਸਰਪੰਚ ਕੁਲਦੀਪ ਸਿੰਘ ਭੁੱਲਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ’ਚ ਖੋਲ੍ਹਿਆ ਦਫ਼ਤਰ

ਫ਼ਿਰੋਜ਼ਪੁਰ, 30 ਸਤੰਬਰ (ਗੁਰਿੰਦਰ ਸਿੰਘ)- ਆਪਣੀ ਨਿੱਜੀ ਸੰਪਤੀ ਪਿੰਗਲਵਾੜਾ ਸ਼੍ਰੀ ਅੰਮ੍ਰਿਤਸਰ ਦੇ ਨਾਂਅ ਕਰਨ ਦੇ ਐਲਾਨ ਨਾਲ ਸੁਰਖ਼ੀਆਂ ਵਿਚ ਆਏ ਪਿੰਡ ਸਤੀਏਵਾਲਾ ਦੇ ਸਰਪੰਚ ਤੇ ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਭੁੱਲਰ ਨੇ ਹੁਣ ਆਪਣੀ ਸਿਆਸੀ ਸਰਗਰਮੀ ਨੂੰ ਵੀ ਖੁੱਲ੍ਹੇ ਤੌਰ ’ਤੇ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਵਲੋਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਆਪਣਾ ਦਫ਼ਤਰ ਖੋਲ੍ਹ ਕੇ ਸਿਆਸੀ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਗਈ ਹੈ।

Ad Position 21
No active advertisement
ਸਮਾਜ ਸੇਵੀ ਸਰਪੰਚ ਕੁਲਦੀਪ ਸਿੰਘ ਭੁੱਲਰ ਦੇ ਦਫ਼ਤਰ ਦਾ ਉਦਘਾਟਨ ਕਰਦੇ ਸਮਾਜ ਸੇਵੀ ਤੇ ਹੋਰ। ਤਸਵੀਰ. ਗੁਰਿੰਦਰ ਸਿੰਘ 01-10-2026
ਫ਼ਿਰੋਜ਼ਪੁਰ, 30 ਸਤੰਬਰ (ਗੁਰਿੰਦਰ ਸਿੰਘ)- ਆਪਣੀ ਨਿੱਜੀ ਸੰਪਤੀ ਪਿੰਗਲਵਾੜਾ ਸ਼੍ਰੀ ਅੰਮ੍ਰਿਤਸਰ ਦੇ ਨਾਂਅ ਕਰਨ ਦੇ ਐਲਾਨ ਨਾਲ ਸੁਰਖ਼ੀਆਂ ਵਿਚ ਆਏ ਪਿੰਡ ਸਤੀਏਵਾਲਾ ਦੇ ਸਰਪੰਚ ਤੇ ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਭੁੱਲਰ ਨੇ ਹੁਣ ਆਪਣੀ ਸਿਆਸੀ ਸਰਗਰਮੀ ਨੂੰ ਵੀ ਖੁੱਲ੍ਹੇ ਤੌਰ ’ਤੇ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਵਲੋਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਆਪਣਾ ਦਫ਼ਤਰ ਖੋਲ੍ਹ ਕੇ ਸਿਆਸੀ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੀ ਇਸ ਸਰਗਰਮੀ ਨੂੰ ਲੈ ਕੇ ਇਲਾਕੇ ਦੀ ਸਿਆਸਤ ਵਿਚ ਚਰਚਾ ਤੇਜ਼ ਹੋ ਗਈ ਹੈ। ਖ਼ਾਸ ਗੱਲ ਇਹ ਰਹੀ ਕਿ ਸ਼ਹਿਰ ਵਿਚ ਖੋਲ੍ਹੇ ਗਏ ਦਫ਼ਤਰ ਦਾ ਉਦਘਾਟਨ ਕਿਸੇ ਸਿਆਸੀ ਆਗੂ ਜਾਂ ਪ੍ਰਮੁੱਖ ਸ਼ਖ਼ਸੀਅਤ ਦੀ ਬਜਾਏ ਸਮਾਜ ਦੇ ਉਨ੍ਹਾਂ ਵਰਗਾਂ ਨਾਲ ਸਬੰਧਿਤ ਵਿਅਕਤੀਆਂ ਤੋਂ ਕਰਵਾਇਆ ਗਿਆ, ਜਿਨ੍ਹਾਂ ਨੂੰ ਆਮ ਤੌਰ ’ਤੇ ਅਜਿਹੇ ਮੌਕਿਆਂ ’ਤੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਗੁਰਪ੍ਰੀਤ ਸਿੰਘ ਗੋਰਾ ਮੋਚੀ ਬਾਜ਼ਾਰ, ਸੈਣ ਸਮਾਜ ਦੇ ਆਗੂ ਸੰਦੀਪ ਸੋਨੂੰ ਨਾਈ ਤੇ ਚਾਹ ਵੇਚਣ ਵਾਲੇ ਭੋਲਾ ਰਾਮ ਨੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਰਾਹੀਂ ਕੁਲਦੀਪ ਸਿੰਘ ਭੁੱਲਰ ਨੇ ਆਮ ਲੋਕਾਂ ਤੇ ਮਿਹਨਤੀ ਵਰਗਾਂ ਨਾਲ ਆਪਣੀ ਸਾਂਝ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਗੱਲਬਾਤ ਕਰਦਿਆਂ ਕੁਲਦੀਪ ਸਿੰਘ ਭੁੱਲਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਮਾਜ ਸੇਵਾ ਨੂੰ ਆਪਣਾ ਮੁੱਖ ਮਕਸਦ ਮੰਨ ਕੇ ਲੋਕਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਉਹ ਪ੍ਰਭਾਵਿਤ ਹਨ ਤੇ ਲੋਕਾਂ ਦੀਆਂ ਉਮੀਦਾਂ ਨੂੰ ਆਵਾਜ਼ ਦੇਣ ਲਈ ਸਿਆਸੀ ਖੇਤਰ ’ਚ ਸਰਗਰਮ ਹੋਣ ਦਾ ਫ਼ੈਸਲਾ ਕੀਤਾ ਹੈ। ਸ.ਭੁੱਲਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਆਸਤ ਨੂੰ ਸਿਰਫ਼ ਅਹੁਦੇ ਜਾਂ ਨਿੱਜੀ ਲਾਭ ਦਾ ਸਾਧਨ ਬਣਾਉਣਾ ਨਹੀਂ, ਸਗੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜਿਉਂ ਸਮਝ ਕੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਹੈ। ਇਸ ਮੌਕੇ ਹਰਜਿੰਦਰ ਸਿੰਘ ਘਾਂਗਾ-ਜ਼ਿਲ੍ਹਾ ਪ੍ਰਧਾਨ (ਯੋਜਨਾ ਬੋਰਡ), ਜਗਤਾਰ ਸਿੰਘ ਕਮਾਲਾ ਬੋਦਲਾ, ਸੁਰਜੀਤ ਸਿੰਘ ਸਰਪੰਚ ਗੁਰਦਿਤੀ ਵਾਲਾ, ਗੁਰਲਾਲ ਸਿੰਘ ਸਰਪੰਚ ਧੀਰਾ ਘਾਰਾਂ, ਗੁਰਜੰਟ ਸਿੰਘ ਸਰਪੰਚ ਟੱਲੀ ਗ਼ੁਲਾਮ, ਪ੍ਰਗਟ ਸਿੰਘ ਸਰਪੰਚ ਟੱਲੀ ਗਲਾਮ, ਪ੍ਰਗਟ ਸਿੰਘ ਬੱਗੇ ਵਾਲਾ, ਸੰਦੀਪ ਧਵਨ ਬਲਾਕ ਪ੍ਰਧਾਨ ਆਰਿਫ਼ ਕੇ, ਅਵਤਾਰ ਸਿੰਘ ਸਰਪੰਚ ਕਾਮਲ ਵਾਲਾ, ਪਰਮਜੀਤ ਸਿੰਘ ਪੰਮਾ ਇਲਮੋ ਵਾਲਾ, ਜਗਰਾਜ ਸਿੰਘ ਇਲਮੇ ਵਾਲਾ, ਗੁਰਭੇਜ ਸਿੰਘ, ਬਲਕਾਰ ਸਿੰਘ ਟੁਰਨਾ ਰੱਖੜੀ ਖ਼ੁਸ਼ਹਾਲ ਸਿੰਘ ਵਾਲਾ, ਸੁਬੇਗ ਸਿੰਘ ਫ਼ੌਜੀ ਜ਼ਿਲ੍ਹਾ ਪ੍ਰਧਾਨ ਮੁਲਾਜ਼ਮ ਵਿੰਗ, ਮਨਜੀਤ ਕੌਰ, ਹਰਦੇਵ ਸਿੰਘ ਵਿਰਕ, ਮਨਜੀਤ ਸਿੰਘ ਨਿੱਕੂ, ਜਸਬੀਰ ਸਿੰਘ ਜੋਸਨ, ਕੁੰਵਰਜੋਤ ਸਿੰਘ ਬਲਾਕ ਸੰਮਤੀ ਮੈਂਬਰ, ਸੁਰਿੰਦਰ ਸਿੰਘ ਗੋਰਾ-ਪਿੰਡ ਬੰੰਡਾਲਾ, ਬਿੱਟੂ ਅਟਵਾਲ ਕੁੰਡੇ, ਬਾਬਾ ਹਰਭਜਨ ਸਿੰਘ ਗਊ ਸੇਵਾ ਵਾਲੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਸੀਸਪ੍ਰੀਤ ਸਿੰਘ ਸਾਈਆਂਵਾਲਾ ਵਲੋਂ ਪ੍ਰਿੰਸੀਪਲ ਐੱਨ.ਆਰ. ਸ਼ਰਮਾ ਨੂੰ ਸੈਨੇਟ ਚੋਣਾਂ ’ਚ ਜਿੱਤਣ ’ਤੇ ਮੁਬਾਰਕਬਾਦ ਅਗਲੀ ਖ਼ਬਰ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 2 ਤੋਂ 4 ਤੱਕ
Ad Position 24