26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੋਬਾਈਲ ਬੰਦ ਹੋਣ ਮਗਰੋਂ ਖਾਤੇ ਚੈੱਕ ਕੀਤੇ ਤਾਂ 1.06 ਲੱਖ ਰੁਪਏ ਉੱਡੇ

ਫ਼ਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦੇ ਪਿੰਡ ਸ਼ਨੰਮ ਵਾਲਾ ਚੱਕ ਵਾਸੀ ਰਵਿੰਦਰ ਕੁਮਾਰ ਨਾਲ ਆਨਲਾਈਨ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਠੱਗੀ ਦੀ ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 26-09-2026
ਫ਼ਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦੇ ਪਿੰਡ ਸ਼ਨੰਮ ਵਾਲਾ ਚੱਕ ਵਾਸੀ ਰਵਿੰਦਰ ਕੁਮਾਰ ਨਾਲ ਆਨਲਾਈਨ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਠੱਗੀ ਦੀ ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਮੋਬਾਈਲ ਫ਼ੋਨ 22 ਸਤੰਬਰ ਨੂੰ ਅਚਾਨਕ ਬੰਦ ਹੋ ਗਿਆ। ਅਗਲੇ ਦਿਨ 23 ਸਤੰਬਰ ਨੂੰ ਉਸ ਨੇ ਗੂਗਲ ਪੇਅ ਰਾਹੀਂ ਆਪਣੇ ਬੈਂਕ ਖਾਤਿਆਂ ਦਾ ਬਕਾਇਆ ਚੈੱਕ ਕੀਤਾ ਤਾਂ ਉਸ ਦੇ ਹੋਸ਼ ਉੱਡ ਗਏ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਯੈੱਸ ਬੈਂਕ ਖਾਤੇ ’ਚੋਂ 80,000 ਰੁਪਏ ਅਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਖਾਤੇ ’ਚੋਂ 25,999 ਰੁਪਏ, ਕੁੱਲ 1,05,999 ਰੁਪਏ ਆਨਲਾਈਨ ਤਰੀਕੇ ਨਾਲ ਟਰਾਂਸਫ਼ਰ ਹੋ ਚੁੱਕੇ ਸਨ। ਜਿਸ ਸਬੰਧੀ ਉਸ ਨੇ ਸਾਈਬਰ ਹੈਲਪਲਾਈਨ 1930 ’ਤੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਸਟੇਟ ਸਾਈਬਰ ਕ੍ਰਾਈਮ ਪੰਜਾਬ ਵਲੋਂ ਆਨਲਾਈਨ ਠੱਗੀ ਸਬੰਧੀ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਆਨਲਾਈਨ ਲੈਣ-ਦੇਣ ਦੇ ਵੇਰਵਿਆਂ ਦੀ ਜਾਂਚ ਕਰਕੇ ਠੱਗੀ ਕਰਨ ਵਾਲੇ ਵਿਅਕਤੀ ਦੀ ਪਛਾਣ ਤੇ ਰਕਮ ਦੀ ਬਰਾਮਦਗੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਚਾਨਕ ਮੋਬਾਈਲ ਫ਼ੋਨ ਬੰਦ ਹੋਣ ’ਤੇ ਖਾਤੇ ’ਚੋਂ ਉੱਡੇ 3.73 ਲੱਖ ਰੁਪਏ, ਸਾਈਬਰ ਠੱਗੀ ਦਾ ਮਾਮਲਾ ਦਰਜ ਅਗਲੀ ਖ਼ਬਰ ਵਟਸਐਪ ’ਤੇ ਆਇਆ ਵਿਆਹ ਦਾ ਸੱਦਾ, ਲਿੰਕ ਖੋਲ੍ਹਦੇ ਹੀ ਖਾਤਿਆਂ ’ਚੋਂ 1.61 ਲੱਖ ਰੁਪਏ ਉੱਡੇ
Ad Position 24