24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜੈ ਬਰਫਾਨੀ ਸੇਵਾ ਦਲ ਅਤੇ ਸ੍ਰੀ ਅਮਰਨਾਥ ਯਾਤਰਾ ਸੰਮਤੀ ਨੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ

ਜ਼ੀਰਾ, 24 ਸਤੰਬਰ (ਪ੍ਰਤਾਪ ਸਿੰਘ ਹੀਰਾ)- ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਂਦਿਆਂ ਜੈ ਬਰਫਾਨੀ ਸੇਵਾ ਦਲ ਅਤੇ ਸ੍ਰੀ ਅਮਰਨਾਥ ਯਾਤਰਾ ਸੰਮਤੀ ਜੀਰਾ ਵਲੋਂ ਸਾਂਝੇ ਤੌਰ ’ਤੇ ਚਾਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕੰਨਿਆ ਦਾਨ ਦਾ ਨੇਕ ਕਾਰਜ ਕਰਵਾਇਆ ਗਿਆ। ਇਹ ਧਾਰਮਿਕ ਤੇ ਸਮਾਜਿਕ ਕਾਰਜ ਸ਼ਹਿਰ ਦੇ ਉੱਘੇ ਸਮਾਜ ਸੇਵੀ ਪ੍ਰਿੰਸ ਨਰੂਲਾ ਆਸਟਰੇਲੀਆ ਤੇ ਕਾਕਾ ਭਾਰਗਵ ਆਸਟਰੀਆ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚੜ੍ਹਿਆ।

Ad Position 21
No active advertisement
ਅਜੀਤ ਡੈਸਕ 25-09-2026
ਜ਼ੀਰਾ, 24 ਸਤੰਬਰ (ਪ੍ਰਤਾਪ ਸਿੰਘ ਹੀਰਾ)- ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਂਦਿਆਂ ਜੈ ਬਰਫਾਨੀ ਸੇਵਾ ਦਲ ਅਤੇ ਸ੍ਰੀ ਅਮਰਨਾਥ ਯਾਤਰਾ ਸੰਮਤੀ ਜੀਰਾ ਵਲੋਂ ਸਾਂਝੇ ਤੌਰ ’ਤੇ ਚਾਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕੰਨਿਆ ਦਾਨ ਦਾ ਨੇਕ ਕਾਰਜ ਕਰਵਾਇਆ ਗਿਆ। ਇਹ ਧਾਰਮਿਕ ਤੇ ਸਮਾਜਿਕ ਕਾਰਜ ਸ਼ਹਿਰ ਦੇ ਉੱਘੇ ਸਮਾਜ ਸੇਵੀ ਪ੍ਰਿੰਸ ਨਰੂਲਾ ਆਸਟਰੇਲੀਆ ਤੇ ਕਾਕਾ ਭਾਰਗਵ ਆਸਟਰੀਆ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚੜ੍ਹਿਆ। ਇਸ ਸ਼ੁਭ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ ਤੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਮਹਿਕਦੀਪ ਸਿੰਘ ਜ਼ੀਰਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਗਮ ਵਿਚ ਜੈ ਬਰਫਾਨੀ ਸੇਵਾ ਦਲ ਦੇ ਪ੍ਰਧਾਨ ਸੁਨੀਲ ਬਾਰੀਆ, ਉਪ-ਪ੍ਰਧਾਨ ਵਿਜੇ ਸੇਠੀ, ਕੈਸ਼ੀਅਰ ਸਤੀਸ਼ ਸੇਠੀ, ਸਕੱਤਰ ਰਾਜੇਸ਼ ਰਾਜੂ, ਕਪਿਲ ਜਨੇਜਾ, ਰਾਹੁਲ ਅਰੋੜਾ, ਸ਼ਾਹ ਜੀ, ਪ੍ਰਿੰਸ ਵਿੱਜ, ਸੈਮੀ ਮੱਕੜ, ਗੁਰਤੇਜ ਸਿੰਘ, ਗੁਰਪ੍ਰੀਤ ਭੀਤਾ, ਵਿਜੇ ਕੁਮਾਰ ਨੋਨਾ, ਕਾਕਾ ਸੇਠੀ, ਮਨਦੀਪ ਕੁਮਾਰ, ਗਗਨਦੀਪ ਗੋਰਾ, ਵਿੱਕੀ ਬਾਂਸਲ, ਰਾਜੂ ਛਾਬੜਾ ਅਤੇ ਰਿਦਮ ਸੇਠੀ ਸ਼ਾਮਲ ਸਨ। ਇਸ ਤੋਂ ਇਲਾਵਾ ਸ੍ਰੀ ਰਾਮ ਲੀਲਾ ਕਲੱਬ ਦੇ ਡਾਇਰੈਕਟਰ ਕ੍ਰਿਸ਼ਨ ਹਾਂਡਾ, ਸ੍ਰੀ ਅਮਰਨਾਥ ਯਾਤਰਾ ਸੰਮਤੀ ਦੇ ਮੈਂਬਰ ਗਿਆਨ ਸਿੰਘ, ਵਿਨੋਦ ਗਰੋਵਰ, ਅਸ਼ੋਕ ਕੁਮਾਰ, ਵਿਪਨ ਅਗਰਵਾਲ, ਮੁਕੇਸ਼ ਚੌਧਰੀ, ਰਾਜੀਵ ਕੁਮਰਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੇਖੋਂ ਦੇ ਪਿਤਾ ਜਗੀਰ ਸਿੰਘ, ਪਰਮਿੰਦਰ ਸਿੰਘ ਲਾਡਾ, ਨਿਆਮਤ ਚੰਦ ਨਰੂਲਾ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਅਮਨਦੀਪ ਸਿੰਘ, ਧਰਮਿੰਦਰ ਸਿੰਘ, ਮਿੰਟੂ ਵਿਧਾਇਕ ਸਮੇਤ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਜ਼ਾਮਨੀ ਸਾਹਿਬ ਬਜੀਦਪੁਰ ਵਿਖੇ ਆਯੁਰਵੈਦਿਕ ਕੈਂਪ ਲਗਾਇਆ ਅਗਲੀ ਖ਼ਬਰ ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥਾ ਸਲ੍ਹੀਣਾ ਦੇ ਪ੍ਰਚਾਰ ਸਦਕਾ 20 ਪ੍ਰਾਣੀਆਂ ਨੇ ਪੰਜ ਪਿਆਰਿਆਂ ਤੋਂ ਪ੍ਰਾਪਤ ਕੀਤੀ ਖੰਡੇ ਦ...
Ad Position 24