ਸਰਹੱਦੀ ਜ਼ਿਲ੍ਹੇ ਦੇ ਲੋਕਾਂ ਦਾ ਸੁਪਨਾ ਹੋ ਰਿਹੈ ਸਾਕਾਰ, ਪੀ.ਜੀ.ਆਈ. ਦਾ ਪਰਮਿੰਦਰ ਸਿੰਘ ਪਿੰਕੀ ਵਲੋਂ ਜਾਇਜ਼ਾ
ਪੀ.ਜੀ.ਆਈ. ਨੂੰ 500 ਬੈੱਡ ਤੱਕ ਲਿਜਾਣ ਦਾ ਟੀਚਾ
ਫ਼ਿਰੋਜ਼ਪੁਰ, 21 ਸਤੰਬਰ (ਸੁਖਵਿੰਦਰ ਸਿੰਘ)–ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੀ. ਜੀ.
ਫ਼ਿਰੋਜ਼ਪੁਰ, 21 ਸਤੰਬਰ (ਸੁਖਵਿੰਦਰ ਸਿੰਘ)–ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਾਸੀਆਂ ਦਾ ਲੰਮੇ ਸਮੇਂ ਤੋਂ ਦੇਖਿਆ ਸੁਪਨਾ ਹੁਣ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇਸ ਪ੍ਰਾਜੈਕਟ ਨਾਲ ਸਰਹੱਦੀ ਇਲਾਕੇ ਦੇ ਲੋਕਾਂ, ਖ਼ਾਸ ਕਰਕੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਪਿੰਕੀ ਨੇ ਕਿਹਾ ਕਿ ਉਹ ਇੱਥੇ ਇੰਸਪੈਕਸ਼ਨ ਲਈ ਆਏ ਹਨ ਤਾਂ ਜੋ ਰਹਿੰਦੇ ਕੰਮਾਂ ਨੂੰ ਵੀ ਜਲਦ ਮੁਕੰਮਲ ਕਰਵਾਉਣ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਸੈਟਲਾਈਟ ਸੈਂਟਰ ਨੂੰ ਭਵਿੱਖ ਵਿਚ 500 ਬੈੱਡਾਂ ਤੱਕ ਲਿਜਾਣ, (ਬਾਕੀ ਸਫ਼ਾ 7 ’ ਤੇ )