20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਫ਼ਿਰੋਜ਼ਪੁਰ ਮੰਡਲ ’ਚ ਢਿੱਲਵਾਂ ਗੁੱਡਜ਼ ਸ਼ੈੱਡ ਤੋਂ ਪਹਿਲੀ ਵਾਰ ਮਾਲ ਲਦਾਈ ਦੀ ਸ਼ੁਰੂਆਤ

ਫ਼ਿਰੋਜ਼ਪੁਰ 20 ਸਤੰਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ (ਬੀ. ਡੀ.

Ad Position 21
No active advertisement
ਅਜੀਤ ਡੈਸਕ 21-09-2026
ਫ਼ਿਰੋਜ਼ਪੁਰ 20 ਸਤੰਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ (ਬੀ.ਡੀ.ਯੂ.) ਨੇ ਨਿਰੰਤਰ ਯਤਨਾਂ ਨਾਲ ਇਕ ਹੋਰ ਅਹਿਮ ਪ੍ਰਾਪਤੀ ਹਾਸਲ ਕੀਤੀ ਹੈ। ਫਿਰੋਜ਼ਪੁਰ ਮੰਡਲ ਦੇ ਢਿੱਲਵਾਂ ਗੁੱਡਜ਼ ਸ਼ੈੱਡ ਤੋਂ ਮਿਤੀ 18 ਸਤੰਬਰ 2026 ਨੂੰ ਪਹਿਲੀ ਵਾਰ ਮਾਲ ਲਦਾਈ ਕਰਕੇ ਇਕ ਨਵੀਂ ਮੀਲ ਪੱਥਰ ਪ੍ਰਾਪਤ ਕੀਤਾ ਗਿਆ। ਮੰਡਲ ਦੇ ਵਪਾਰਕ (ਕਮਰਸ਼ੀਅਲ), ਸੰਚਾਲਨ (ਓਪਰੇਟਿੰਗ) ਤੇ ਇੰਜੀਨੀਅਰਿੰਗ ਵਿਭਾਗਾਂ ਦੇ ਆਪਸੀ ਤਾਲਮੇਲ ਵਾਲੇ ਯਤਨਾਂ ਦੇ ਨਤੀਜੇ ਵਜੋਂ ਢਿਲਵਾਂ ਗੁੱਡਜ਼ ਸ਼ੈੱਡ ਤੋਂ ਪਹਿਲੀ ਮਾਲ ਲਦਾਈ ਕਰ ਕੇ ਮਾਲਗੱਡੀ ਦਾ ਸਫਲ ਸੰਚਾਲਨ ਕੀਤਾ ਗਿਆ। ਪਹਿਲੀ ਵਾਰ ਬਲਾਸਟ (ਰੋੜੀ/ਬੈਲਾਸਟ) ਦੀ ਲਦਾਈ ਕੀਤੀ ਗਈ। ਇਸ ਲਦਾਈ ਵਿਚ ਕੁੱਲ 1,439 ਟਨ ਮਾਲ ਲੋਡ ਕੀਤਾ ਗਿਆ ਜਿਸ ਨਾਲ ਰੇਲਵੇ ਨੂੰ ਲਗਭਗ 6.62 ਲੱਖ ਦਾ ਭਾੜਾ ਮਾਲੀਆ (ਮਾਲਭਾੜਾ ਰੈਵੇਨਿਊ) ਪ੍ਰਾਪਤ ਹੋਇਆ। ਇਹ ਪ੍ਰਾਪਤੀ ਫਿਰੋਜ਼ਪੁਰ ਮੰਡਲ ਦੀ ਕੁਸ਼ਲ ਕਾਰਜਪ੍ਰਣਾਲੀ, ਤਾਲਮੇਲ ਤੇ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਜਨਕ ਸੇਵਾਵਾਂ ਦਾ ਨਤੀਜਾ ਹੈ। ਮੰਡਲ ਵਲੋਂ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਤੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਨੇ ਪ੍ਰਮੁੱਖ ਵੋਟਰਾਂ ਸੰਗ ਪਾਈ ਸੈਨੇਟ ਵੋਟ ਵੋਟ ਦੇ ਹੱਕ ਦੀ ਵਰਤ... ਅਗਲੀ ਖ਼ਬਰ ਫਿਲੌਰ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ‘ਆਪ’ ਸਰਕਾਰ ’ਤੇ ਤਿੱਖਾ ਹਮਲਾ...
Ad Position 24