16-09-2026
ਅੱਖਰ:
Ad Position 18
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਤਲੁਜ ਦਰਿਆ ’ਚ ਨਾਜਾਇਜ਼ ਰੇਤਾ ਮਾਈਨਿੰਗ ’ਤੇ ਪੁਲਿਸ ਦਾ ਛਾਪਾ

ਫ਼ਿਰੋਜ਼ਪੁਰ, 15 ਸਤੰਬਰ (ਗੁਰਿੰਦਰ ਸਿੰਘ)-ਸਰਹੱਦੀ ਪਿੰਡ ਕਿਲਚੇ ਨੇੜੇ ਦਰਿਆ ਸਤਲੁਜ ਵਿਚੋਂ ਨਾਜਾਇਜ਼ ਤਰੀਕੇ ਨਾਲ ਰੇਤਾ ਕੱਢ ਕੇ ਵੇਚਣ ਦੇ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਰੇਤਾ ਨਾਲ ਭਰੀਆਂ 4 ਟਰੈਕਟਰ-ਟਰਾਲੀਆਂ ਬਰਾਮਦ ਕੀਤੀਆਂ ਹਨ। ਜਦੋਂ ਕਿ ਟਰੈਕਟਰ ਚਾਲਕ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਫ਼ਿਰੋਜ਼ਪੁਰ, 15 ਸਤੰਬਰ (ਗੁਰਿੰਦਰ ਸਿੰਘ)-ਸਰਹੱਦੀ ਪਿੰਡ ਕਿਲਚੇ ਨੇੜੇ ਦਰਿਆ ਸਤਲੁਜ ਵਿਚੋਂ ਨਾਜਾਇਜ਼ ਤਰੀਕੇ ਨਾਲ ਰੇਤਾ ਕੱਢ ਕੇ ਵੇਚਣ ਦੇ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਰੇਤਾ ਨਾਲ ਭਰੀਆਂ 4 ਟਰੈਕਟਰ-ਟਰਾਲੀਆਂ ਬਰਾਮਦ ਕੀਤੀਆਂ ਹਨ। ਜਦੋਂ ਕਿ ਟਰੈਕਟਰ ਚਾਲਕ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਮਿਲੀ ਮੁਖ਼ਬਰੀ ਦੇ ਆਧਾਰ ’ਤੇ ਪਿੰਡ ਕਿਲਚੇ ਦਰਿਆ ਨੇੜੇ ਰੇਡ ਕੀਤੀ ਗਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਅਣਪਛਾਤੇ ਟਰੈਕਟਰ ਚਾਲਕ ਦਰਿਆ ਵਿਚੋਂ ਨਾਜਾਇਜ਼ ਤਰੀਕੇ ਨਾਲ ਰੇਤਾ ਕੱਢ ਕੇ ਉਸ ਨੂੰ ਚੋਰੀ-ਛੁਪੇ ਵੇਚ ਰਹੇ ਹਨ। ਮੁਖ਼ਬਰੀ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ ਪੁਲਿਸ ਟੀਮ ਨੇ ਮੌਕੇ ਤੋਂ ਰੇਤਾ ਨਾਲ ਭਰੀਆਂ ਚਾਰ ਟਰੈਕਟਰ ਅਤੇ ਚਾਰ ਟਰਾਲੀਆਂ ਬਰਾਮਦ ਕਰ ਲਈਆਂ। ਪੁਲਿਸ ਮੁਤਾਬਿਕ ਰੇਡ ਦੀ ਭਿਣਕ ਪੈਂਦਿਆਂ ਹੀ ਅਣਪਛਾਤੇ ਚਾਲਕ ਮੌਕੇ ਤੋਂ ਭੱਜ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵਲੋਂ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਧਾਰਾ 303(2) ਬੀ.ਐੱਨ.ਐੱਸ. ਅਤੇ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957 ਦੀ ਧਾਰਾ 21(3) ਤਹਿਤ ਦਰਜ ਕਰਕੇ ਫ਼ਰਾਰ ਟਰੈਕਟਰ ਚਾਲਕਾਂ ਦੀ ਪਛਾਣ ਅਤੇ ਭਾਲ ਕੀਤੀ ਜਾ ਰਹੀ ਹੈ।
Ad Position 22
Gakhal new [Copy P22]
Ad Position 22
ਪਿਛਲੀ ਖ਼ਬਰ ਬਿਜਲੀ ਕੱਟਾਂ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕੀਤਾ ਪ੍ਰੇਸ਼ਾਨ-ਹੀਰੋ ਅਗਲੀ ਖ਼ਬਰ ਖੇਡਾਂ ਨੂੰ ਉਤਸ਼ਾਹਿਤ ਕਰ ਕੇ ਹੀ ਨੌਜਵਾਨਾਂ ਨੂੰ ਕੀਤਾ ਜਾ ਸਕਦੈ ਨਸ਼ਿਆਂ ਤੋਂ ਦੂਰ-ਮਨਜਿੰਦਰ ਸਿੰਘ ਮਿੰਟੂ
Ad Position 24