16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗਲੀ ਚੌਧਰੀਆਂ ’ਚ ‘ਗਣਪਤੀ ਬੱਪਾ ਮੋਰੀਆ’ ਦੇ ਲੱਗੇ ਜੈਕਾਰੇ

ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਗਲੀ ਚੌਧਰੀਆਂ ਸਥਿਤ ਸ਼੍ਰੀ ਰਿੱਧੀ ਸਿੱਧੀ ਗਣੇਸ਼ ਵੈੱਲਫੇਅਰ ਸੁਸਾਇਟੀ ਵਲੋਂ ਸ਼੍ਰੀ ਗਣੇਸ਼ ਉਤਸਵ ਧੂਮਧਾਮ ਅਤੇ ਸ਼ਰਧਾ ਨਾਲ ਸ਼ੁਰੂ ਹੋਇਆ। ਢੋਲ-ਨਗਾੜਿਆਂ ਦੀ ਥਾਪ ਤੇ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਭਗਤੀਮਈ ਹੋ ਗਿਆ।

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 17-09-2026
ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਗਲੀ ਚੌਧਰੀਆਂ ਸਥਿਤ ਸ਼੍ਰੀ ਰਿੱਧੀ ਸਿੱਧੀ ਗਣੇਸ਼ ਵੈੱਲਫੇਅਰ ਸੁਸਾਇਟੀ ਵਲੋਂ ਸ਼੍ਰੀ ਗਣੇਸ਼ ਉਤਸਵ ਧੂਮਧਾਮ ਅਤੇ ਸ਼ਰਧਾ ਨਾਲ ਸ਼ੁਰੂ ਹੋਇਆ। ਢੋਲ-ਨਗਾੜਿਆਂ ਦੀ ਥਾਪ ਤੇ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਭਗਤੀਮਈ ਹੋ ਗਿਆ। ਸੁਸਾਇਟੀ ਦੇ ਸੇਵਾਦਾਰ ਰਾਕੇਸ਼ ਭਟੇਜਾ ਨੇ ਦੱਸਿਆ ਕਿ ਸ਼ਾਮ ਦੀ ਆਰਤੀ ਦੌਰਾਨ ਸਮਾਜ ਸੇਵੀ ਅਸ਼ੋਕ ਗਰੋਵਰ, ਨਵਦੀਪ ਅਹੂਜਾ ਤੇ ਸੁਭਾਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਬੱਪਾ ਦਾ ਆਸ਼ੀਰਵਾਦ ਲਿਆ। ਇਸ ਮੌਕੇ ਭਜਨ ਗਾਇਕ ਅਭਿਸ਼ੇਕ ਸ਼ਰਮਾ ਨੇ ਆਪਣੇ ਮਨਮੋਹਕ ਭਜਨਾਂ ਨਾਲ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ ਜਦਕਿ ਸਰਵਹਿੱਤਕਾਰੀ ਸਕੂਲ ਦੇ ਬੱਚਿਆਂ ਨੇ ਵੀ ਸੁੰਦਰ ਪੇਸ਼ਕਾਰੀ ਦਿੱਤੀ। ਇਸ ਮੌਕੇ ਚਾਂਦ ਗੁਪਤਾ, ਬੱਬਲੂ ਗੋਕਲਾਨੀ, ਚਾਂਦ ਚੰਦੇਲੀਆ, ਅਨਿਲ ਜੈਨ, ਸ਼ਿਵ ਭਟੇਜਾ ਤੇ ਚੰਦਰ ਖੁਰਾਨਾ ਸਮੇਤ ਹੋਰ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਪਟਵਾਰੀਆਂ ਵਲੋਂ ਐੱਸ.ਡੀ.ਐਮ. ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
Ad Position 24