10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੇਸ਼ੇਵਰ ਵਿਕਾਸ ਨੂੰ ਮਜ਼ਬੂਤ ਕਰਨ ਲਈ ਫ਼ਿਰੋਜ਼ਪੁਰ ਵਿਚ ‘ਦਿ ਟੀਚਰ ਐਪ’ ਪ੍ਰੋਗਰਾਮ ਦੀ ਸ਼ੁਰੂਆਤ ਕਰੀਬ 100 ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ਨੇ ਲਿਆ ਹਿੱਸਾ

ਫ਼ਿਰੋਜ਼ਪੁਰ, 10 ਸਤੰਬਰ (ਗੁਰਿੰਦਰ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵਲੋਂ ਨੀਤੀ ਆਯੋਗ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਧਿਆਪਕਾਂ ਦੇ ਨਿਰੰਤਰ ਪੇਸ਼ੇਵਰ ਵਿਕਾਸ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ‘ਦਿ ਟੀਚਰ ਐਪ’ ਰਾਹੀਂ ਵਿਸ਼ੇਸ਼ ਪ੍ਰੋਗਰਾਮ ਦੀ ਫ਼ਿਰੋਜ਼ਪੁਰ ਵਿਖੇ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਵਿਚ ਕਰੀਬ 100 ਅਧਿਆਪਕਾਂ ਤੇ ਸੀਨੀਅਰ ਸਿੱਖਿਆ ਅਧਿਕਾਰੀਆਂ ਨੇ ਭਾਗ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਫ਼ਿਰੋਜ਼ਪੁਰ, 10 ਸਤੰਬਰ (ਗੁਰਿੰਦਰ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵਲੋਂ ਨੀਤੀ ਆਯੋਗ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਧਿਆਪਕਾਂ ਦੇ ਨਿਰੰਤਰ ਪੇਸ਼ੇਵਰ ਵਿਕਾਸ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ‘ਦਿ ਟੀਚਰ ਐਪ’ ਰਾਹੀਂ ਵਿਸ਼ੇਸ਼ ਪ੍ਰੋਗਰਾਮ ਦੀ ਫ਼ਿਰੋਜ਼ਪੁਰ ਵਿਖੇ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਵਿਚ ਕਰੀਬ 100 ਅਧਿਆਪਕਾਂ ਤੇ ਸੀਨੀਅਰ ਸਿੱਖਿਆ ਅਧਿਕਾਰੀਆਂ ਨੇ ਭਾਗ ਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਤਕਨਾਲੋਜੀ ਆਧਾਰਿਤ ਸਿੱਖਿਆ ਸਰੋਤਾਂ, ਨਵੀਨਤਮ ਅਧਿਆਪਨ ਵਿਧੀਆਂ ਅਤੇ ਨਿਰੰਤਰ ਸਮਰੱਥਾ ਨਿਰਮਾਣ ਦੇ ਮੌਕਿਆਂ ਨਾਲ ਜੋੜ ਕੇ ਅਧਿਆਪਨ-ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਸੀ। ਇਹ ਸਮਾਗਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ, ਆਈ.ਏ.ਐੱਸ. ਦੀ ਹਾਜ਼ਰੀ ਵਿਚ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਸਤਿੰਦਰ ਸਿੰਘ ਤੇ ਕੋਮਲ ਅਰੋੜਾ, ਐੱਮ.ਆਈ.ਐੱਸ. ਕੋਆਰਡੀਨੇਟਰ ਪਵਨ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਨੀਤੀ ਆਯੋਗ ਵਲੋਂ ਲੈਫਟੀਨੈਂਟ ਕਰਨਲ ਜਿਤੇਂਦਰ ਵਰਮਾ, ਓ.ਐੱਸ.ਡੀ. ਨੇ ਵਰਚੂਅਲ ਮਾਧਿਅਮ ਰਾਹੀਂ ਸ਼ਿਰਕਤ ਕੀਤੀ। ਭਾਰਤੀ ਏਅਰਟੈੱਲ ਫਾਊਂਡੇਸ਼ਨ ਵਲੋਂ ਮੈਨੇਜਰ ਪਾਰਟਨਰਸ਼ਿਪ ਅਲੋਕ ਉਪਾਧਿਆਇ ਤੇ ਪ੍ਰੋਜੈਕਟ ਕੋਆਰਡੀਨੇਟਰ ਗੌਰਵ ਮੱਗੋ ਵੀ ਮੌਜੂਦ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ‘ਦਿ ਟੀਚਰ ਐਪ’ ਅਧਿਆਪਕਾਂ ਦੀ ਸਿਖਲਾਈ ਅਤੇ ਪੇਸ਼ੇਵਰ ਵਿਕਾਸ ਲਈ ਇਕ ਮੁਫ਼ਤ ਡਿਜੀਟਲ ਮੰਚ ਹੈ, ਜਿਸ ਦੇ ਦੇਸ਼ ਭਰ ਵਿਚ 3 ਲੱਖ ਤੋਂ ਵੱਧ ਉਪਭੋਗਤਾ ਹਨ। ਇਸ ਰਾਹੀਂ ਅਧਿਆਪਕ ਪੇਸ਼ੇਵਰ ਵਿਕਾਸ ਕੋਰਸ, ਮਾਹਿਰਾਂ ਦੇ ਵੈਬਿਨਾਰ, ਕਲਾਸ-ਰੂਮ ਸਰੋਤ ਤੇ ਨਵੀਨਤਮ ਸਿੱਖਣ ਸਮਗ੍ਰੀ ਹਾਸਲ ਕਰ ਸਕਦੇ ਹਨ। ਇਸ ਵਿਚ ਪਾਠ ਯੋਜਨਾ, ਮੁਲਾਂਕਣ, ਪ੍ਰਸ਼ਨ ਬੈਂਕ ਤੇ ਨਕਲੀ ਬੁੱਧੀ (ਏ.ਆਈ.) ਆਧਾਰਿਤ ਸਾਧਨ ਵੀ ਉਪਲਬਧ ਹਨ। ਇਸ ਮੌਕੇ ਏ.ਡੀ.ਸੀ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ ਨੇ ਕਿਹਾ ਕਿ ਅਧਿਆਪਕਾਂ ਦਾ ਨਿਰੰਤਰ ਪੇਸ਼ੇਵਰ ਵਿਕਾਸ ਗੁਣਵੱਤਾ ਭਰਪੂਰ ਸਿੱਖਿਆ ਦੀ ਨੀਂਹ ਹੈ। ਲੈਫਟੀਨੈਂਟ ਕਰਨਲ ਜਿਤੇਂਦਰ ਵਰਮਾ ਨੇ ਕਿਹਾ ਕਿ ਅਜਿਹੇ ਡਿਜੀਟਲ ਮੰਚ ਅਧਿਆਪਕਾਂ ਨੂੰ ਆਪਣੀ ਸਹੂਲਤ ਅਨੁਸਾਰ ਨਵਾਂ ਗਿਆਨ ਹਾਸਲ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਨ। ਅਲੋਕ ਉਪਾਧਿਆਇ ਨੇ ਕਿਹਾ ਕਿ ਐਪ ’ਤੇ ਉਪਲਬਧ ਸਰੋਤਾਂ ਨੂੰ ਅਧਿਆਪਕ ਰੋਜ਼ਾਨਾ ਕਲਾਸ-ਰੂਮ ਵਿਚ ਵਿਹਾਰਕ ਤੌਰ ’ਤੇ ਲਾਗੂ ਕਰ ਸਕਦੇ ਹਨ। ਇਸ ਪਹਿਲਕਦਮੀ ਨਾਲ ਅਧਿਆਪਕਾਂ ਦੀ ਸਮਰੱਥਾ ਨਿਰਮਾਣ, ਤਕਨਾਲੋਜੀ ਦੀ ਵਰਤੋਂ ਤੇ ਨਿਰੰਤਰ ਪੇਸ਼ੇਵਰ ਸਿੱਖਣ ਨੂੰ ਹੁਲਾਰਾ ਮਿਲਣ ਦੇ ਨਾਲ ਜ਼ਿਲ੍ਹੇ ਵਿਚ ਗੁਣਵੱਤਾ ਭਰਪੂਰ ਸਿੱਖਿਆ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਦੀ ਮੌਤ ’ਤੇ ਅਫਸੋਸ ਕਰਨ ਗਏ ਭਾਜਪਾ ਸੰਸਦ ਮੈਂਬਰ ਬਿਧੂੜੀ ਨੇ ਜਥੇਦਾਰ ਗੜਗੱਜ ਨੂੰ ਪੱਤਰ ਲਿਖ ਕੇ ਮੰਗੀ ਖਿਮਾ... ਅਗਲੀ ਖ਼ਬਰ ਭਾਕਿਯੂ (ਏਕਤਾ) ਮਾਲਵਾ ਹੀਰਕੇ ਦੀ ਅਗਵਾਈ ’ਚ ਇਲਾਕਾ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਸੌਂਪਿਆ ਮੰਗ ਪੱਤਰ
Ad Position 24