07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਟੇਟ ਟੀਚਰ ਐਵਾਰਡ ਮਿਲਣ ’ਤੇ ਮੁੱਖ ਅਧਿਆਪਕਾ ਰਿੰਕਲ ਮੁੰਜਾਲ ਦਾ ਸਨਮਾਨ

ਗੁਰੂਹਰਸਹਾਏ, 6 ਸਤੰਬਰ (ਕਪਿਲ ਕੰਧਾਰੀ)- ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਦੀ ਮੁੱਖ ਅਧਿਆਪਕਾ ਮੈਡਮ ਰਿੰਕਲ ਮੁੰਜਾਲ ਨੂੰ ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਦਿਵਸ ਮੌਕੇ ਸੂਬੇ ਦੇ ਮਿਹਨਤੀ, ਸਮਰਪਿਤ ਤੇ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਸਟੇਟ ਟੀਚਰ ਅਵਾਰਡ-20 26 ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪ੍ਰਦਾਨ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਗੁਰੂਹਰਸਹਾਏ, 6 ਸਤੰਬਰ (ਕਪਿਲ ਕੰਧਾਰੀ)- ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਦੀ ਮੁੱਖ ਅਧਿਆਪਕਾ ਮੈਡਮ ਰਿੰਕਲ ਮੁੰਜਾਲ ਨੂੰ ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਦਿਵਸ ਮੌਕੇ ਸੂਬੇ ਦੇ ਮਿਹਨਤੀ, ਸਮਰਪਿਤ ਤੇ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਸਟੇਟ ਟੀਚਰ ਅਵਾਰਡ-20 26 ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪ੍ਰਦਾਨ ਕੀਤਾ ਗਿਆ। ਸਟੇਟ ਟੀਚਰ ਅਵਾਰਡ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ’ਤੇ ਮੈਡਮ ਰਿੰਕਲ ਮੁੰਜਾਲ ਦੇ ਘਰ ਪਹੁੰਚ ਕੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੰਪੂਰਨ ਵਿਰਕ, ਮਾਲਵਾ ਜ਼ੋਨ ਪ੍ਰਧਾਨ ਵਿਪਨ ਲੋਟਾ, ਸਟੇਟ ਕਮੇਟੀ ਮੈਂਬਰ ਸਤਨਾਮ ਚਾਂਦੀ, ਬਲਾਕ ਪ੍ਰਧਾਨ ਗੁਰਮੇਜ ਸਿੰਘ ਤੇ ਪ੍ਰੀ-ਪ੍ਰਾਇਮਰੀ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਮੈਡਮ ਰਿੰਕਲ ਮੁੰਜਾਲ ਦਾ ਗਲ ਵਿਚ ਹਾਰ ਪਾ ਕੇ ਤੇ ਗੁਲਦਸਤਾ ਭੇਟ ਕਰਕੇ ਸਨਮਾਨ ਕੀਤਾ। ਆਗੂਆਂ ਨੇ ਮੈਡਮ ਰਿੰਕਲ ਮੁੰਜਾਲ ਨੂੰ ਸਟੇਟ ਟੀਚਰ ਅਵਾਰਡ ਮਿਲਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਮਿਹਨਤ, ਸਮਰਪਣ ਤੇ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦਾ ਸਨਮਾਨ ਹੈ। ਇਸ ਮੌਕੇ ਮੈਡਮ ਰਿੰਕਲ ਮੁੰਜਾਲ ਦੇ ਪਤੀ ਗੌਰਵ ਮੁੰਜਾਲ ਨੂੰ ਵੀ ਵਧਾਈ ਦਿੱਤੀ ਗਈ। ਸਟੇਟ ਟੀਚਰ ਅਵਾਰਡ ਮਿਲਣ ਨਾਲ ਮੈਡਮ ਰਿੰਕਲ ਮੁੰਜਾਲ ਦੇ ਸਾਥੀ ਅਧਿਆਪਕਾਂ, ਵਿਦਿਆਰਥੀਆਂ ਤੇ ਇਲਾਕਾ ਵਾਸੀਆਂ ਵਿਚ ਵੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਹੋਵੇ ਚੌਕਸ - ਭਾਈ ਜਸਪਾਲ ਸਿੰਘ ਗੈਰ-ਮਿਆਰੀ ਮਠਿਆਈਆਂ ਬਣਾਉਣ ਦੀ ਹੋਵੇ ਜਾਂਚ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ
Ad Position 24