ਗੁਰਭੇਜ ਸਿੰਘ ਕੋਹਾਲਾ ਪੰਜਾਬ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ
ਮੱਲਾਂਵਾਲਾ, 6 ਸਤੰਬਰ (ਗੁਰਦੇਵ ਸਿੰਘ)- ਸਰਕਾਰੀ ਹਾਈ ਸਕੂਲ ਕੋਹਾਲਾ ਦੇ ਅਧਿਆਪਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਅਧਿਆਪਕ ਗੁਰਭੇਜ ਸਿੰਘ ਕੋਹਾਲਾ ਵਲੋਂ ਸਕੂਲ ਦੀ ਕਾਇਆ ਕਲਪ ਕਰਨ ਤੇ ਸਿੱਖਿਆ ਦੀ ਬਿਹਤਰੀ ਲਈ ਕੀਤੇ ਗਏ ਅਣਥੱਕ ਯਤਨ, ਮਿਹਨਤ ਤੇ ਵਡਮੁੱਲੇ ਯੋਗਦਾਨ ਸਦਕਾ 5 ਸਤੰਬਰ ਨੂੰ ਕੌਮੀ ਅਧਿਆਪਕ ਦਿਵਸ ’ਤੇ ਪੰਜਾਬ ਸਰਕਾਰ ਵਲੋਂ ਡਾ. ਅੰਬੇਡਕਰ ਆਡੀਟੋਰੀਅਮ ਵਿਕਾਸ ਭਵਨ ਅਜੀਤਗੜ੍ਹ ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਅ
ਅਧਿਆਪਕ ਗੁਰਭੇਜ ਸਿੰਘ ਕੋਹਾਲਾ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। ਅਜੀਤ ਤਸਵੀਰ
07-09-2026
ਮੱਲਾਂਵਾਲਾ, 6 ਸਤੰਬਰ (ਗੁਰਦੇਵ ਸਿੰਘ)- ਸਰਕਾਰੀ ਹਾਈ ਸਕੂਲ ਕੋਹਾਲਾ ਦੇ ਅਧਿਆਪਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਅਧਿਆਪਕ ਗੁਰਭੇਜ ਸਿੰਘ ਕੋਹਾਲਾ ਵਲੋਂ ਸਕੂਲ ਦੀ ਕਾਇਆ ਕਲਪ ਕਰਨ ਤੇ ਸਿੱਖਿਆ ਦੀ ਬਿਹਤਰੀ ਲਈ ਕੀਤੇ ਗਏ ਅਣਥੱਕ ਯਤਨ, ਮਿਹਨਤ ਤੇ ਵਡਮੁੱਲੇ ਯੋਗਦਾਨ ਸਦਕਾ 5 ਸਤੰਬਰ ਨੂੰ ਕੌਮੀ ਅਧਿਆਪਕ ਦਿਵਸ ’ਤੇ ਪੰਜਾਬ ਸਰਕਾਰ ਵਲੋਂ ਡਾ.ਅੰਬੇਡਕਰ ਆਡੀਟੋਰੀਅਮ ਵਿਕਾਸ ਭਵਨ ਅਜੀਤਗੜ੍ਹ ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੁਰਭੇਜ ਸਿੰਘ ਕੋਹਾਲਾ ਅਤੇ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਪਿਛਲੇ 18 ਸਾਲਾਂ ਤੋਂ ਇਸ ਸਕੂਲ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਦੋਂ ਉਹ ਇਸ ਸਕੂਲ ਵਿਚ ਆਏ ਤਾਂ ਇਹ ਰੂੜੀਆਂ ਨਾਲ ਘਿਰਿਆ ਹੋਇਆ ਛੋਟਾ ਜਿਹਾ ਮਿਡਲ ਸਕੂਲ ਸੀ। ਇਨ੍ਹਾਂ ਨੇ ਪੰਚਾਇਤ ਨੂੰ ਪ੍ਰੇਰਿਤ ਕਰਕੇ ਤਿੰਨ ਏਕੜ ਜ਼ਮੀਨ ਪ੍ਰਾਪਤੀ ਕੀਤੀ। ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ-ਨਾਲ ਸਰਕਾਰ ਵਲੋਂ ਆਪਣੇ ਕੋਲੋਂ 13 ਲੱਖ ਰੁਪਏ ਸਕੂਲ ਦੀ ਬਿਹਤਰੀ ਲਈ ਖ਼ਰਚ ਕਰਕੇ ਸਕੂਲ ਨੂੰ ਹਰੇ ਭਰੇ ਦਿਲ ਖਿਚਵੇਂ ਵਾਤਾਵਰਨ ਵਿਚ ਤਬਦੀਲ ਕੀਤਾ। ਸਕੂਲ ਦਾ ਸੁੰਦਰ ਗੇਟ ਪੰਜਾਬੀ ਮਾਂ ਬੋਲੀ ਦੀਆਂ ਝਲਕਾਂ ਨਾਲ ਜੀ ਆਇਆਂ ਆਖਦਾ ਹੈ। ਸਾਹਮਣੇ ਸ਼ਾਨਦਾਰ ਦਫ਼ਤਰ ਅਤੇ ਵਿਰਾਸਤੀ ਦਿੱਖ ਨਜ਼ਰੀਂ ਪੈਂਦੀ ਹੈ। ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਤੇ ਕੋਮਲ ਅਰੋੜਾ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਬੀ.ਐਨ.ਓ ਸੰਜੀਵ ਟੰਡਨ, ਪ੍ਰਿੰਸੀਪਲ ਸੁਖਵਿੰਦਰ ਸਿੰਘ, ਮੁੱਖ ਅਧਿਆਪਕ ਇੰਦਰਜੀਤ ਸਿੰਘ, ਕਰਮਜੀਤ ਕੌਰ ਐੱਸ.ਐੱਸ. ਮਿਸਟ੍ਰੈੱਸ, ਰਤਨਦੀਪ ਸਿੰਘ ਮੈਥ ਮਾਸਟਰ, ਗੁਰਜੰਟ ਸਿੰਘ ਸਾਇੰਸ ਮਾਸਟਰ ਸ.ਹ.ਸ ਕੋਹਾਲਾ, ਦਲਜੀਤ ਸਿੰਘ ਐੱਸ.ਐਮ.ਸੀ. ਚੇਅਰਮੈਨ, ਕੁਲਦੀਪ ਸਰਪੰਚ ਗ੍ਰਾਮ ਪੰਚਾਇਤ ਕੋਹਾਲਾ, ਹਰਪ੍ਰੀਤ ਸਿੰਘ ਸਾਬਕਾ ਸਰਪੰਚ ਕੋਹਾਲਾ, ਸਮੂਹ ਨਗਰ ਨਿਵਾਸੀ ਪਿੰਡ ਕੋਹਾਲਾ ਅਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਖ਼ੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ।