ਸਿੱਖ ਨੌਜਵਾਨ ਦੇਸ਼-ਵਿਦੇਸ਼ਾਂ ’ਚ ਦਸਤਾਰ ਦੀ ਸ਼ਾਨ ਨੂੰ ਬਹਾਲ ਰੱਖਣ - ਫੈਡਰੇਸ਼ਨ ਮਹਿਤਾ
ਫ਼ਿਰੋਜ਼ਪੁਰ, 2 ਸਤੰਬਰ (ਸੁਖਵਿੰਦਰ ਸਿੰਘ)- ਦਸਮੇਸ਼ ਪਿਤਾ ਵਲੋਂ ਸਿੱਖ ਕੌਮ ਨੂੰ ਬਖਸ਼ੀ ਦਸਤਾਰ ਅਤੇ ਉਸ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਡੇ ਸਿੱਖ ਨੌਜਵਾਨ ਜੋ ਦਸਤਾਰ ਦੇ ਅਹਿਮੀਅਤ ਨੂੰ ਭੁੱਲ ਕੇ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਉਹਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਗੁਰੂ ਸਾਹਿਬਾਨ ਵਲੋਂ ਦਿੱਤੇ ਸਿਧਾਂਤਾਂ ਨੂੰ ਭੁੱਲ ਕੇ ਇਹ ਵੱਡੀ ਗਲਤੀ ਕਰ ਰਹੇ ਹਨ।
ਫ਼ਿਰੋਜ਼ਪੁਰ, 2 ਸਤੰਬਰ (ਸੁਖਵਿੰਦਰ ਸਿੰਘ)- ਦਸਮੇਸ਼ ਪਿਤਾ ਵਲੋਂ ਸਿੱਖ ਕੌਮ ਨੂੰ ਬਖਸ਼ੀ ਦਸਤਾਰ ਅਤੇ ਉਸ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਡੇ ਸਿੱਖ ਨੌਜਵਾਨ ਜੋ ਦਸਤਾਰ ਦੇ ਅਹਿਮੀਅਤ ਨੂੰ ਭੁੱਲ ਕੇ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਉਹਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਗੁਰੂ ਸਾਹਿਬਾਨ ਵਲੋਂ ਦਿੱਤੇ ਸਿਧਾਂਤਾਂ ਨੂੰ ਭੁੱਲ ਕੇ ਇਹ ਵੱਡੀ ਗਲਤੀ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਧਾਰਮਿਕ ਖੇਤਰ ਦੀ ਦੀ ਸਿਰਮੌਹ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਆਗੂਆਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਫੈਡਰੇਸ਼ਨ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਕੌਮੀ ਮੀਤ ਪ੍ਰਧਾਨ ਭਾਈ ਸੁਖਦੇਵ ਸਿੰਘ ਲਾਡਾ ਅਤੇ ਸਾਥੀਆਂ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਬਖਸ਼ੀ ਦਸਤਾਰ ਦੀ ਇਕ ਵਿਸ਼ੇਸ਼ ਮਹੱਤਤਾ ਹੈ ਅਤੇ ਖਾਲਸੇ ਦੇ ਨਿਸ਼ਾਨ ਦਾ ਪ੍ਰਤੀਕ ਹੈ । ਉਨ੍ਹਾਂ ਇਹ ਵੀ ਹੈ ਕਿ ਕੁਝ ਨੌਜਵਾਨ ਵਿਦੇਸ਼ ਜਾਣ ਦੇ ਨਾਂਅ ’ਤੇ ਆਪਣੇ ਸ਼ੌਂਕ ਨਾਲ ਕੇਸ ਕਟਵਾ ਕੇ ਦਸਤਾਰ ਦੀ ਸ਼ਾਨ ਨੂੰ ਭੁੱਲ ਜਾਂਦੇ ਹਨ ਅਤੇ ਗੁਰੂ ਸਿਧਾਂਤਾਂ ਨਾਲ ਖਿਲਵਾੜ ਕਰਦੇ ਹਨ। ਆਗੂਆਂ ਨੇ ਕਿਹਾ ਹੈ ਕਿ ਇਹ ਜੋ ਨੌਜਵਾਨ ਦੇਸ਼ ਵਿਦੇਸ਼ ਵਿਚ ਰਹਿ ਕੇ ਵੀ ਦਸਤਾਰ ਦੀ ਮਹੱਤਤਾ ਨੂੰ ਸਮਝਦੇ ਹਨ। ਉਨ੍ਹਾਂ ਨੂੰ ਵਿਦੇਸ਼ੀ ਸਰਕਾਰਾਂ ਵਲੋਂ ਵੀ ਪੂਰਾ ਸਨਮਾਨ ਮਿਲਦਾ ਹੈ ਤੇ ਉਹ ਵਿਦੇਸ਼ ਵਿਚ ਰਹਿ ਕੇ ਵੀ ਜਿੱਥੇ ਆਪਣੇ ਗੁਰੂ ਸਾਹਿਬਾਨ ਦੀ ਬਖਸ਼ੀ ਮਰਿਆਦਾ ਦਾ ਪਾਲਣਾ ਕਰਦੇ ਹਨ ਤੇ ਗੁਰੂ ਸਾਹਿਬਾਨ ਦੀ ਖੁਸ਼ੀ ਲੈਂਦੇ ਹਨ। ਭਾਈ ਜਸਪਾਲ ਸਿੰਘ ਤੇ ਸਾਥੀਆਂ ਨੇ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਦੇਸ਼ਾਂ ’ਚ ਦਸਤਾਰ ਦੀ ਸ਼ਾਨ ਨੂੰ ਬਹਾਲ ਰੱਖਣ ਤੇ ਆਪਣੇ ਗੌਰਵਮਈ ਇਤਿਹਾਸ ਨੂੰ ਬਰਕਰਾਰ ਰੱਖਣ। ਇਸ ਸਮੇਂ ਉਕਤ ਆਗੂਆਂ ਦੇ ਨਾਲ ਮਨਜੀਤ ਸਿੰਘ ਔਲਖ, ਡਾ. ਗੁਰਮੀਤ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।