23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਾਂਗਰਸ ਐਸ.ਸੀ. ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਨਿਯੁਕਤੀ ਪੱਤਰ ਵੰਡ ਸਮਾਗਮ

ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)-ਹੁਣ ਤੱਕ ਜਿੰਨੀਆਂ ਵੀ ਸੁੱਖ ਸਹੂਲਤਾਂ ਦਲਿਤ ਵਰਗ ਨੂੰ ਮਿਲ ਰਹੀਆਂ ਹਨ ਸਾਰੀਆਂ ਕਾਂਗਰਸ ਪਾਰਟੀ ਦੀ ਦੇਣ ਹੈ। ਜਦਕਿ ਦੂਜੀਆਂ ਪਾਰਟੀਆਂ ਨੇ ਹਮੇਸ਼ਾਂ ਦਲਿਤਾਂ ਦੇ ਸ਼ੋਸ਼ਣ ਵਾਲੀਆਂ ਨੀਤੀਆਂ ਅਮਲ ਵਿਚ ਲਿਆਂਦੀਆਂ ਹਨ।

Ad Position 21
No active advertisement
ਅਜੀਤ ਡੈਸਕ 23-08-2026
ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)-ਹੁਣ ਤੱਕ ਜਿੰਨੀਆਂ ਵੀ ਸੁੱਖ ਸਹੂਲਤਾਂ ਦਲਿਤ ਵਰਗ ਨੂੰ ਮਿਲ ਰਹੀਆਂ ਹਨ ਸਾਰੀਆਂ ਕਾਂਗਰਸ ਪਾਰਟੀ ਦੀ ਦੇਣ ਹੈ। ਜਦਕਿ ਦੂਜੀਆਂ ਪਾਰਟੀਆਂ ਨੇ ਹਮੇਸ਼ਾਂ ਦਲਿਤਾਂ ਦੇ ਸ਼ੋਸ਼ਣ ਵਾਲੀਆਂ ਨੀਤੀਆਂ ਅਮਲ ਵਿਚ ਲਿਆਂਦੀਆਂ ਹਨ। ਇਹ ਪ੍ਰਗਟਾਵਾ ਕਾਂਗਰਸ ਐਸ.ਸੀ. ਵਿਭਾਗ ਦੇ ਨੈਸ਼ਨਲ ਕੋਆਰਡੀਨੇਟਰ ਸੁਧੀਰ ਚੌਧਰੀ ਨੇ ਇੱਥੇ ਕਾਂਗਰਸ ਐਸ.ਸੀ. ਵਿਭਾਗ ਵਲੋਂ ਜਿਲ੍ਹਾ ਚੇਅਰਪਰਸਨ ਜਸਵਿੰਦਰ ਕੌਰ ਸਿਆਣ ਦੀ ਅਗਵਾਈ ਹੇਠ ਕਰਵਾਏ ਨਿਯੁਕਤੀ ਪੱਤਰ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ ਕੀਤਾ। ਸਮਾਗਮ ਦੀ ਆਰੰਭਤਾ ਕਰਦਿਆਂ ਕਾਂਗਰਸ ਐਸ.ਸੀ. ਵਿਭਾਗ ਦੇ ਸੂਬਾ ਉਪ ਚੇਅਰਮੈਨ ਗੁਰਚਰਨ ਸਿੰਘ ਨਾਹਰ ਸਮਾਗਮ ਵਿਚ ਪੁੱਜੇ ਆਗੂਆਂ ਅਤੇ ਵਰਕਰਾਂ ਲਈ ਸਵਾਗਤੀ ਸ਼ਬਦ ਕਹੇ। ਜਦਕਿ ਇਸ ਸਮੇਂ ਰਾਜਿੰਦਰ ਛਾਬੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਰੂਪ ਲਾਲ ਵੱਤਾ ਅਤੇ ਨੈਸ਼ਨਲ ਕੋ ਕੋਆਰਡੀਨੇਟਰ ਮਨੀ ਰਾਮ, ਸਾਬਕਾ ਮੈਂਬਰ ਪਾਰਲੀਮੈਂਟ ਮੋਹਨ ਸਿੰਘ ਫਲੀਆਂਵਾਲਾ ਨੇ ਵੀ ਸੰਬੋਧਨ ਕੀਤਾ। ਜਦਕਿ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਕਾਂਗਰਸ ਐਸ.ਸੀ. ਵਿਭਾਗ ਦੇ ਸੂਬਾ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਨੇ ਕਿਹਾ ਕਿ ਆਗਾਮੀ ਚੋਣਾਂ ਦੌਰਾਨ ਕਾਂਗਰਸ ਐਸ.ਸੀ. ਵਿਭਾਗ ਦੇ ਵਰਕਰ ਵੱਡੀ ਭੂਮਿਕਾ ਨਿਭਾਉਂਦਾ ਹੋਏ ਕਾਂਗਰਸ ਪਾਰਟੀ ਦੀ ਜਿੱਤ ਲਈ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਕਾਂਗਰਸ ਐਸ.ਸੀ. ਵਿਭਾਗ ਦੇ ਵਰਕਰਾਂ ਦੀ ਮੁੱਖ ਡਿਊਟੀ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਭੇਜਣ ਦੀ ਹੋਵੇਗੀ ਅਤੇ ਇਸ ਕਾਰਜ ਲਈ ਟੀਮਾਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਕਾਂਗਰਸ ਐਸ.ਸੀ. ਵਿਭਾਗ ਦੇ ਮਿਹਨਤੀ ਵਰਕਰਾਂ ਨੂੰ ਵਿਸ਼ੇੇਸ਼ ਮਾਣ ਸਨਮਾਨ ਸਰਕਾਰ ਅੰਦਰ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਭੁਪਿੰਦਰ ਸਿੰਘ ਭਿੰਦਾ ਵਲੋਂ ਸਮਾਗਮ ਵਿਚ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਹਰਿੰਦਰ ਸਿੰਘ ਖੋਸਾ, ਹਰਦੀਪ ਸਿੰਘ ਹੈਪੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਤਰਸੇਮ ਵੱਤਾ, ਜਗਨਾਮਇੰਦਰ ਸਿੰਘ ਘੁੰਮਣ, ਦੇਸ ਰਾਜ ਆਹੂਜਾ, ਮੱਖਣ ਸਿੰਘ ਝਿਉਂਟ, ਤੇਜਿੰਦਰ ਸਿੰਘ ਬਿੱਟੂ, ਸੁਖਚੈਨ ਸਿੰਘ ਨਾਹਰ, ਕੇਵਲ ਸਿੰਘ ਘਾਰੂ, ਰਜਨੀਸ਼ ਗੋਇਲ, ਮਹਿੰਦਰ ਪਾਲ ਮੀਡੀਆ ਇੰਚਾਰਜ, ਇਕਬਾਲ ਸਿੰਘ ਜਿਲ੍ਹਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ, ਅੰਗਰੇਜ ਸਿੰਘ ਬਲਾਕ ਪ੍ਰਧਾਨ, ਕਸ਼ਮੀਰਾ ਸਿੰਘ ਮਮਦੋਟ, ਸੋਹਨ ਸਿੰਘ ਗੁਰੂ ਹਰਿਸਹਾਇ ਤੋਂ ਇਲਾਵਾ ਹੋਰ ਕਈ ਆਗੀ ਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਘਟੀਆ ਮਿਆਰ ਦੀਆਂ ਮਠਿਆਈਆਂ ਸੰਬੰਧੀ ਖਾਈ ਰੋਡ ’ਤੇ ਵੱਡੀ ਕਾਰਵਾਈ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਹਾਊਸ ਪਿਕਨਿਕ ਦਾ ਆਯੋਜਨ
Ad Position 24