ਸੀ. ਪੀ. ਐਫ. ਕਰਮਚਾਰੀ ਯੂਨੀਅਨ ਗੁਰੂਹਰਸਹਾਏ ਵਲੋ ਸਤੌਜ ਰੈਲੀ ’ਤੇ ਜਾਣ ਲਈ ਮੀਟਿੰਗ
ਗੋਲੂ ਕਾ ਮੋੜ, 22 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਸੀ. ਪੀ.
ਗੋਲੂ ਕਾ ਮੋੜ, 22 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਸੀ.ਪੀ.ਐਫ ਕਰਮਚਾਰੀ ਯੂਨੀਅਨ ਗੁਰੂਹਰਸਹਾਏ ਵਲੋ 23 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿਖੇ ਹੋਣ ਵਾਲੀ ਰੈਲੀ ’ਤੇ ਜਾਣ ਦੇ ਸਬੰਧ ਵਿਚ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਦੇ ਸਬੰਧੀ 23 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿਖੇ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਗੁਰੂਹਰਸਹਾਏ ਤੋ ਸਾਥੀਆਂ ਨੂੰ ਪਹੁੰਚਣ ਲਈ ਲਾਮ ਬੰਦ ਕੀਤਾ ਗਿਆ ਹੈ। ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਨੇ ਰੈਲੀ ’ਤੇ ਜਾਣ ਸੰਬੰਧੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਗੁਰਜੰਟ ਸਿੰਘ ਯੂਨੀਅਨ ਸਹਾਇਕ ਗੁਰੂਹਰਸਹਾਏ ਨੇ ਸੰਬੋਧਨ ਕਰਦਿਆਂ ਨਵੀਂ ਪੈਨਸ਼ਨ ਅਧੀਨ ਕਵਰ ਹੁੰਦੇ ਸਾਰੇ ਹੀ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ਸਮੇਤ ਰੈਲੀ ਵਿਚ ਜਾਣਾ ਚਾਹੀਦਾ ਹੈ। ਮੈਡਮ ਅਮਰਜੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਸਾਡੀ ਪੁਰਾਣੀ ਪੈਨਸ਼ਨ ਦਾ ਹੱਕ ਸਾਡੇ ਤੋਂ ਖੋਹ ਲਿਆ ਹੈ। ਉਨ੍ਹਾਂ ਦੱਸਿਆ ਕਿ ਮੈਂ ਸਿੱਖਿਆ ਵਿਭਾਗ ਵਿਚ 19 ਸਾਲ ਦੀ ਸੇਵਾ ਕਰਕੇ ਸੇਵਾ ਮੁਕਤ ਹੋਈ ਹਾਂ ਅਤੇ ਮੇਰੀ ਤਨਖ਼ਾਹ ਕਰੀਬ 90 ਹਜ਼ਾਰ ਰੁਪਏ ਪ੍ਰਤਿ ਮਹੀਨਾ ਸੀ ਪਰ ਮੈਨੂੰ ਪੈਨਸ਼ਨ 4800 ਰੁਪਏ ਪ੍ਰਤਿ ਮਹੀਨਾ ਮਿਲ ਰਿਹਾ ਹੈ। ਜਿਸ ਨਾਲ ਮੇਰੀਆਂ ਦਵਾਈਆਂ ਦਾ ਖ਼ਰਚ ਵੀ ਪੂਰਾ ਨਹੀ ਹੁੰਦਾ। ਆਗੂ ਵਿਪਨ ਲੋਟਾ ਨੇ ਦੱਸਿਆ ਕਿ ਰੈਲੀ ’ਤੇ ਜਾਣ ਲਈ ਗੁਰੂਹਰਸਹਾਏ ਤੋਂ ਵੱਡੇ ਕਾਫ਼ਲੇ ਦੇ ਰੂਪ ਵਿਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਜਾਣਗੇ। ਆਗੂ ਜਸਪਾਲ ਸਿੰਘ ਹੈੱਡ ਟੀਚਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨਵੀਂ ਪੈਨਸ਼ਨ ਸਕੀਮ ਬਹੁਤ ਵਧੀਆ ਹੈ ਤਾਂ ਐਮ.ਐਲ.ਏ ਅਤੇ ਮੈਂਬਰ ਪਾਰਲੀਮੈਂਟ ’ਤੇ ਵੀ ਲਾਗੂ ਹੋਵੇ। ਅਧਿਆਪਕ ਆਗੂ ਸਤਨਾਮ ਚਾਂਦੀ ਅਤੇ ਸੰਪੂਰਨ ਵਿਰਕ ਨੇ ਰੈਲੀ ’ਤੇ ਜਾਣ ਸਬੰਧੀ ਰੂਪ-ਰੇਖਾ ਸਾਂਝੀ ਕੀਤੀ। ਇਸ ਮੌਕੇ ਜਤਿਨ ਕੁਮਾਰ, ਵਿਜੈ ਬੱਬਰ, ਬਿੰਦਰ ਵੜਵਾਲ, ਜੀਵਨ ਸਿੰਘ, ਜਸਵੰਤ ਲਖਮੀਰਪੁਰਾ ਆਦਿ ਹਾਜ਼ਰ ਸਨ।