ਮੰਡਲ ਹਸਪਤਾਲ ਫਿਰੋਜ਼ਪੁਰ ’ਚ ਹਿੰਦੀ ਵਰਕਸ਼ਾਪ ਲਗਾਈ
ਫ਼ਿਰੋਜ਼ਪੁਰ, 18 ਅਗਸਤ (ਰਾਕੇਸ਼ ਚਾਵਲਾ)- ਮੰਡਲ ਹਸਪਤਾਲ ਫਿਰੋਜ਼ਪੁਰ ਦੇ ਸਭਾਗਾਰ ਵਿਚ 18 ਅਗਸਤ 2026 ਨੂੰ ਹਿੰਦੀ ਵਰਕਸ਼ਾਪ ਲਗਾਈ ਗਈ। ਜਿਸ ਵਿਚ ਹਸਪਤਾਲ ਦੇ ਕਰਮਚਾਰੀਆਂ ਨੇ ਭਾਗ ਲੈ ਕੇ ਰਾਜਭਾਸ਼ਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਫ਼ਿਰੋਜ਼ਪੁਰ, 18 ਅਗਸਤ (ਰਾਕੇਸ਼ ਚਾਵਲਾ)- ਮੰਡਲ ਹਸਪਤਾਲ ਫਿਰੋਜ਼ਪੁਰ ਦੇ ਸਭਾਗਾਰ ਵਿਚ 18 ਅਗਸਤ 2026 ਨੂੰ ਹਿੰਦੀ ਵਰਕਸ਼ਾਪ ਲਗਾਈ ਗਈ। ਜਿਸ ਵਿਚ ਹਸਪਤਾਲ ਦੇ ਕਰਮਚਾਰੀਆਂ ਨੇ ਭਾਗ ਲੈ ਕੇ ਰਾਜਭਾਸ਼ਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਅੱਜ ਮੰਡਲ ਹਸਪਤਾਲ, ਫਿਰੋਜ਼ਪੁਰ ਦੇ ਸਭਾਗਾਰ (ਮੀਟਿੰਗ ਹਾਲ) ਵਿਚ ਇਕ ਵਿਸ਼ੇਸ਼ ਹਿੰਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਮੰਡਲ ਹਸਪਤਾਲ ਵਿਚ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਇਸ ਪ੍ਰੋਗਰਾਮ ਦੌਰਾਨ ਸਹਾਇਕ ਨਰਸਿੰਗ ਅਧਿਕਾਰੀ ਕੁਲਵਿੰਦਰ ਜੀਤ ਅਤੇ ਸੀਨੀਅਰ ਅਨੁਵਾਦਕ ਸੁਨੀਲ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ ਅਤੇ ਹਾਜ਼ਰ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਹਾਜ਼ਰੀਨ ਨੂੰ ਸਰਕਾਰੀ ਕੰਮਕਾਜ ਵਿਚ ਹਿੰਦੀ ਦੀ ਵਰਤੋਂ ਨੂੰ ਬੜ੍ਹਾਵਾ ਦੇਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਰਕਸ਼ਾਪ ਦੌਰਾਨ ਰਾਜਭਾਸ਼ਾ ਹਿੰਦੀ ਨਾਲ ਸਬੰਧਤ ਸੰਵਿਧਾਨਕ ਪ੍ਰਾਵਧਾਨਾਂ, ਦਿਸ਼ਾ-ਨਿਰਦੇਸ਼ਾਂ ਅਤੇ ਰਾਜਭਾਸ਼ਾ ਐਕਟ/ਨਿਯਮਾਂ ਬਾਰੇ ਡੂੰਘਾਈ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਕਰਮਚਾਰੀਆਂ ਨੂੰ ਆਪਣੇ ਰੋਜ਼ਾਨਾ ਦੇ ਸਰਕਾਰੀ ਅਤੇ ਦਫ਼ਤਰੀ ਕੰਮਕਾਜ ਵਿਚ ਹਿੰਦੀ ਭਾਸ਼ਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਬੁਲਾਰਿਆਂ ਨੇ ਰੋਜ਼ਾਨਾ ਸਰਕਾਰੀ ਕੰਮ ਹਿੰਦੀ ਵਿੱਚ ਕਰਦੇ ਸਮੇਂ ਆਉਣ ਵਾਲੀਆਂ ਵਿਆਕਰਨਿਕ ਅਤੇ ਭਾਸ਼ਾਈ ਮੁਸ਼ਕਲਾਂ ਨੂੰ ਦੂਰ ਕਰਨ ਦੇ ਤਰੀਕੇ ਵੀ ਦੱਸੇ। ਕਰਮਚਾਰੀਆਂ ਦੀਆਂ ਝਿਜਕਾਂ ਅਤੇ ਸਵਾਲਾਂ ਦੇ ਹੱਲ ਪ੍ਰਦਾਨ ਕੀਤੇ ਗਏ, ਤਾਂ ਜੋ ਉਹ ਆਸਾਨੀ ਨਾਲ ਹਿੰਦੀ ਵਿਚ ਕੰਮ ਕਰ ਸਕਣ।