ਫੂਡ ਸੇਫ਼ਟੀ ਵਿਭਾਗ ਨੇ ਖੋਏ ਅਤੇ ਖੋਏ ਤੋਂ ਬਣੀ ਮਠਿਆਈ ਦੇ ਸੈਂਪਲ ਭਰੇ
ਮੱਖੂ, 18 ਅਗਸਤ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਮੱਖੂ ਵਿਖੇ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਇੱਥੋਂ ਦੀ ਮਠਿਆਈ ਦੀ ਇਕ ਮਸ਼ਹੂਰ ਦੁਕਾਨ ਦੇ ਗੋਦਾਮ ਵਿਚ ਛਾਪੇਮਾਰੀ ਕਰਦਿਆਂ ਰਾਜਸਥਾਨ ਤੋਂ ਬੱਸਾਂ ਰਾਹੀਂ ਲਿਆਂਦਾ ਗਿਆ ਤਕਰੀਬਨ ਡੇਢ ਕੁਇੰਟਲ ਖੋਇਆ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਕਰੀਬ ਢਾਈ ਕੁਇੰਟਲ ਚਮਚਮ ਅਤੇ ਰਸਗੁੱਲੇ ਵੀ ਬਰਾਮਦ ਕੀਤੇ ਗਏ, ਜਿਨ੍ਹਾਂ ’ਚ ਕੀੜੇ ਪਏ ਹੋਣ ਦੀ ਗੱਲ ਵਿਭਾਗ ਵਲੋਂ ਦੱਸੀ ਗਈ ਹੈ।
ਫ
ਫੂਡ ਸੇਫ਼ਟੀ ਇੰਸਪੈਕਟਰ ਖੋਏ ਅਤੇ ਮਠਿਆਈਆਂ ਦੀ ਜਾਂਚ ਕਰਦੇ ਹੋਏ। (ਸੱਜੇ) ਰਾਜਸਥਾਨ ਤੋਂ ਤੋੜਿਆਂ ’ਚ ਆਇਆ ਖੋਇਆ। ਅਜੀਤ ਤਸਵੀਰਾਂ
19-08-2026
ਮੱਖੂ, 18 ਅਗਸਤ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਮੱਖੂ ਵਿਖੇ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਇੱਥੋਂ ਦੀ ਮਠਿਆਈ ਦੀ ਇਕ ਮਸ਼ਹੂਰ ਦੁਕਾਨ ਦੇ ਗੋਦਾਮ ਵਿਚ ਛਾਪੇਮਾਰੀ ਕਰਦਿਆਂ ਰਾਜਸਥਾਨ ਤੋਂ ਬੱਸਾਂ ਰਾਹੀਂ ਲਿਆਂਦਾ ਗਿਆ ਤਕਰੀਬਨ ਡੇਢ ਕੁਇੰਟਲ ਖੋਇਆ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਕਰੀਬ ਢਾਈ ਕੁਇੰਟਲ ਚਮਚਮ ਅਤੇ ਰਸਗੁੱਲੇ ਵੀ ਬਰਾਮਦ ਕੀਤੇ ਗਏ, ਜਿਨ੍ਹਾਂ ’ਚ ਕੀੜੇ ਪਏ ਹੋਣ ਦੀ ਗੱਲ ਵਿਭਾਗ ਵਲੋਂ ਦੱਸੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫ਼ਟੀ ਇੰਸਪੈਕਟਰ ਅਭਿਨਵ ਕੁਮਾਰ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਦੁਕਾਨਦਾਰ ਵਲੋਂ ਰਾਜਸਥਾਨ ਤੋਂ ਖੋਇਆ ਮੰਗਵਾ ਕੇ ਉਸ ਤੋਂ ਮਠਿਆਈਆਂ ਤਿਆਰ ਕਰਕੇ ਵੇਚੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਖੋਏ ਅਤੇ ਮਠਿਆਈਆਂ ਦੇ ਸੈਂਪਲ ਲੈ ਕੇ ਲੈਬ ’ਚ ਜਾਂਚ ਲਈ ਭੇਜੇ ਜਾ ਰਹੇ ਹਨ। ਜੇਕਰ ਸੈਂਪਲ ਫ਼ੇਲ੍ਹ ਪਾਏ ਜਾਂਦੇ ਹਨ ਤਾਂ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਰਾਮਦ ਹੋਇਆ ਖੋਇਆ ਅਤੇ ਕੀੜੇ ਪਏ ਹੋਣ ਦੀ ਗੱਲ ਸਾਹਮਣੇ ਆਈ ਮਠਿਆਈ ਨਸ਼ਟ ਕੀਤੀ ਜਾਵੇਗੀ। ਮੱਖੂ ਵਿਚ ਬੀਕਾਨੇਰ ਸਵੀਟਸ ਦੇ ਮਸ਼ਹੂਰ ਦੁਕਾਨਦਾਰ ਹਨ ਅਤੇ ਇਨ੍ਹਾਂ ਦੀਆਂ ਸ਼ਹਿਰ ਵਿਚ ਤਿੰਨ ਦੁਕਾਨਾਂ ਹਨ।