10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੈਰ ਸਿਧਾਂਤਕ ਸਮਝੌਤਾ ਨਾ ਪੰਥ ਤੇ ਨਾ ਪੰਜਾਬ ਦੇ ਹਿੱਤ ’ਚ-ਪੀਰ ਮੁਹੰਮਦ

ਮੱਖੂ, 10 ਅਗਸਤ (ਵਰਿੰਦਰ ਮਨਚੰਦਾ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਕ ਅਹਿਮ ਬਿਆਨ ਵਿਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਇਕ ਪਾਸੇ ਹੋਰਨਾਂ ਧਿਰਾਂ ’ਤੇ ਬੀ. ਜੇ.

Ad Position 21
No active advertisement
ਅਜੀਤ ਡੈਸਕ 11-08-2026
ਮੱਖੂ, 10 ਅਗਸਤ (ਵਰਿੰਦਰ ਮਨਚੰਦਾ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਕ ਅਹਿਮ ਬਿਆਨ ਵਿਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਇਕ ਪਾਸੇ ਹੋਰਨਾਂ ਧਿਰਾਂ ’ਤੇ ਬੀ.ਜੇ.ਪੀ ਨਾਲ ਸੰਬੰਧਾਂ ਦੇ ਦੋਸ਼ ਲਗਾ ਕੇ ਉਨ੍ਹਾਂ ਨੂੰ ‘ਪੰਥ ਵਿਰੋਧੀ’ ਗਰਦਾਨਦੀ ਹੈ, ਜਦਕਿ ਦੂਜੇ ਪਾਸੇ ਆਪ ਬੀ.ਜੇ.ਪੀ ਨਾਲ ਗੱਠਜੋੜ ਕਰਨ ਲਈ ਲੇਲ੍ਹੜੀਆਂ ਕੱਢ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਬਾਦਲ ਦਲ ਆਪਣੇ ਖਿੰਡ ਰਹੇ ਵਰਕਰਾਂ ਅਤੇ ਆਗੂਆਂ ਨੂੰ ਰੋਕਣ ਲਈ ਮੀਡੀਆ ਵਿਚ ਗੱਠਜੋੜ ਦੀਆਂ ਝੂਠੀਆਂ ਖ਼ਬਰਾਂ ਫੈਲਾ ਰਿਹਾ ਹੈ। ਅਜਿਹੇ ਗੈਰ-ਸਿਧਾਂਤਕ ਸਮਝੌਤੇ ਅਤੇ ਦੋਹਰੇ ਮਾਪਦੰਡ ਅਪਣਾ ਕੇ ਬਾਦਲ ਦਲ ਕਦੇ ਵੀ ਸੱਤਾ ਵਿਚ ਨਹੀਂ ਆ ਸਕਦਾ। ਪੀਰ ਮੁਹੰਮਦ ਨੇ ਸਵਾਲ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਅਜਿਹਾ ਕਿਹੜਾ ਫ਼ੈਸਲਾ ਲਿਆ ਹੈ, ਜਿਸ ਦੇ ਆਧਾਰ ’ਤੇ ਇਹ ਗੱਠਜੋੜ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਏਕਤਾ ਨਹੀਂ ਹੁੰਦੀ, ਤਦ ਤੱਕ ਪੰਥਕ ਵੋਟਾਂ ਦੇ ਬਿਖਰਾਅ ਦਾ ਫ਼ਾਇਦਾ ਵਿਰੋਧੀ ਧਿਰਾਂ (ਕਾਂਗਰਸ, ਬੀ.ਜੇ.ਪੀ ਅਤੇ ‘ਆਪ’) ਉਠਾਉਂਦੀਆਂ ਰਹਿਣਗੀਆਂ। ਸਮੇਂ ਦੀ ਮੰਗ ਹੈ ਕਿ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਵਿਚ ਤਿਆਗ ਦੀ ਭਾਵਨਾ ਦਿਖਾ ਕੇ ਸਮੁੱਚੇ ਪੰਥ ਨੂੰ ਇਕੋ ਪਲੇਟਫ਼ਾਰਮ ’ਤੇ ਇਕੱਠਾ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਾਧੂ ਵਾਲਾ ਵਿਖੇ 15 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਨੇ ਕੀਤ... ਅਗਲੀ ਖ਼ਬਰ ‘ ਆਪ’ ਟਰੇਡ ਵਿੰਗ ਨੇ ਸ੍ਰੀ ਹਨੂਮਾਨ ਚਾਲੀਸਾ ਪਾਠ ਕਰਵਾਇਆ
Ad Position 24