ਵਿਧਾਇਕ ਦਹੀਆ ਵਲੋਂ ਮਮਦੋਟ ਦੀ ਸੜਕਾਂ ਦਾ ਮੁੱਦਾ ਵਿਧਾਨ ਸਭਾ ਵਿਚ ਚੁੱਕਣ ਦੀ ਸ਼ਲਾਘਾ
ਮਮਦੋਟ, 8 ਅਗਸਤ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਦੇ ਚਾਲੂ ਮੋਨਸੂਨ ਸ਼ੋਸਨ ਦੌਰਾਨ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵਲੋਂ ਕਸਬਾ ਮਮਦੋਟ ਦੀਆ ਸੜਕਾਂ ਦਾ ਮੁੱਦਾ ਚੁੱਕਣ ਦੀ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਨੇ ਦਸਿਆ ਕਿ ਵਿਧਾਇਕ ਦੁਆਰਾ ਵਿਧਾਨ ਸਭਾ ਵਿਚ ਮਮਦੋਟ ਉਤਾੜ ਅਤੇ ਮਮਦੋਟ ਹਿਠਾੜ ਦੀਆ ਸੜਕਾਂ ਨੂੰ ਨਵਿਆਉਣ ਸਬੰਧੀ ਸਵਾਲ ਪੁਛਿਆ ਗਿਆ ਸੀ।
ਵਿਧਾਇਕ ਰਜਨੀਸ਼ ਦਹੀਆ ਅਤੇ ਚੇਅਰਮੈਨ ਬਲਰਾਜ ਸਿੰਘ ਸੰਧੂ। ਤਸਵੀਰ-ਸੁਖਦੇਵ ਸਿੰਘ ਸੰਗਮ
09-08-2026