06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪਵਨ ਹਰਚੰਦਪੁਰੀ ਦੀ ਧਰਮ ਪਤਨੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਾਂਗਰਸ ਵਲੋਂ ਸ਼ੁਰੂ ਕੀਤੀ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਬਣਾ ਰਹੀ ਹੈ ਆਗੂਆ...

ਰੂਪ ਵਿਚ ਪੁੱਜੇ ਸਨ। ਦੂਸਰੇ ਦਿਨ ਹੈਰਾਨੀ ਇਸ ਗੱਲ ਦੀ ਹੋਈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਰਕਰ ਸੰਮੇਲਨ ਵਿਚ ਪੁੱਜੇ ਤਾਂ ਇਸ ਸੰਮੇਲਨ ਵਿਚ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੀ ਸਟੇਜ ’ਤੇ ਸੁਸ਼ੋਭਿਤ ਸਨ।

Ad Position 21
No active advertisement
(Ã ਸਫਾ 5 ਦੀ ਬਾਕੀ Æ) 07-08-2026
ਰੂਪ ਵਿਚ ਪੁੱਜੇ ਸਨ। ਦੂਸਰੇ ਦਿਨ ਹੈਰਾਨੀ ਇਸ ਗੱਲ ਦੀ ਹੋਈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਰਕਰ ਸੰਮੇਲਨ ਵਿਚ ਪੁੱਜੇ ਤਾਂ ਇਸ ਸੰਮੇਲਨ ਵਿਚ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੀ ਸਟੇਜ ’ਤੇ ਸੁਸ਼ੋਭਿਤ ਸਨ। ਫ਼ਾਜ਼ਿਲਕਾ, ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਕਾਂਗਰਸ ਸੰਮੇਲਨ ਇਕੋ ਦਿਨ ਸਵੇਰੇ ਅਤੇ ਸ਼ਾਮ ਨੂੰ ਰੱਖੇ ਗਏ ਸਨ। ਇਨ੍ਹਾਂ ਸਮਾਗਮਾਂ ਵਿਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਲਗਾਏ ਰਗੜੇ ਅਤੇ ਕੁੱਝ ਸਿਆਸੀ ਵਿਰੋਧੀਆਂ ਦੇ ਕੀਤੇ ਕੰਮਾਂ ਨੂੰ ਸਟੇਜ ’ਤੇ ਲੋਕਾਂ ਸਾਹਮਣੇ ਰੱਖਿਆ। ਇਨ੍ਹਾਂ ਸਮਾਗਮਾਂ ਅੰਦਰ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜਦ 2022 ਅੰਦਰ ਕਾਂਗਰਸ ਦੇ ਆਗੂਆਂ ਨੇ ਗ਼ੱਦਾਰੀ ਕਰਕੇ ਪਾਰਟੀਆਂ ਬਦਲੀਆਂ ਅਤੇ ਕੁੱਝ ਆਗੂ ਡਰਦਿਆਂ ਵਿਦੇਸ਼ੀ ਦੌਰੇ ’ਤੇ ਚਲੇ ਗਏ ਤਾਂ ਉਸ ਸਮੇਂ ਪੰਜਾਬ ਅੰਦਰ ਉੱਜੜੀ ਕਾਂਗਰਸ ਦੀ ਕਮਾਨ ਹਾਈਕਮਾਨ ਨੇ ਉਨ੍ਹਾਂ ਨੂੰ ਸੌਂਪੀ। ਸਾਢੇ 4 ਸਾਲ ਸਖ਼ਤ ਮਿਹਨਤ ਤੋਂ ਬਾਅਦ ਕਾਂਗਰਸ ਨੂੰ ਆਪਣੇ ਪੈਰਾਂ ’ਤੇ ਕਾਮਯਾਬ ਕੀਤਾ। ਸੂਬੇ ਅੰਦਰ ਕਾਂਗਰਸ ਦੀ ਸਰਕਾਰ ਨਾ ਹੁੰਦਿਆਂ ਵੀ 7 ਲੋਕ ਸਭਾ ਸੀਟਾਂ ਜਿੱਤੀਆਂ, ਪਰ ਹੁਣ ਉਨ੍ਹਾਂ ਦੇ ਸਿਆਸੀ ਵਿਰੋਧੀ ਪਤਾ ਨਹੀਂ ਕਿਨ੍ਹਾਂ ਦੇ ਇਸ਼ਾਰਿਆਂ ’ਤੇ ਚੱਲ ਕੇ ਮੇਰਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਜੋਸ਼ੀਲੇ ਭਾਸ਼ਨ ਅੰਦਰ ਇਕ ਪਰਿਵਾਰ ਵਲੋਂ ਦੋ ਵਿਧਾਨ ਸਭਾ ਹਲਕਿਆਂ ਅੰਦਰ ਚੋਣਾਂ ਲੜਨ ’ਤੇ ਸਖ਼ਤ ਤੰਜ ਕਸਦਿਆਂ ਕਿਹਾ ਕਿ ਉਹ ਦੋ ਸੀਟਾਂ ਭਾਲਦੇ ਹਨ, ਮੈਂ ਉਨ੍ਹਾਂ ਨੂੰ ਇਕ ਵੀ ਸੀਟ ਨਹੀਂ ਦੇਣੀ। ਭਾਵੇਂ ਉਨ੍ਹਾਂ ਨੇ ਸਟੇਜ ’ਤੇ ਕਿਸੇ ਸਿਆਸੀ ਪਰਿਵਾਰ ਦੇ ਆਗੂ ਦਾ ਨਾਂਅ ਨਹੀਂ ਲਿਆ ਪਰ ਲੋਕ ਸੱਥਾਂ ’ਤੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਇਸ ਪ੍ਰਤੀ ਚਰਚਾ ਜ਼ੋਰਾਂ ’ਤੇ ਹੈ, ਕਿਉਂ ਕਿ ਸਾਬਕਾ ਵਿਧਾਇਕ ਆਵਲਾ ਹੀ ਪਿਛਲੇ ਕਾਫ਼ੀ ਸਮੇਂ ਤੋਂ ਦੋ ਹਲਕਿਆਂ ਅੰਦਰ ਚੋਣਾਂ ਲੜਨ ਦਾ ਦਾਅਵਾ ਕਰ ਰਹੇ ਸਨ। ਉਨ੍ਹਾਂ ਇਕ ਸਿਆਸੀ ਪਰਿਵਾਰ ’ਤੇ ਕੁੱਝ ਸਮਾਂ ਪਹਿਲਾਂ ਵਾਇਰਲ ਹੋਈ ਇਕ ਵੀਡੀਓ ਪ੍ਰਤੀ ਸਿੱਧੇ ਤੌਰ ’ ਤੇ ਜਨਤਕ ਹਮਲੇ ਕੀਤੇ। ਲੋਕ ਸੱਥਾਂ ’ਤੇ ਇਸ ਤਰ੍ਹਾਂ ਨਵੀਆਂ ਚਰਚਾਵਾਂ ਪੈਦਾ ਹੋਈਆਂ ਹਨ ਕਿ ਸੰਮੇਲਨ ਆਪਸੀ ਏਕਤਾ ਦੀ ਥਾਂ ’ਤੇ ਆਗੂਆਂ ਨੂੰ ਨਿੱਜੀ ਤੌਰ ’ਤੇ ਇਕ ਦੂਸਰੇ ਨੂੰ ਹੋਰ ਦੂਰ ਜ਼ਰੂਰ ਕਰਨਗੇ। ਰਾਜਾ ਵੜਿੰਗ ਵਲੋਂ ਸਟੇਜ ’ਤੇ ਬੈਠੇ ਸਾਰੇ ਕਾਂਗਰਸੀ ਆਗੂਆਂ ਦੇ ਨਾਂਅ ਲੈ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਨੇੜੇ ਹੋਣ ਦੇ ਸਤਿਕਾਰ ਬੋਲ ਬੋਲੇ। ਲੋਕਾਂ ਵਿਚ ਇਹ ਚਰਚਾ ਵੀ ਹੈ ਕਿ ਸਟੇਜ ’ਤੇ ਬੈਠੇ ਸਾਰੇ ਆਗੂ ਦਿਲ ਸਾਫ਼ ਕਰਕੇ ਰਾਜਾ ਵੜਿੰਗ ਨੂੰ ਪ੍ਰਧਾਨ ਮਨ ਕੇ ਆਏ ਸਨ ਜਾ ਕਿਸੇ ਮਜਬੂਰੀਆਂ ਕਰਕੇ। ਰਾਜਾ ਵੜਿੰਗ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਜ਼ਿਲ੍ਹੇ ਵਿਚ ਆਉਣ ਮੌਕੇ ਸਟੇਜ ’ਤੇ ਉਨ੍ਹਾਂ ਨੇ ਜਾਖੜ ਪਰਿਵਾਰ ’ਤੇ ਵੀ ਕਈ ਸਿਆਸੀ ਰਗੜੇ ਲਗਾਏ। ਪੈਲੇਸ ਵਿਚ ਹਾਜ਼ਰ ਕਾਂਗਰਸੀ ਵਰਕਰ ਭਾਵੇਂ ਸੂਬਾ ਪ੍ਰਧਾਨ ਵਲੋਂ ਆਪਣੀ ਹੀ ਪਾਰਟੀ ਅਤੇ ਵਿਰੋਧੀਆਂ ’ਤੇ ਕੱਸੇ ਜਾ ਰਹੇ ਤੰਜਾਂ ਤੋਂ ਖ਼ੁਸ਼ ਹੋ ਕੇ ਤਾੜੀਆਂ ਤਾਂ ਜ਼ੋਰ ਦੀ ਮਾਰਦੇ ਸਨ ਪਰ ਇਹ ਤਾੜੀਆਂ ਭਵਿੱਖ ਦੇ ਵਿਚ ਪਾਰਟੀ ਨੂੰ ਕਿਸ ਪਾਸੇ ਲੈ ਕੇ ਜਾਂਦੀਆਂ ਹਨ, ਇਹ ਗੱਲ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਹੋਵੇਗੀ। ਦੂਸਰੇ ਪਾਸੇ ਆਪਣੇ ਆਪ ਨੂੰ ਕਾਂਗਰਸੀ ਵਰਕਰ ਕਹਾਉਂਦੇ ਦੋ ਦਰਜਨ ਦੇ ਕਰੀਬ ਲੋਕਾਂ ਨੇ ਸੰਮੇਲਨ ਦੌਰਾਨ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਘੁਬਾਇਆ ਪਰਿਵਾਰ ਦੇ ਹੱਕ ਵਿਚ ਨਾਅਰੇਬਾਜ਼ੀ ਕਰਨ ਦੇ ਨਾਲ ਆਏ ਆਗੂਆਂ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਜੋ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਸਿਆਸੀ ਖੁੰਡ ਚਰਚਾ ਕਰਨ ਦਾ ਹੋਰ ਮੌਕਾ ਮਿਲ ਗਿਆ। ਇਸ ਸਾਰੇ ਵਰਤਾਰੇ ਸਬੰਧੀ ਕੁੱਝ ਬਜ਼ੁਰਗ ਅਤੇ ਟਕਸਾਲੀ ਕਾਂਗਰਸੀ ਆਗੂਆਂ ਨੇ ਸਹਿਮੀ ਆਵਾਜ਼ ਅੰਦਰ ਕਿਹਾ ਕਿ ਜੋ ਪਾਰਟੀ ਅੰਦਰ ਵਰਤਾਰਾ ਚੱਲ ਰਿਹਾ ਹੈ ਉਹ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕਿਆਂ ਅੰਦਰ ਸੂਬਾ ਪੱਧਰ ਦੇ ਆਗੂਆਂ ਦੀ ਕੋਈ ਅੰਦਰੂਨੀ ਫੁੱਟ ਤਾਂ ਹੁੰਦੀ ਹੋਵੇਗੀ ਪਰ ਹੁਣ ਸਟੇਜਾਂ ’ਤੇ ਇਸ ਤਰ੍ਹਾਂ ਦੀ ਫੁੱਟ ਦੇਖਣ ਨੂੰ ਮਿਲ ਰਹੀ ਹੈ, ਇਹ ਸਭ ਆਉਣ ਵਾਲੇ ਸਮੇਂ ਅੰਦਰ ਕਾਂਗਰਸ ਪਾਰਟੀ ਨੂੰ ਸ਼ੁੱਭ ਸੰਕੇਤ ਨਹੀਂ ਦਿੰਦੇ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਕੌਂਸਲਰ ਪੂਨਮ ਰਾਣੀ ਨੇ ਅਸਤੀਫ਼ਾ ਦਿੱਤਾ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਇੰਜੀਨੀਅਰ ਜਾਣਗੇ ਸਮੂਹਿਕ ਛੁੱਟੀ ’ਤੇ
Ad Position 24
No active advertisement