ਮਸਲੇ ਹੱਲ ਨਾ ਹੋਏ ਤਾਂ 11 ਨੂੰ ਦਿੱਤਾ ਜਾਵੇਗਾ ਥਾਣੇ ਅੱਗੇ ਧਰਨਾ:ਕਿਸਾਨ ਆਗੂ
ਗੌਰਮਿੰਟ ਪੈਨਸ਼ਨਰ ਯੂਨੀਅਨ ਅਬੋਹਰ ਦੀ ਮੀਟਿੰਗ
ਗੁਰੂਹਰਸਹਾਏ, 6 ਅਗਸਤ (ਕਪਿਲ ਕੰਧਾਰੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਅਤੇ ਗੁਰਬਖਸ਼ ਸਿੰਘ ਦੀ ਅਗਵਾਈ ਵਿਚ ਇਕ ਵਫਦ ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਮੰਗ ਪੱਤਰ ਦੇਣ ਠਾਣੇ ਵਿਖੇ ਪਹੁੰਚਿਆ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਬਲਵੀਰ ਚੰਦ ਨੇ ਦੱਸਿਆ ਕਿ ਮਈ 2025 ਚ ਦਰਜ ਇਕ ਮਾਮਲੇ ਵਿਚ ਬੇਗੁਨਾਹ ਸਰਜੀਤ ਸਿੰਘ ਨੂੰ ਮੌਜੂਦਾ ਥਾਣਾ ਮੁਖੀ ਵਲੋਂ ਗ੍ਰਿਫਤਾਰ ਕਰਕੇ 17 ਜੁਲਾਈ ਨੂੰ ਜੇਲ ਭੇਜ ਦਿੱਤਾ ਤਤਕਾਲੀ ਡੀ. ਐੱਸ.
ਗੁਰੂਹਰਸਹਾਏ, 6 ਅਗਸਤ (ਕਪਿਲ ਕੰਧਾਰੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਅਤੇ ਗੁਰਬਖਸ਼ ਸਿੰਘ ਦੀ ਅਗਵਾਈ ਵਿਚ ਇਕ ਵਫਦ ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਮੰਗ ਪੱਤਰ ਦੇਣ ਠਾਣੇ ਵਿਖੇ ਪਹੁੰਚਿਆ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਬਲਵੀਰ ਚੰਦ ਨੇ ਦੱਸਿਆ ਕਿ ਮਈ 2025 ਚ ਦਰਜ ਇਕ ਮਾਮਲੇ ਵਿਚ ਬੇਗੁਨਾਹ ਸਰਜੀਤ ਸਿੰਘ ਨੂੰ ਮੌਜੂਦਾ ਥਾਣਾ ਮੁਖੀ ਵਲੋਂ ਗ੍ਰਿਫਤਾਰ ਕਰਕੇ 17 ਜੁਲਾਈ ਨੂੰ ਜੇਲ ਭੇਜ ਦਿੱਤਾ ਤਤਕਾਲੀ ਡੀ.ਐੱਸ.ਪੀ ਦੀ ਪੜਤਾਲ ਰਿਪੋਰਟ ਅਨੁਸਾਰ ਸੁਰਜੀਤ ਸਿੰਘ ਉਪਰੋਕਤ ਕੇਸ ਵਿਚ ਬੇਗੁਨਾਹ ਪਾਇਆ ਗਿਆ ਸੀ। ਐਸ.ਪੀ ਫਿਰੋਜਪੁਰ, ਡੀ.ਐੱਸ.ਪੀ ਅਤੇ ਥਾਣਾ ਮੁਖੀ ਨੂੰ ਵਾਰ ਵਾਰ ਮਿਲਣ ਤੇ ਇਕ ਦੋ ਦਿਨ ਵਿਚ ਸੁਰਜੀਤ ਸਿੰਘ ਨੂੰ ਜੇਲ ਤੋਂ ਰਿਹਾਅ ਕਰਵਾਉਣ ਦਾ ਭਰੋਸਾ ਦੇਣ ਦੇ ਬਾਵਜੂਦ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਸਾਨਾਂ ਮਜ਼ਦੂਰਾਂ ਨਾਲ ਸੰਬੰਧਿਤ ਚਾਰ ਪੰਜ ਮਸਲੇ ਹੋਰ ਵੀ ਪੈਂਡਿੰਗ ਪਏ ਹਨ। ਅੱਜ ਥਾਣਾ ਮੁਖੀ ਦੀ ਗੈਰ ਮੌਜੂਦਗੀ ਵਿਚ ਇੰਚਾਰਜ ਏ.ਐੱਸ.ਆਈ ਸੁਖਚੈਨ ਸਿੰਘ ਨੂੰ ਮੰਗ ਪੱਤਰ ਦੇ ਕੇ ਸਾਰੇ ਮਸਲਿਆਂ ਸਬੰਧੀ ਜਾਣੂ ਕਰਵਾਇਆ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਦਿੱਤੇ ਸਮੇਂ ਵਿਚ ਮਸਲੇ ਨਹੀਂ ਹੱਲ ਕੀਤੇ ਜਾਂਦੇ ਅਤੇ ਸੁਰਜੀਤ ਸਿੰਘ ਦੀ ਰਿਹਾਈ ਨਹੀਂ ਕਰਵਾਈ ਜਾਂਦੀ ਤਾਂ 11 ਅਗਸਤ ਨੂੰ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ। ਜੋ ਮਸਲੇ ਹੱਲ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਜਸਵਿੰਦਰ ਕੌਰ, ਕਾਜਲ ਰਾਣੀ ,ਪ੍ਰੀਤਮ ਸਿੰਘ, ਕਰਨੈਲ ਸਿੰਘ, ਜੱਜ ਸਿੰਘ, ਉਡੀਕ ਸਿੰਘ, ਪਿਆਰਾ ਸਿੰਘ ਆਦੀ ਹਾਜਰ ਸਨ।