15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਵ. ਵੀਨਾ ਰਾਣੀ ਢਲ ਨੂੰ ਭੋਗ ਮੌਕੇ ਸ਼ਰਧਾਂਜਲੀਆਂ <br/>

Ad Position 21
No active advertisement
ਸਵ. ਵੀਨਾ ਰਾਣੀ ਨਮਿਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਰਾਜਿੰਦਰ ਛਾਬੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਸੰਗਤਾਂ ਦਾ ਧੰਨਵਾਦ ਕਰਨ ਸਮੇਂ ਮਹਿੰਦਰ ਪਾਲ ਢਲ ਅਤੇ ਅੰਤਿਮ ਅਰਦਾਸ ਮੌਕੇ ਜੁੜੀਆਂ ਸੰਗਤਾਂ | ਤਸਵੀਰਾਂ-ਕੁਲਜਿੰਦਰ ਸਿੰਘ ਗਿੱਲ <br/> 20-02-2026
ਤਲਵੰਡੀ ਭਾਈ, 19 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਰਾਈਸ ਮਿੱਲਰ ਹਰਬੰਸ ਲਾਲ ਢਲ ਦੀ ਪੁੱਤਰੀ ਅਤੇ ਉਦਯੋਗਪਤੀ ਜੀਤ ਰਾਮ ਢਲ ਦੀ ਭਤੀਜੀ ਅਤੇ ਨਰੇਸ਼ ਕੁਮਾਰ ਢਲ, ਮਹਿੰਦਰ ਪਾਲ ਢਲ, ਸੰਜੀਵ ਕੁਮਾਰ ਬਿੰਦੂ ਢਲ ਦੀ ਭੈਣ ਵੀਨਾ ਰਾਣੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿੱਤ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅੱਜ ਇੱਥੇ ਚੌਹਾਨ ਰਿਜ਼ੋਰਟਸ ਵਿਖੇ ਪਾਇਆ ਗਿਆ | ਜਿਸ ਦੌਰਾਨ ਕਥਾ ਅਤੇ ਕੀਰਤਨ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਸ਼੍ਰੋਮਣੀ ਕਮੇਟੀ ਮੈਂਬਰ ਸਤਪਾਲ ਸਿੰਘ ਤਲਵੰਡੀ, ਰਾਜਿੰਦਰ ਛਾਬੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਸਵ. ਵੀਨਾ ਰਾਣੀ ਸ਼ਰਧਾਂਜਲੀ ਭੇਟ ਕਰਦੇ ਹੋਏ ਢਲ ਪਰਿਵਾਰ ਵਲੋਂ ਰਾਜਸੀ, ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ 'ਤੇ ਚਾਨਣਾ ਪਾਇਆ | ਜਦਕਿ ਇਸ ਸਮੇਂ ਮਹਿੰਦਰ ਪਾਲ ਢਲ ਨੇ ਸ਼ਰਧਾਂਜਲੀ ਭੇਟ ਕਰਨ ਅਤੇ ਦੁੱਖ ਸਾਂਝਾ ਕਰਨ ਲਈ ਪੁੱਜੀਆਂ ਸੰਗਤਾਂ ਲਈ ਧੰਨਵਾਦੀ ਸ਼ਬਦ ਕਹੇ ਗਏ | ਇਸ ਮੌਕੇ 'ਤੇ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਰਛਪਾਲ ਸਿੰਘ ਕਰਮੂਵਾਲਾ, ਰੂਪ ਲਾਲ ਵੱਤਾ, ਅੰਮਿ੍ਤ ਲਾਲ ਛਾਬੜਾ, ਪਰਮਿੰਦਰ ਸਿੰਘ ਚੌਹਾਨ, ਸੀ.ਏ. ਪ੍ਰੇਮ ਕੁਮਾਰ ਸਿੰਘਲ ਮੋਗਾ, ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਸੰਜੇ ਮੌਂਗਾ, ਗੌਤਮ ਬਾਂਸਲ, ਸ਼ਾਰਪ ਮਨਚੰਦਾ, ਮਨਜੀਤ ਸਿੰਘ ਢਿੱਲੋਂ ਕਵਾਲਿਟੀ ਗਰੁੱਪ, ਵਿਸ਼ਾਲ ਅਗਰਵਾਲ 'ਸ਼ਿਵੀ' ਮੁੱਦਕੀ, ਰਾਜਨਦੀਪ ਸਿੰਘ, ਭਾਰਤ ਭੂਸ਼ਨ ਖੁਰਾਣਾ ਤਲਵੰਡੀ ਭਾਈ, ਓਮ ਪ੍ਰਕਾਸ਼ ਚੋਟੀਆਂ, ਸੁਰਿੰਦਰ ਕੁਮਾਰ ਮੋਗਾ, ਹੀਰਾ ਲਾਲ ਪੁਰੀ, ਨਿਰਮਲ ਸਿੰਘ ਕਰਮੂਵਾਲਾ, ਦਰਸ਼ਨ ਸਿੰਘ ਖੋਸਾ ਕੋਟ ਕਰੋੜ, ਰਾਜਿੰਦਰਪਾਲ ਸਿੰਘ ਛਿੰਦਾ, ਸੰਜੀਵ ਕੁਮਾਰ ਪਿੰਟਾ, ਗੁਰਬਖ਼ਸ਼ ਸਿੰਘ ਮੱਪਾ ਬਰਾੜ, ਬੱਬਲੂ ਮੰਗਲਾ, ਜਤਿੰਦਰ ਬਜਾਜ ਬਬਲਾ, ਹਰਦੀਪ ਸਿੰਘ ਹੈਪੀ, ਗੁਰਮੀਤ ਸਿੰਘ ਮੀਤਾ, ਬਲਜੀਤ ਸਿੰਘ ਮੀਤਾ ਬਰਾੜ, ਜਗਜੀਤ ਸਿੰਘ ਭੰਗਾਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰੀ ਕਾਰਨ ਪੰਜਾਬ ਦੀ ਨੌਜਵਾਨੀ ਨਿਰਾਸ਼ਾ ਦੇ ਆਲਮ 'ਚ-ਲਾਰੈਂਸ ਚੌਧਰੀ <br/> ਅਗਲੀ ਖ਼ਬਰ 24 ਦੀ ਫ਼ਿਰੋਜ਼ਪੁਰ ਰੈਲੀ ਦਾ ਇਕੱਠ ਵਿਰੋਧੀਆਂ ਦੇ ਭਰਮ ਭੁਲੇਖੇ ਕੱਢ ਦੇਵੇਗਾ-ਜਥੇਦਾਰ ਸਤਪਾਲ ਸਿੰਘ <br/>
Ad Position 24