15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਹਰਦੀਪ ਹਸਪਤਾਲ ਜ਼ੀਰਾ ਵਿਖੇ ਚੌਥਾ ਖ਼ੂਨਦਾਨ ਕੈਂਪ ਭਲਕੇ

Ad Position 21
No active advertisement
ਅਜੀਤ ਡੈਸਕ 20-02-2026
ਜ਼ੀਰਾ, 19 ਫ਼ਰਵਰੀ (ਰਜਨੀਸ਼ ਕਥੂਰੀਆ)-ਸਵ. ਰਛਪਾਲ ਸਿੰਘ ਦੀ ਯਾਦ ਵਿਚ ਚੌਥਾ ਖ਼ੂਨਦਾਨ ਕੈਂਪ ਭਲਕੇ ਮਿਤੀ 21 ਫਰਵਰੀ 2026 ਨੂੰ ਹਰਦੀਪ ਹਸਪਤਾਲ ਮੱਲੋਕੇ ਰੋਡ ਜ਼ੀਰਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਇਹ ਕੈਂਪ ਡਾ. ਸੰਦੀਪ ਗਰਗ, ਗਰਗ ਹਸਪਤਾਲ ਮੋਗਾ ਵਲੋਂ ਡਾ. ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਜਾ ਰਿਹਾ ਹੈ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਖ਼ੂਨਦਾਨ ਕਰਨ ਅਤੇ ਇਸ ਪੁੰਨ ਦੇ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਤਾਂ ਜੋ ਹਰ ਲੋੜਵੰਦ ਮਰੀਜ਼ ਦੀ ਸਮੇਂ ਸਿਰ ਮਦਦ ਕੀਤੀ ਜਾ ਸਕੇ | ਡਾ. ਹਰਦੀਪ ਸਿੰਘ ਨੇ ਕਿਹਾ ਕਿ ਖ਼ੂਨਦਾਨ ਕਰਨਾ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ ਅਤੇ ਹਰ ਸਿਹਤਮੰਦ ਵਿਅਕਤੀ ਨੂੰ ਨਿਯਮਿਤ ਤੌਰ 'ਤੇ ਖ਼ੂਨਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਤੇ ਡਾ. ਮਨਜੀਤ ਕੌਰ, ਡਾ. ਸੁਪਨਪ੍ਰੀਤ ਕੌਰ, ਡਾ. ਅਰਮਾਨ ਦੀਪ ਸਿੰਘ, ਅਤੇ ਡਾ. ਨਵਦੀਪ ਸਿੰਘ ਇੰਚਾਰਜ ਨਿਊ ਅਪੋਲੋ ਲੈਬਾਰਟਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ <br/> ਅਗਲੀ ਖ਼ਬਰ 'ਪੰਜਾਬੀ ਸੰਵਾਦ' ਵਲੋਂ 21 ਨੂੰ ਬਾਗ਼ ਵਾਲੀ ਬਸਤੀ 'ਚ ਲਗਾਇਆ ਜਾਵੇਗਾ ਮੁਫ਼ਤ ਸਿਹਤ ਜਾਂਚ ਕੈਂਪ <br/>
Ad Position 24