28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਜੱਟ ਭਾਈਚਾਰੇ ਖ਼ਿਲਾਫ਼ ਟਾਰਗੇਟਡ ਵੀਡੀਓ ਪਾਉਣ ਵਾਲਿਆਂ ਖ਼ਿਲਾਫ਼ ਅੰਤਰਰਾਸ਼ਟਰੀ ਜੱਟ ਭਾਈਚਾਰੇ ਵੱਲੋਂ ਪੁਲਿਸ ਨਾਲ ਮੀਟਿੰਗ <br/>

Ad Position 21
No active advertisement
ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰੇ ਦੇ ਅਹੁਦੇਦਾਰ ਐੱਸ.ਪੀ. ਮਨਜੀਤ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ | ਅਜੀਤ ਤਸਵੀਰ <br/> 19-02-2026
ਫ਼ਿਰੋਜ਼ਪੁਰ, 18 ਫਰਵਰੀ (ਸੁਖਵਿੰਦਰ ਸਿੰਘ)-ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰੇ ਦੇ ਅਹੁਦੇਦਾਰਾਂ ਵਲੋਂ ਅੱਜ ਇੱਥੇ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੰਗ ਪੱਤਰ ਦੇ ਨਾਲ ਕਿਹਾ ਕਿ ਫ਼ਿਰੋਜ਼ਪੁਰ ਦੇ ਇਕ ਐੱਸ.ਸੀ ਭਾਈਚਾਰੇ ਦੇ ਪ੍ਰਧਾਨ ਵਲੋਂ ਜੱਟਾਂ ਖ਼ਿਲਾਫ਼ ਪਾਈਆਂ ਜਾ ਰਹੀਆਂ ਵੀਡਿਓਜ਼ ਤੋਂ ਬਾਜ਼ ਨਾ ਆਇਆ ਤਾਂ ਰੋਡ ਜਾਮ ਕਰਨ ਦੀ ਚਿਤਾਵਨੀ ਦਿੱਤੀ | ਅੱਜ ਇੱਥੇ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰੇ ਦੇ ਅਹੁਦੇਦਾਰਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਫ਼ਿਰੋਜ਼ਪੁਰ ਨਾਲ ਸੰਬੰਧਿਤ ਇਕ ਐਸ.ਸੀ ਜਥੇਬੰਦੀ ਦੇ ਪ੍ਰਧਾਨ ਜੱਟ ਭਾਈਚਾਰੇ ਨੂੰ ਟਾਰਗੇਟ ਕਰਕੇ ਆਪਣੇ ਸੋਸ਼ਲ ਅਕਾਊਾਟਾਂ ਤੋਂ ਜੱਟ ਭਾਈਚਾਰੇ ਅਤੇ ਮਜ਼੍ਹਬੀ ਸਿੱਖ ਭਾਈਚਾਰੇ ਦੇ ਵਿਚ ਪਾੜਾ ਪਾਉਣ ਵਾਲੀਆਂ ਵੀਡੀਉਜ਼ ਪਾਏ ਜਾਣ ਦਾ ਸਖ਼ਤ ਨੋਟਿਸ ਲਿਆ ਗਿਆ | ਅਹੁਦੇਦਾਰਾਂ ਨੇ ਕਿਹਾ ਕਿ ਇਸ ਆਗੂ ਪਿੰਡਾਂ ਦੀਆਂ ਆਮ ਲੜਾਈਆਂ ਨੂੰ ਵੀ ਉਹ ਜਾਤੀ ਰੰਗਤ ਦੇ ਕੇ ਹਰ ਮਸਲੇ ਦੇ ਵਿਚ ਐਸ.ਸੀ ਐਸ.ਟੀ ਐਕਟ ਲਵਾਉਣ ਦੀ ਗੱਲ ਕਰਦਾ ਹੈ | ਜਦ ਕਿ ਜਿਹੜੇ ਪੰਜਾਬ ਪੁਲਿਸ ਵਲੋਂ ਪੁਰਾਣੇ ਕੋਈ ਦੋ-ਦੋ ਤਿੰਨ ਤਿੰਨ ਮਹੀਨੇ ਪਹਿਲਾਂ ਦੇ ਵੀ ਕਰਾਸ ਪਰਚੇ ਦਿੱਤੇ ਗਏ ਹਨ, ਉਨ੍ਹਾਂ ਵਿਚ ਵੀ ਐੱਸ.ਸੀ ਐਕਟ ਲਵਾਉਣ ਲਈ ਪ੍ਰਸ਼ਾਸਨ 'ਤੇ ਦਬਾਅ ਪਾ ਰਿਹਾ ਹੈ | ਇਹ ਆਗੂ ਪ੍ਰਸ਼ਾਸਨ ਨੂੰ ਧਰਨਿਆਂ ਦੀਆਂ ਧਮਕੀਆਂ ਦੇ ਕੇ ਜੱਟ ਭਾਈਚਾਰੇ ਖ਼ਿਲਾਫ਼ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਕ ਮੁਹਿੰਮ ਵਿੱਢ ਰਿਹਾ ਹੈ | ਜਿਸ ਦਾ ਜੱਟ ਸਿੱਖ ਭਾਈਚਾਰੇ ਵਲੋਂ ਪੁਰਜ਼ੋਰ ਵਿਰੋਧ ਕਰਦੇ ਹਾਂ | ਅੱਜ ਇਕੱਤਰ ਹੋਈ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੀ ਅਗਵਾਈ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ, ਸਰਪੰਚ ਯੂਨੀਅਨ ਦੇ ਆਗੂਆਂ, ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਜਥੇਬੰਦੀ ਦੇ ਸੇਵਾਦਾਰ ਸਿਮਰਜੀਤ ਸਿੰਘ ਸੰਧੂ ਦੀ ਅਗਵਾਈ ਦੇ ਵਿਚ ਇਕ ਵਫ਼ਦ ਮਾਨਯੋਗ ਐੱਸ.ਐੱਸ.ਪੀ. ਫ਼ਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਹੋਰਾਂ ਨੂੰ ਮਿਲਣ ਪਹੁੰਚੇ | ਐੱਸ.ਐੱਸ.ਪੀ. ਫ਼ਿਰੋਜ਼ਪੁਰ ਦੀ ਗ਼ੈਰ ਹਾਜ਼ਰੀ ਵਿਚ ਮਾਨਯੋਗ ਐੱਸ.ਪੀ.ਡੀ. ਫ਼ਿਰੋਜ਼ਪੁਰ ਮਨਜੀਤ ਸਿੰਘ ਹੋਰਾਂ ਨੇ ਮੰਗ ਪੱਤਰ ਲਿਆ | ਜੱਟ ਸਿੱਖ ਭਾਈਚਾਰੇ ਦੇ ਆਗੂਆਂ ਵਲੋਂ ਪੁਲਸ ਅਧਿਕਾਰੀ ਨੂੰ ਡਿਟੇਲ ਵਿਚ ਸਾਰੀ ਗੱਲ ਦੱਸੀ ਗਈ ਕਿ ਜੇ ਇਹ ਵਿਅਕਤੀ ਜੱਟ ਸਿੱਖ ਭਾਈਚਾਰੇ ਦੇ ਖ਼ਿਲਾਫ਼ ਭੰਡੀ ਪ੍ਰਚਾਰ ਕਰਨ, ਝੂਠੀਆਂ ਵੀਡੀਉਜ਼ ਅਤੇ ਜੱਟ ਭਾਈਚਾਰੇ ਦੇ ਖ਼ਿਲਾਫ਼ ਐਸ.ਸੀ ਐਸ ਟੀ ਐਕਟ ਦੇ ਝੂਠੇ ਪਰਚੇ ਦਰਜ ਕਰਾਉਣੋਂ ਬਾਜ਼ ਨਾ ਆਇਆ ਤਾਂ ਜੱਟ ਸਿੱਖ ਭਾਈਚਾਰਾ ਚੁੱਪ ਨਹੀਂ ਬੈਠੇਗਾ ਅਤੇ ਜੱਟ ਸਿੱਖ ਭਾਈਚਾਰਾ ਸਮੁੱਚੇ ਜਨਰਲ ਵਰਗ ਦੀ ਆਵਾਜ਼ ਚੁੱਕਦੇ ਹੋਏ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਵਿੱਢੇਗਾ | ਉੱਧਰ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵਲੋਂ ਵਿਸ਼ਵਾਸ ਦੁਆਇਆ ਗਿਆ ਕਿ ਜਲਦੀ ਹੀ ਕਿਸੇ ਵੀ ਸ਼ਰਾਰਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਮਾਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਆਪਸੀ ਭਾਈਚਾਰਕ ਸਾਂਝ ਖ਼ਰਾਬ ਹੋਣ ਦਿੱਤੀ ਜਾਵੇਗੀ | ਇਸ ਮੌਕੇ ਅੰਤਰਰਾਸ਼ਟਰੀ ਜੱਟ ਸਿੱਖ ਜਥੇਬੰਦੀ ਦੇ ਸੇਵਾਦਾਰ ਸਿਮਰਜੀਤ ਸਿੰਘ ਸੰਧੂ ਦੇ ਨਾਲ ਸਾਰਜ ਸਿੰਘ ਸੰਧੂ ਪ੍ਰਧਾਨ ਸਰਪੰਚ ਯੂਨੀਅਨ, ਰਾਜਦੀਪ ਸਿੰਘ ਸੰਧੂ ਸਾਬਕਾ ਸਰਪੰਚ ਰਤਾ ਖੇੜਾ, ਹਰਪਾਲ ਸਿੰਘ ਜਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮੰਗਲ ਸਿੰਘ ਸਵਾਈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬਲਜੀਤ ਸਿੰਘ ਸੰਧੂ ਪੱਲਾ ਮੇਘਾ, ਦਿਲਪ੍ਰੀਤ ਸਿੰਘ ਸਿੱਧੂ ਕਿਲਚੇ, ਮਨਜੀਤ ਸਿੰਘ ਧੰਜੂ ਕੰਬੋਜ ਭਾਈਚਾਰਾ, ਟਹਿਲ ਸਿੰਘ ਛੀਨਾ ਸਮੇਤ ਸੈਂਕੜੇ ਜੱਟ ਸਿੱਖ ਭਾਈਚਾਰੇ ਦੇ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਗੁਰੂਹਰਸਹਾਏ ਦੀਆਂ ਸਰਬਸੰਮਤੀ ਵਾਲੀਆਂ ਪੰਚਾਇਤਾਂ ਨੂੰ ਵੰਡੇ 5-5 ਲੱਖ ਦੇ ਚੈੱਕ... ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ ਮੀਟਿੰਗ 'ਚ ਕਿਸਾਨਾਂ ਨੇ ਕੀਤੇ ਨਵੇਂ ਐਲਾਨ <br/>
Ad Position 24