ਗੁਰੂ ਨਾਨਕ ਕੰਨਿਆ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਵਲੋਂ ਸਟੇਟ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਦਿਆਂ ਗੋਲਡ ਮੈਡਲ ਜਿੱਤੇ
ਅਹਿਮਦਗੜ੍ਹ, 28 ਨਵੰਬਰ (ਰਣਧੀਰ ਸਿੰਘ ਮਹੌਲੀ)-ਗੁਰੂ ਨਾਨਕ ਕੰਨਿਆ ਮਹਾ ਵਿਦਿਆਲਿਆ ਦੀਆਂ ਵਿਦਿਆਰਥਣਾਂ ਵੱਲੋਂ ਖੇਡਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਗਿਆ। ਸਕੂਲ ਡਾਇਰੈਕਟਰ ਸਟੇਟ ਅਵਾਰਡੀ ਭੁਪਿੰਦਰ ਕੌਰ ਪੰਧੇਰ ਅਤੇ ਪ੍ਰਿੰਸੀਪਲ ਕੋਮਲਪ੍ਰੀਤ ਕੌਰ ਮਾਵੀ ਨੇ ਦੱਸਿਆ ਕਿ ਖੋ ਖੋ ਦੇ ਜ਼ੋਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵਰਗ 14 ਲੜਕੀਆਂ ਨੇ ਦੂਜਾ, ਵਰਗ 17 ਲੜਕੀਆਂ ਨੇ ਪਹਿਲਾ, ਵਰਗ 19 ਸਾਲ ਲੜਕੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹਾ ਪੱਧਰ ਵਰਗ 17 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਟੇਟ ਦੀਆਂ ਖੇਡਾਂ ਵਿੱਚ ਭਾਗ ਲਿਆ।
ਅਹਿਮਦਗੜ੍ਹ, 28 ਨਵੰਬਰ (ਰਣਧੀਰ ਸਿੰਘ ਮਹੌਲੀ)-ਗੁਰੂ ਨਾਨਕ ਕੰਨਿਆ ਮਹਾ ਵਿਦਿਆਲਿਆ ਦੀਆਂ ਵਿਦਿਆਰਥਣਾਂ ਵੱਲੋਂ ਖੇਡਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਗਿਆ। ਸਕੂਲ ਡਾਇਰੈਕਟਰ ਸਟੇਟ ਅਵਾਰਡੀ ਭੁਪਿੰਦਰ ਕੌਰ ਪੰਧੇਰ ਅਤੇ ਪ੍ਰਿੰਸੀਪਲ ਕੋਮਲਪ੍ਰੀਤ ਕੌਰ ਮਾਵੀ ਨੇ ਦੱਸਿਆ ਕਿ ਖੋ ਖੋ ਦੇ ਜ਼ੋਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵਰਗ 14 ਲੜਕੀਆਂ ਨੇ ਦੂਜਾ, ਵਰਗ 17 ਲੜਕੀਆਂ ਨੇ ਪਹਿਲਾ, ਵਰਗ 19 ਸਾਲ ਲੜਕੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹਾ ਪੱਧਰ ਵਰਗ 17 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਟੇਟ ਦੀਆਂ ਖੇਡਾਂ ਵਿੱਚ ਭਾਗ ਲਿਆ। ਖੇਡਾਂ ਵਤਨ ਪੰਜਾਬ ਵਿੱਚ ਬਾਕਸਿੰਗ ਦੇ ਸਟੇਟ ਪੱਧਰੀ, ਜ਼ਿਲ੍ਹਾ ਪੱਧਰ ਤੇ 19 ਵਰਗ ਲੜਕੀਆਂ ਵਿੱਚ ਅਸ਼ਮਨਪ੍ਰੀਤ ਕੌਰ ਨੇ ਗੋਲਡ ਮੈਡਲ ਨਾਲ ਪਹਿਲਾ ਸਥਾਨ ਅਤੇ ਸਟੇਟ ਵਿੱਚੋਂ ਸਿਲਵਰ ਮੈਡਲ ਲੈ ਕੇ ਦੂਜੇ ਸਥਾਨ ਪ੍ਰਾਪਤ ਕੀਤਾ ਗਿਆ। ਬੈਡਮਿੰਟਨ ਦੇ ਜ਼ੋਨ ਪੱਧਰ ਦੇ ਮੁਕਾਬਲੇ ਵਿੱਚ 19 ਵਰਗ ਲੜਕੀਆਂ ਵਿੱਚ ਪਹਿਲਾ ਸਥਾਨ ਜ਼ਿਲ੍ਹੇ ਵਿੱਚੋਂ ਤੀਜਾ 17 ਵਰਗ ਨੇ ਜ਼ੋਨ ਵਿੱਚੋਂ ਦੂਜਾ ਅਤੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ੋਨ ਅਤੇ ਜ਼ਿਲ੍ਹਾ ਦੇ ਹੋਏ ਅਥਲੈਟਿਕ ਮੁਕਾਬਲਿਆਂ ਵਿੱਚ 14 ਵਰਗ ਲੜਕੀਆਂ ਵਿੱਚੋਂ ਖ਼ੁਸ਼ਬੂ ਨੇ ਗੋਲਾ ਸੁੱਟਣ ਲੰਬੀ ਛਾਲ ਵਿੱਚ ਪਹਿਲਾ ਸਥਾਨ ਅਤੇ ਗੋਲਡ ਮੈਡਲ ਪ੍ਰਾਪਤ ਕਰਦੇ ਹੋਏ ਸਟੇਟ ਇਵੈਂਟ ਵਿੱਚ ਭਾਗ ਲਿਆ। ਅੰਡਰ 19 ਲੜਕੀਆਂ ਨੇ ਸਟੇਟ ਅਤੇ ਜ਼ੋਨ ਵਿੱਚੋਂ ਲੰਬੀ ਛਾਲ ਵਿੱਚ ਸੰਜਨਾ ਨੇ ਪਹਿਲਾ ਸਥਾਨ, ਜ਼ੋਨ ਅਤੇ ਜ਼ਿਲ੍ਹੇ ਵਿਚ ਚਾਰ ਸੌ ਮੀਟਰ ਦੌੜ ਵਿੱਚ ਸੋਨੀ ਨੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਸਟੇਟ ਵਿੱਚ ਭਾਗ ਲਿਆ ਗਿਆ। ਸਕੂਲ ਪੁੱਜਣ ਤੇ ਵਿਦਿਆਰਥਣਾਂ ਨੂੰ ਡਾਇਰੈਕਟਰ ਭੁਪਿੰਦਰ ਕੌਰ ਪੰਧੇਰ ਅਤੇ ਪ੍ਰਿੰਸੀਪਲ ਕੋਮਲਪ੍ਰੀਤ ਕੌਰ ਮਾਵੀ ਦੀ ਦੇਖ ਰੇਖ ਵਿੱਚ ਸੰਖੇਪ ਸਮਾਗਮ ਦੌਰਾਨ ਸਕੂਲ ਕਮੇਟੀ ਪ੍ਰਬੰਧਕ ਕੁਲਵੰਤ ਸਿੰਘ ਛਪਾਰ, ਡਾ ਚਰਨਜੀਤ ਸਿੰਘ ਪੰਧੇਰ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਸੁਖਜਿੰਦਰ ਸਿੰਘ ਰਾਜੜ, ਗੁਰਮੀਤ ਸਿੰਘ ਛਪਾਰ, ਸਰਪੰਚ ਹਰਦੀਪ ਸਿੰਘ ਬੋੜਹਾਈ, ਕਮਲਜੀਤ ਸਿੰਘ ਉੱਭੀ, ਜਸ਼ਨਦੀਪ ਸਿੰਘ ਸੇਖੋਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਗਈ। ਸਕੂਲ ਪ੍ਰਿੰਸੀਪਲ ਕੋਮਲਪ੍ਰੀਤ ਕੌਰ ਮਾਵੀ ਨੇ ਪੁੱਜੇ ਪ੍ਰਬੰਧਕ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਬੱਚਿਆਂ ਦੀ ਪੜ੍ਹਾਈ, ਖੇਡਾਂ ਅਤੇ ਵਿਕਾਸ ਦੇ ਲਈ ਹਰ ਸੰਭਵ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।