28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸ਼ੀਸ਼ ਮਹਿਲ ਦੇ ਖੁੱਲ੍ਹਣ ਨਾਲ ਆਮ ਆਦਮੀ ਪਾਰਟੀ ਦੇ ਸਾਦਗੀ ਦੇ ਦਾਅਵਿਆਂ ਅਤੇ ਜਨਤਾ ਦੇ ਪੈਸੇ ਦੀ ਹੋਈ ਬਰਬਾਦੀ ਦਾ ਪਰਦਾਫਾਸ਼ ਹੋਇਆ - ਸਰਜੀਵਨ ਜਿੰਦਲ, ਡਾ. ਭਗਵਾਨ ਸਿੰਘ

ਸੰਗਰੂਰ, 28 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਅਤੇ ਕੋ ਕਨਵੀਨਰ ਮੈਡੀਕਲ ਸੈੱਲ ਪੰਜਾਬ ਡਾ. ਭਗਵਾਨ ਸਿੰਘ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ 6, ਫਲੈਗਸਟਾਫ ਰੋਡ ਸਥਿਤ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ (ਸ਼ੀਸ਼ ਮਹਿਲ) ਦੇ ਦਰਵਾਜ਼ੇ ਮੀਡੀਆ ਅਤੇ ਆਮ ਜਨਤਾ ਲਈ ਖੋਲ੍ਹੇ ਜਾਣ ਤੋਂ ਬਾਅਦ ਸਾਹਮਣੇ ਆਏ ਤੱਥਾਂ ਅਤੇ ਬਿੱਲਾਂ ਨੇ ‘ਆਪ’ ਲੀਡਰਸ਼ਿਪ ਦੇ ਦੋਹਰੇ ਮਾਪਦੰਡਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 29-11-2026
ਸੰਗਰੂਰ, 28 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਅਤੇ ਕੋ ਕਨਵੀਨਰ ਮੈਡੀਕਲ ਸੈੱਲ ਪੰਜਾਬ ਡਾ.ਭਗਵਾਨ ਸਿੰਘ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ 6, ਫਲੈਗਸਟਾਫ ਰੋਡ ਸਥਿਤ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ (ਸ਼ੀਸ਼ ਮਹਿਲ) ਦੇ ਦਰਵਾਜ਼ੇ ਮੀਡੀਆ ਅਤੇ ਆਮ ਜਨਤਾ ਲਈ ਖੋਲ੍ਹੇ ਜਾਣ ਤੋਂ ਬਾਅਦ ਸਾਹਮਣੇ ਆਏ ਤੱਥਾਂ ਅਤੇ ਬਿੱਲਾਂ ਨੇ ‘ਆਪ’ ਲੀਡਰਸ਼ਿਪ ਦੇ ਦੋਹਰੇ ਮਾਪਦੰਡਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਵਿਰੋਧੀ ਲਹਿਰ, ‘ਵੀ.ਆਈ.ਪੀ. ਕਲਚਰ’ ਦੇ ਵਿਰੋਧ ਅਤੇ ਸਾਦਾ ਜੀਵਨ ਜਿਊਣ ਦੇ ਝੂਠੇ ਦਾਅਵਿਆਂ ਦੇ ਆਧਾਰ ‘ਤੇ ਆਪਣੀ ਸਿਆਸੀ ਜ਼ਮੀਨ ਤਿਆਰ ਕੀਤੀ ਪਰ ਹੁਣ ਸਿਵਲ ਲਾਈਨਜ਼ ਸਥਿਤ ਇਸ ਆਲੀਸ਼ਾਨ ਕੰਪਲੈਕਸ ਦੇ ਬਾਹਰ ਲੱਗੇ ਅਧਿਕਾਰਤ ਬੋਰਡ ਅਤੇ ਅੰਦਰ ਲੱਗੇ ਬਿੱਲਾਂ ਦੇ ਟੈਗਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਰਿਹਾਇਸ਼ ‘ਤੇ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਦੇ ਕੁੱਲ 58 ਕਰੋੜ 83 ਲੱਖ ਰੁਪਏ ਖਰਚ ਕੀਤੇ ਗਏ ਹਨ, ਜੋ ਪਾਰਟੀ ਦੇ ਆਪਣੇ ਹੀ ਸਿਧਾਂਤਾਂ ਨਾਲ ਸਿੱਧਾ ਧੋਖਾ ਹੈ। ਮਾਰਚ 2026 ਵਿੱਚ ਦਿੱਲੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਕੰਪਟਰੋਲਰ ਐਂਡ ਆਡੀਟਰ ਜਨਰਲ ਦੀ ਰਿਪੋਰਟ ਵਿੱਚ ਖਰਚਿਆਂ ਵਿੱਚ 342 ਪ੍ਰਤੀਸ਼ਤ ਦਾ ਵਾਧਾ ਇਨ੍ਹਾਂ ਬੇਨਿਯਮੀਆਂ ‘ਤੇ ਮੋਹਰ ਲਗਾਉਂਦੀ ਹੈ। ਆਗੂਆਂ ਨੇ ਕਿਹਾ ਕਿ ਜਦੋਂ ਕੋਵਿਡ-19 ਮਹਾਂਮਾਰੀ ਦੌਰਾਨ ਦਿੱਲੀ ਦੇ ਆਮ ਲੋਕ ਬੁਨਿਆਦੀ ਸਿਹਤ ਸਹੂਲਤਾਂ ਲਈ ਜੂਝ ਰਹੇ ਸਨ, ਉਸ ਸਮੇਂ ਇਸ 8 ਬੈੱਡਰੂਮ ਅਤੇ 12-13 ਬਾਥਰੂਮਾਂ ਵਾਲੇ ਕੰਪਲੈਕਸ ਵਿੱਚ ਲਗਜ਼ਰੀ ਸਹੂਲਤਾਂ ਲਗਵਾਈਆਂ ਜਾ ਰਹੀਆਂ ਸਨ। ਮੀਡੀਆ ਦੌਰੇ ਦੌਰਾਨ ਸਾਹਮਣੇ ਆਏ ਬਿੱਲਾਂ ਦੇ ਵੇਰਵੇ ਹੈਰਾਨ ਕਰਨ ਵਾਲੇ ਹਨ ਜਿਸ ਵਿੱਚ ਲਗਭਗ 2 ਕਰੋੜ ਰੁਪਏ ਦੀ ਕੀਮਤ ਵਾਲਾ ਡਬਲ ਬੈੱਡ, 95 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਆਧੁਨਿਕ ਰਸੋਈ, ਆਟੋਮੈਟਿਕ ਸਲਾਈਡਿੰਗ ਦਰਵਾਜ਼ਿਆਂ ਵਾਲੀ ਬੈਠਕ ‘ਤੇ 41.16 ਲੱਖ ਰੁਪਏ ਦਾ ਖਰਚ, 30 ਲੱਖ ਰੁਪਏ ਦਾ ਟੀ.ਵੀ. ਯੂਨਿਟ ਅਤੇ ਕਈ ਹੋਰ ਮਹਿੰਗੇ ਟੀ.ਵੀ., 11.56 ਲੱਖ ਰੁਪਏ ਦਾ ਝੂਮਰ, 10 ਲੱਖ ਰੁਪਏ ਦੇ ਸਾਈਡ ਟੇਬਲ, ਅਤੇ 5.47 ਲੱਖ ਰੁਪਏ ਦਾ ਟੂ-ਸੀਟਰ ਸੋਫਾ, ਸਪਾ , ਸੌਨਾ , ਜੈਕੂਜ਼ੀ , ਮਸਾਜ ਟੇਬਲ ਵਾਲਾ ਵੈਲਨੈੱਸ ਰੂਮ, 7 ਲੱਖ ਰੁਪਏ ਦੀ ਰਸੋਈ ਦੀ ਲਿਫਟ , 6.71 ਲੱਖ ਰੁਪਏ ਦਾ ਸੰਗਮਰਮਰ ਦਾ ਮੰਦਰ, ਅਤੇ 5.69 ਲੱਖ ਰੁਪਏ ਦੇ ਪਰਦੇ ਅਤੇ ਹੁਣ ਜਦੋਂ ਇਹ ਸੱਚਾਈ ਸਬੂਤਾਂ ਸਮੇਤ ਜਨਤਾ ਦੇ ਸਾਹਮਣੇ ਆ ਗਈ ਹੈ, ਤਾਂ ‘ਆਪ’ ਆਗੂ ਇਸ ਨੂੰ ‘ਸਿਆਸੀ ਸਟੰਟ’ ਦੱਸ ਕੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਦੇ ਆਪਣੇ ਸੰਸਥਾਪਕ ਮੈਂਬਰਾਂ ਸਮੇਤ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਬੰਗਲਾ ਅਤੇ ਗੱਡੀ ਨਾ ਲੈਣ ਦੀਆਂ ਸਹੁੰਆਂ ਖਾਣ ਵਾਲਿਆਂ ਦਾ ਇਹ ਅਸਲੀ ਚਿਹਰਾ ਹੈ। ਦਿੱਲੀ ਸਰਕਾਰ ਵੱਲੋਂ ਹੁਣ ਇਸ ਕੰਪਲੈਕਸ ਨੂੰ ਮਾਮੂਲੀ ਟਿਕਟ ‘ਤੇ ਆਮ ਜਨਤਾ ਲਈ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਦਿੱਲੀ ਅਤੇ ਦੇਸ਼ ਦੇ ਟੈਕਸਦਾਤਾ ਖੁਦ ਆਪਣੀਆਂ ਅੱਖਾਂ ਨਾਲ ਦੇਖ ਸਕਣ ਕਿ ‘ਆਮ ਆਦਮੀ’ ਦੇ ਨਾਮ ‘ਤੇ ਵੋਟਾਂ ਲੈਣ ਵਾਲਿਆਂ ਨੇ ਕਿਸ ਤਰ੍ਹਾਂ ਦਾ ‘ਸ਼ੀਸ਼ ਮਹਿਲ’ ਉਸਾਰਿਆ ਸੀ। ਇਸ ਮੌਕੇ ਉੱਪਰ ਸੁਰਿੰਦਰ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ , ਵਿਸ਼ਾਲ ਵਿਸਨੋਈ, ਐਡਵੋਕੇਟ ਸੁਖਵਿੰਦਰ ਸਿੰਘ ਅਤੇ ਵਿਸਾਖਾ ਸਿੰਘ ਸਰਪੰਚ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰੈਲੀ ਦੀ ਸਫ਼ਲਤਾ ਨੇ 2027 ਦੀਆਂ ਚੋਣਾਂ ਵਿੱਚ ‘ਆਪ’ ਦੀ ਸ਼ਾਨਦਾਰ ਜਿੱਤ ’ਤੇ ਮੋਹਰ ਲਗਾਈ–ਭਰਾਜ ਅਗਲੀ ਖ਼ਬਰ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ, ਸਰਕਾਰ ਬਣਨ ’ਤੇ ਸੁਨਾਮ ਵਿਖੇ ਬਣਾਇਆ ਜਾਵੇਗਾ ਅੰਬੇਡਕਰ ਭਵਨ – ਦਾਮਨ ਬਾਜਵਾ
Ad Position 24