28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮੁੱਖ ਮੰਤਰੀ ਦੇ ਪਿੰਡ ਸਤੌਜ ਦੀ ਪੰਚਾਇਤ ਨੇ ਦੋਸ਼ਾਂ ਨੂੰ ਨਕਾਰਿਆ

ਚੀਮਾ ਮੰਡੀ, 28 ਨਵੰਬਰ (ਗੁਰਜੀਤ ਸਿੰਘ ਚਹਿਲ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਦੇ ਇਕ ਵਿਅਕਤੀ ਵੱਲੋਂ ਜੋ ਨਗਰ ਪੰਚਾਇਤ ‘ਤੇ ਸਰਕਾਰੀ ਗਰਾਂਟਾਂ ਚੋ ਪੈਸੇ ਖਾਣ ਦੇ ਦੋਸ਼ ਲਗਾਏ ਹਨ, ਉਨ੍ਹਾਂ ਨੂੰ ਮੁੱਢੋਂ ਹੀ ਨਕਾਰਦਿਆਂ ਸਰਪੰਚ ਹਰਬੰਸ ਸਿੰਘ ਹੈਪੀ ਦੀ ਅਗਵਾਈ ਹੇਠ ਇਕੱਤਰ ਹੋਈ ਪੰਚਾਇਤ ਨੇ ਕਿਹਾ ਕਿ ਪੰਚਾਇਤ ਕੋਲ ਹਰ ਇਕ ਗ੍ਰਾਂਟ ਦਾ ਹਿਸਾਬ ਹੈ ਅਤੇ ਪੰਚਾਇਤ ਤੇ ਲਗਾਏ ਇਹ ਦੋਸ਼ ਰਾਜਨੀਤੀ ਤੋ ਪ੍ਰੇਰਿਤ ਝੂਠੇ ਅਤੇ ਬੇ-ਬੁਨਿਆਦ ਹਨ ਕਿਉਂਕਿ ਉਕਤ ਵਿਅਕਤੀ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਰਗਰਮ ਵਰਕਰ ਵੀ ਹੈ। ਸਰਪੰਚ ਹਰਬੰਸ ਸਿੰਘ ਹੈਪੀ ਨੇ ਪੰਚਾਇਤ ਦੀ ਮੌਜੂਦਗੀ ’ਚ ਪੱਤਰਕਾਰਾਂ ਨੂੰ ਕਾਰਵਾਈ ਰਜਿਸਟਰ ਵਿਖਾਉਂਦਿਆਂ ਕਿਹਾ ਕਿ ਪਿੰਡ ਦੇ ਹੀ ਵਿਅਕਤੀ ਭੋਲਾ ਸਿੰਘ ਨੇ ਜੋ ਪੰਚਾਇਤ ਤੇ ਨਾਲੀ ਦੀ ਗ੍ਰਾਂਟ ਦੇ ਪੈਸੇ ਖਾਣ ਦੀ ਗੱਲ ਕੀਤੀ ਹੈ, ਉਹ ਨਾਲੀ ਤਾਂ ਅਜੇ ਬਣੀ ਹੀ ਨਹੀਂ, ਜਿਸ ਕਰਕੇ ਪੰਚਾਇਤ ਨੇ ਇਸ ਨਾਲੀ ਦੀ ਗ੍ਰਾਂਟ ਦੇ ਪੈਸੇ ਵੀ ਅਜੇ ਤੱਕ ਨਹੀਂ ਕਢਵਾਏ।

Ad Position 21
No active advertisement
ਅਜੀਤ ਡੈਸਕ 29-11-2026

ਮਾਮਲਾ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਪੰਚਾਇਤ ’ਤੇ ਲਗਾਏ ਦੋਸ਼ਾਂ ਦਾ-

 

ਚੀਮਾ ਮੰਡੀ, 28 ਨਵੰਬਰ (ਗੁਰਜੀਤ ਸਿੰਘ ਚਹਿਲ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਦੇ ਇਕ ਵਿਅਕਤੀ ਵੱਲੋਂ ਜੋ ਨਗਰ ਪੰਚਾਇਤ ‘ਤੇ ਸਰਕਾਰੀ ਗਰਾਂਟਾਂ ਚੋ ਪੈਸੇ ਖਾਣ ਦੇ ਦੋਸ਼ ਲਗਾਏ ਹਨ, ਉਨ੍ਹਾਂ ਨੂੰ ਮੁੱਢੋਂ ਹੀ ਨਕਾਰਦਿਆਂ ਸਰਪੰਚ ਹਰਬੰਸ ਸਿੰਘ ਹੈਪੀ ਦੀ ਅਗਵਾਈ ਹੇਠ ਇਕੱਤਰ ਹੋਈ ਪੰਚਾਇਤ ਨੇ ਕਿਹਾ ਕਿ ਪੰਚਾਇਤ ਕੋਲ ਹਰ ਇਕ ਗ੍ਰਾਂਟ ਦਾ ਹਿਸਾਬ ਹੈ ਅਤੇ ਪੰਚਾਇਤ ਤੇ ਲਗਾਏ ਇਹ ਦੋਸ਼ ਰਾਜਨੀਤੀ ਤੋ ਪ੍ਰੇਰਿਤ ਝੂਠੇ ਅਤੇ ਬੇ-ਬੁਨਿਆਦ ਹਨ ਕਿਉਂਕਿ ਉਕਤ ਵਿਅਕਤੀ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਰਗਰਮ ਵਰਕਰ ਵੀ ਹੈ। ਸਰਪੰਚ ਹਰਬੰਸ ਸਿੰਘ ਹੈਪੀ ਨੇ ਪੰਚਾਇਤ ਦੀ ਮੌਜੂਦਗੀ ’ਚ ਪੱਤਰਕਾਰਾਂ ਨੂੰ ਕਾਰਵਾਈ ਰਜਿਸਟਰ ਵਿਖਾਉਂਦਿਆਂ ਕਿਹਾ ਕਿ ਪਿੰਡ ਦੇ ਹੀ ਵਿਅਕਤੀ ਭੋਲਾ ਸਿੰਘ ਨੇ ਜੋ ਪੰਚਾਇਤ ਤੇ ਨਾਲੀ ਦੀ ਗ੍ਰਾਂਟ ਦੇ ਪੈਸੇ ਖਾਣ ਦੀ ਗੱਲ ਕੀਤੀ ਹੈ, ਉਹ ਨਾਲੀ ਤਾਂ ਅਜੇ ਬਣੀ ਹੀ ਨਹੀਂ, ਜਿਸ ਕਰਕੇ ਪੰਚਾਇਤ ਨੇ ਇਸ ਨਾਲੀ ਦੀ ਗ੍ਰਾਂਟ ਦੇ ਪੈਸੇ ਵੀ ਅਜੇ ਤੱਕ ਨਹੀਂ ਕਢਵਾਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭੋਲਾ ਸਿੰਘ ਵੱਲੋਂ ਬਣਾਈ ਵੀਡੀਓ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਪਾਈ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਦੀ ਪੰਚਾਇਤ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ੀ ਹੈ ਜੋ ਕਿ ਬਹੁਤ ਮਾੜੀ ਗੱਲ ਹੈ। ਸਤੌਜ ਦੀ ਪੰਚਾਇਤ ਨੇ ਕਿਹਾ ਕਿ ਕਿਸੇ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਨੂੰ ਪਹਿਲਾ ਸਚਾਈ ਜਾਣ ਲੈਣੀ ਚਾਹੀਦੀ ਹੈ ਅਤੇ ਉਹ ਸੁਖਬੀਰ ਬਾਦਲ ਨੂੰ ਅਪੀਲ ਕਰਦੇ ਹਨ ਕਿ ਉਹ ਪਿੰਡ ਸਤੌਜ ਵਿਖੇ ਆ ਕੇ ਖ਼ੁਦ ਵੇਖ ਲੈਣ ਕਿ ਪਿੰਡ ਵਿਖੇ ਕਿੰਨੇ ਵਿਕਾਸ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਸਤੌਜ ਵਿਖੇ ਅਨੇਕਾਂ ਹੀ ਵਿਕਾਸ ਕਾਰਜ ਚੱਲ ਰਹੇ ਜਿਨ੍ਹਾਂ ਨੂੰ ਸੁਚੱਜੇ ਢੰਗ ਨਾਲ ਬਿਨਾ ਕਿਸੇ ਲਾਲਚ ਦੇ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਪਿੰਡ ਸਤੌਜ ਦੇ ਵਿਕਾਸ ਕਾਰਜਾਂ ਸੰਬੰਧੀ ਸਹੀ ਜਾਣਕਾਰੀ ਹੀ ਲੋਕਾਂ ਤੱਕ ਪਹੁੰਚਾਉਣ। ਇਸ ਮੌਕੇ ਪਿੰਡ ਸਤੌਜ ਦੀ ਸਮੁੱਚੀ ਪੰਚਾਇਤ ਮੌਜੂਦ ਸੀ।

Ad Position 22
No active advertisement
ਪਿਛਲੀ ਖ਼ਬਰ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਨੇ ਮੁੱਖ ਮੰਤਰੀ ਨਿਵਾਸ ਬਾਹਰ ਦੀਵੇ ਬਾਲ਼ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਤਿੰਨ ਅਣਪਛਾਤਿਆਂ ਨੇ ਕੁੱਟਮਾਰ ਕਰਕੇ ਇਕ ਨੌਜਵਾਨ ਤੋਂ ਮੋਬਾਈਲ ਤੇ ਪੈਸੇ ਖੋਹੇ
Ad Position 24