28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲਾਈਫ਼ ਗਾਰਡ ਨਰਸਿੰਗ ਕਾਲਜ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਸਮਾਗਮ ਕਰਵਾਇਆ

ਸੰਗਰੂਰ, 28 ਨਵੰਬਰ (ਸੁਖਵਿੰਦਰ ਸਿੰਘ ਫੁੱਲ)–ਸਥਾਨਕ ਲਾਈਫ਼ ਗਾਰਡ ਨਰਸਿੰਗ ਕਾਲਜ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਹੋਏ ਸਮਾਰੋਹ ਵਿਚ ਐੱਸ. ਡੀ.

Ad Position 21
No active advertisement
ਅਜੀਤ ਡੈਸਕ 29-11-2026
ਸੰਗਰੂਰ, 28 ਨਵੰਬਰ (ਸੁਖਵਿੰਦਰ ਸਿੰਘ ਫੁੱਲ)–ਸਥਾਨਕ ਲਾਈਫ਼ ਗਾਰਡ ਨਰਸਿੰਗ ਕਾਲਜ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਹੋਏ ਸਮਾਰੋਹ ਵਿਚ ਐੱਸ.ਡੀ.ਐੱਮ ਸੰਗਰੂਰ ਸ੍ਰੀ ਬਾਦਲਦੀਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਛੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨਾ ਕੇਵਲ ਆਪਣੇ ਭਵਿੱਖ ਨੂੰ ਖ਼ੂਬਸੂਰਤ ਕਰਦੇ ਹਨ ਸਗੋਂ ਸਮਾਜ ਲਈ ਮਾਰਗ ਦਰਸ਼ਕ ਵੀ ਬਣਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ਵਿਚ ਅਸੀਂ ਸੋਸ਼ਲ ਮੀਡੀਆ ਨੂੰ ਇਕਦਮ ਨਕਾਰ ਨਹੀਂ ਸਕਦੇ ਪਰ ਚੰਗੇ ਵਿਦਿਆਰਥੀ ਸੋਸ਼ਲ ਮੀਡੀਆ ਦੀ ਬਹੁਤ ਘੱਟ ਵਰਤੋਂ ਕਰ ਕੇ ਆਪਣਾ ਧਿਆਨ ਪੜ੍ਹਾਈ ਵੱਲ ਲਗਾਉਂਦੇ ਹਨ। ਡਾ. ਭਾਵਨਾ ਬਾਂਸਲ, ਮੈਡਮ ਅਮਨਜੋਤ ਕੌਰ ਅਤੇ ਵਿਦਿਆਰਥਣਾਂ ਸਾਹਿਲਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਕੌਰ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਸੰਸਥਾ ਦੇ ਕਾਨੂੰਨੀ ਸਲਾਹਕਾਰ ਡਾ. ਸੁਖਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਕਾਲਜ ਦੇ ਪ੍ਰਿੰਸੀਪਲ ਰਿੰਟੂ ਚਾਤੁਰਵੇਦੀ ਨੇ ਦੱਸਿਆ ਕਿ ਇਸ ਸੰਸਥਾ ਦੇ ਨਤੀਜੇ ਹਰ ਵਾਰ ਵਧੀਆ ਰਹਿਣ ਦਾ ਕਾਰਨ ਇੱਥੋਂ ਦੇ ਸਟਾਫ਼ ਦਾ ਮਿਹਨਤੀ ਅਤੇ ਵਿਦਿਆਰਥੀਆਂ ਦਾ ਲਗਨਸ਼ੀਲ ਹੋਣਾ ਹੈ। ਸੰਸਥਾ ਦੇ ਡਾਇਰੈਕਟਰ ਡਾ. ਪਰਵਿੰਦਰ ਕੌਰ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਵਿਦਿਆਰਥੀਆਂ ਵੱਲੋਂ ਮਾਡਲਿੰਗ, ਲੋਕ ਗੀਤ , ਸੋਲੋ ਡਾਂਸ, ਗਰੁੱਪ ਡਾਂਸ, ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜਾ ਦੀ ਖ਼ੂਬਸੂਰਤ ਪੇਸ਼ਕਾਰੀ ਨਾਲ ਸਮਾਗਮ ਦਾ ਰੰਗ ਬੰਨ੍ਹਿਆ ਗਿਆ। ਈਸਾ ਅਗਰਵਾਲ ਨੂੰ ਮਿਸ ਫਰੈਸ਼ਰ, ਝਲਕ ਨੂੰ ਮਿਸ ਪ੍ਰਸਨੈਲਿਟੀ, ਸਾਹਿਬ ਸਿੰਘ ਨੂੰ ਮਿਸਟਰ ਫਰੈਸ਼ਰ ਅਤੇ ਕੇਸ਼ਵ ਨੂੰ ਮਿਸਟਰ ਪ੍ਰਸਨੈਲਿਟੀ ਚੁਣਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬਲਦੇਵ ਸਿੰਘ ਗਾਜੇਵਾਸ, ਸੁਖਦਰਸ਼ਨਪਾਲ ਸਿੰਘ ਐਕਸੀਅਨ, ਸਰਬਜੀਤ ਸਿੰਘ ਰੇਖੀ ਚੇਅਰਮੈਨ ਸਹਾਰਾ ਫਾਊਡੇਸ਼ਨ, ਡਾ. ਅਸ਼ੋਕ ਬਾਂਸਲ, ਹਰਸੁਖਚੈਨ ਸਿੰਘ ਚੱਢਾ ਐਡਵੋਕੇਟ, ਵਿਕਾਸ ਅਲੀਸ਼ਾ ਐਡਵੋਕੇਟ, ਡਾ. ਸਾਮੀਨ ਜ਼ਾਹਿਰਾ,ਡਾ. ਗੁਰਜੋਤ ਕੌਰ ਧੂਰੀ, ਲਾਲ ਸਿੰਘ, ਵੰਦਨਾ ਸਾਲੂਜਾ,ਹਰਿੰਦਰ ਸਿੰਘ ਗਰੇਵਾਲ (ਗਰੁੱਪ ਕੋਆਰਡੀਨੇਟਰ), ਸਤਿੰਦਰ ਕੌਰ (ਪ੍ਰਿੰਸੀਪਲ ਈ.ਟੀ.ਟੀ.), ਡਾ. ਭਾਵਨਾ ਬਾਂਸਲ (ਪ੍ਰਿੰਸੀਪਲ ਡੀ-ਫਾਰਮੈਸੀ), ਮਨਿੰਦਰਪਾਲ ਸਿੰਘ (ਪ੍ਰਿੰਸੀਪਲ ਆਈ.ਟੀ. ਆਈ), ਪੁਸ਼ਪਿੰਦਰ ਸਿੰਘ, ਲੈਕਚਰਾਰਹਰਪ੍ਰੀਤ ਕੌਰ, ਲੈਕਚਰਾਰ ਅਮਨਦੀਪ ਕੌਰ, ਸਜਵਿੰਦਰ ਕੌਰ, ਸੁਖਦੀਪ ਕੌਰ, ਇੰਦਰਜੀਤ ਕੌਰ, ਰਮਨਪ੍ਰੀਤ ਕੌਰ,ਮਨਪ੍ਰੀਤ ਕੌਰ,ਹਰਪ੍ਰੀਤ ਕੌਰ, ਸ਼ਾਲੂ ਮਲਿਕ, ਹਰਮੀਤ ਕੌਰ, ਖੁਸ਼ਪ੍ਰੀਤ ਕੌਰ, ਆਦਿਲ, ਅਮਨਜੌਤ ਕੌਰ, ਸੌਰਵ ਚੌਧਰੀ, ਰਾਜਵੀਰ ਕੌਰ,ਹਰਸ਼ਿਤਾ, ਹਰਮਿੰਦਰ ਕੌਰ, ਮਨਦੀਪ ਕੌਰ, ਗਗਨਦੀਪਸਿੰਘ, ਅਨਿਲ ਕੁਮਾਰ ਅਤੇ ਸਤਨਾਮ ਸਿੰਘ (ਸੁਪਰਡੈਂਟ)ਸਮੇਤ ਵੱਖ ਵੱਖ ਸਖਸ਼ੀਅਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਤਿੰਨ ਅਣਪਛਾਤਿਆਂ ਨੇ ਕੁੱਟਮਾਰ ਕਰਕੇ ਇਕ ਨੌਜਵਾਨ ਤੋਂ ਮੋਬਾਈਲ ਤੇ ਪੈਸੇ ਖੋਹੇ ਅਗਲੀ ਖ਼ਬਰ 20 ਗ੍ਰਾਮ ਚਿੱਟੇ ਸਣੇ ਦੋ ਮੁਲਜ਼ਮ ਪੁਲਿਸ ਨੇ ਦਬੋਚੇ
Ad Position 24