26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅਕਾਲ ਕਾਲਜ ਦੀਆਂ ਵਿਦਿਆਰਥਣਾਂ ਦੀ ਸ਼ਾਨਦਾਰ ਕੋਰੀਓਗ੍ਰਾਫੀ ਰਹੀ ਪ੍ਰਭਾਵਸ਼ਾਲੀ ਕਲਾ ਤੇ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਲਈ 50 ਹਜ਼ਾਰ ਰੁਪਏ ਦਾ ਨਕਦ ਇਨਾਮ ਭੇਟ

ਲੌਂਗੋਵਾਲ, 25 ਨਵੰਬਰ (ਵਿਨੋਦ, ਖੰਨਾ)- ਅਗਾਮੀ 4 ਅਤੇ 5 ਦਸੰਬਰ ਨੂੰ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਲੌਂਗੋਵਾਲ ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਦੀਆਂ ਮਸਨੂਈ ਬੁੱਧੀ ‘ਤੇ ਅਧਾਰਿਤ ਆਧੁਨਿਕ ਤਕਨੀਕਾਂ ‘ਤੇ ਅੰਤਰਰਾਸ਼ਟਰੀ ਮਹਤੱਵਪੂਰਨ ਕਾਨਫਰੰਸ ਕਰਵਾਉਣ ਜਾ ਰਿਹਾ ਹੈ। ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਵਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਵਿਸ਼ਾ ‘ਟਿਕਾਊ ਵਿਕਾਸ ਲਈ ਨਵੀਨਤਮ ਇੰਜੀਨੀਅਰਿੰਗ ਉਪਾਅ’ ਹੈ।

Ad Position 21
No active advertisement
ਅਜੀਤ ਡੈਸਕ 27-11-2026
ਲੌਂਗੋਵਾਲ, 25 ਨਵੰਬਰ (ਵਿਨੋਦ, ਖੰਨਾ)- ਅਗਾਮੀ 4 ਅਤੇ 5 ਦਸੰਬਰ ਨੂੰ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਲੌਂਗੋਵਾਲ ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਦੀਆਂ ਮਸਨੂਈ ਬੁੱਧੀ ‘ਤੇ ਅਧਾਰਿਤ ਆਧੁਨਿਕ ਤਕਨੀਕਾਂ ‘ਤੇ ਅੰਤਰਰਾਸ਼ਟਰੀ ਮਹਤੱਵਪੂਰਨ ਕਾਨਫਰੰਸ ਕਰਵਾਉਣ ਜਾ ਰਿਹਾ ਹੈ। ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਵਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਵਿਸ਼ਾ ‘ਟਿਕਾਊ ਵਿਕਾਸ ਲਈ ਨਵੀਨਤਮ ਇੰਜੀਨੀਅਰਿੰਗ ਉਪਾਅ’ ਹੈ। ਇਸ ਸਬੰਧ ਵਿਚ ਕਰਵਾਈ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਲਾਇਟ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਨੇ ਦੱਸਿਆ ਕਿ ਕਾਨਫਰੰਸ ਦਾ ਉਦਘਾਟਨ ਆਈ.ਆਈ.ਟੀ. ਜੰਮੂ ਦੇ ਨਿਰਦੇਸ਼ਕ ਪ੍ਰੋ. ਮਨੋਜ ਸਿੰਘ ਗੌਰ ਕਰਨਗੇ। ਕਾਨਫਰੰਸ ਵਿੱਚ ਸਮਾਰਟ ਨਿਰਮਾਣ, ਰੋਬੋਟਿਕਸ, ਸਵੈਚਾਲਨ ਅਤੇ ਸਿਵਲ ਇੰਜੀਨੀਅਰਿੰਗ ਵਿੱਚ ਨਵੀਨਤਮ ਤਕਨੀਕਾਂ ਤੇ ਟਿਕਾਊ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਵਿੱਚ ਭਾਰਤ ਸਮੇਤ ਬਰਤਾਨੀਆ, ਆਇਰਲੈਂਡ, ਅਮਰੀਕਾ, ਤੁਰਕੀ ਅਤੇ ਸਵਿਟਜ਼ਰਲੈਂਡ ਦੇ ਪ੍ਰਸਿੱਧ ਸਿੱਖਿਆ ਤੇ ਖੋਜ ਸੰਸਥਾਨਾਂ ਦੇ ਮਾਹਿਰ ਆਨਲਾਈਨ ਅਤੇ ਆਫਲਾਈਨ ਸ਼ਮੂਲੀਅਤ ਕਰਨਗੇ। ਸਲਾਇਟ ਦੇ ਨਿਰਦੇਸ਼ਕ ਅਤੇ ਕਾਨਫਰੰਸ ਦੇ ਮੁੱਖ ਸਰਪ੍ਰਸਤ ਪ੍ਰੋ. ਮਨੀਕਾਂਤ ਪਾਸਵਾਨ ਅਤੇ ਕਾਨਫਰੰਸ ਦੇ ਚੇਅਰਮੈਨ ਅਤੇ ਵਿਭਾਗ ਮੁਖੀ ਪ੍ਰੋ. ਸ਼ੰਕਰ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਪੇਸ਼ਕਾਰੀ ਲਈ ਕੁੱਲ 92 ਖੋਜ ਪੱਤਰ ਪ੍ਰਵਾਨ ਕੀਤੇ ਗਏ ਹਨ । ਇਸ ਦਾ ਕਾਨਫਰੰਸ ਵਿੱਚ ਪ੍ਰੋ. ਜਾਵੇਦ ਬੱਟ ਬਕਸ ਨਿਊ ਯੂਨੀਵਰਸਿਟੀ, ਯੂ.ਕੇ., ਡਾ. ਅਮਿਤ ਕੁਮਾਰ ਹਲਦਰ ਟੈਕਨੋਲੋਜੀਕਲ ਯੂਨੀਵਰਸਿਟੀ ਆਫ਼ ਦ ਸ਼ੈਨਨ, ਆਇਰਲੈਂਡ, ਡਾ. ਨਵਨੀਤ ਖੰਨਾ ਆਈ.ਆਈ.ਆਰ.ਐੱਮ., ਅਹਿਮਦਾਬਾਦ, ਡਾ. ਨਵੀਨ ਕੁਮਾਰ ਆਈ.ਆਈ.ਟੀ. ਰੋਪੜ, ਡਾ. ਕ੍ਰਿਸਚੀਅਨ ਗ੍ਰਿਫਿਥਸ ਸਵਾਨਸੀ ਯੂਨੀਵਰਸਿਟੀ, ਯੂ.ਕੇ., ਡਾ. ਰਮਾਨਾ ਵਿਨਜਾਮੁਰੀ ਯੂਨੀਵਰਸਿਟੀ ਆਫ਼ ਮੈਰੀਲੈਂਡ, ਅਮਰੀਕਾ, ਪ੍ਰੋ. ਪੁਸ਼ਪਰਾਜ ਮਣੀ ਪਾਠਕ ਆਈ.ਆਈ.ਟੀ. ਰੁੜਕੀ, ਪ੍ਰੋ. ਦੀਪਕ ਸ਼ਰਮਾ ਆਈ.ਆਈ.ਟੀ. ਗੁਵਾਹਾਟੀ, ਡਾ. ਸੇਨਾ ਤਾਇਫੁਰ ਏਜ ਯੂਨੀਵਰਸਿਟੀ, ਤੁਰਕੀ, ਡਾ. ਕ੍ਰਿਸਚੀਅਨ ਪਾਗਲੀਆ ਯੂਨੀਵਰਸਿਟੀ ਆਫ਼ ਅਪਲਾਈਡ ਸਾਇੰਸਿਜ਼ ਐਂਡ ਆਰਟਸ ਆਫ਼ ਸਦਰਨ ਸਵਿਟਜ਼ਰਲੈਂਡ, ਪ੍ਰੋ. ਪ੍ਰੇਮ ਪਾਲ ਬਾਂਸਲ ਟੀ.ਆਈ.ਈ.ਟੀ., ਪਟਿਆਲਾ ਅਤੇ ਡਾ. ਸੁਰਿੰਦਰ ਸਿੰਘ ਆਈ.ਆਈ.ਟੀ. ਮਦਰਾਸ ਸਮੇਤ ਚੋਟੀ ਦੇ ਵਿਦਵਾਨ ਭਾਗ ਲੈ ਰਹੇ ਹਨ।ਇਸ ਮੌਕੇ ਪ੍ਰੋ. ਜਗਤਾਰ ਸਿੰਘ ਕੋ-ਚੇਅਰਮੈਨ, ਡਾ. ਅਨਿਲ ਕੁਮਾਰ ਸਿੰਗਲਾ ਪ੍ਰਬੰਧਕੀ ਸਕੱਤਰ ਦ ਟਰੈਕ-1, ਡਾ. ਸੁਨੀਲ ਕੁਮਾਰ, ਪ੍ਰਬੰਧਕੀ ਸਕੱਤਰ ਟਰੈਕ-2 ਅਤੇ ਇੰਦਰਾਜ ਸਿੰਘ, ਪ੍ਰਬੰਧਕੀ ਸਕੱਤਰ ਟਰੈਕ-3, ਮਨੋਜ ਗੋਇਲ ਹਾਜ਼ਰ ਸਨ। ਸੁਰਿੰਦਰ ਸਿੰਘ ਡੀਨ ਖੋਜ ਅਤੇ ਸਲਾਹਕਾਰ ਸੇਵਾਵਾਂ ਅਤੇ ਏ. ਐੱਸ. ਸ਼ਾਹੀ, ਡੀਨ ਅਕਾਦਮਿਕ ਇਸ ਕਾਨਫਰੰਸ ਦੇ ਸਰਪ੍ਰਸਤ ਹਨ।
Ad Position 22
No active advertisement
ਪਿਛਲੀ ਖ਼ਬਰ ਰਘਵੀਰ ਸਿੰਘ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਕਿਹਾ ਅਲਵਿਦਾ ਅਗਲੀ ਖ਼ਬਰ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ
Ad Position 24